ਪਾਕਿਸਤਾਨ ਵੱਲੋਂ ਸਰਹੱਦ ‘ਤੇ ਦੋ ਵਾਰ ਜੰਗਬੰਦੀ ਦੀ ਉਲੰਘਣਾ

ਜੰਮੂ। ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ ‘ਤੇ ਅੱਜ ਸਵੇਰੇ ਗੋਲ਼ੀਬਾਰੀ ਕੀਤੀ ਤੇ ਮੋਰਟਾਰ ਦਾਗੇ।
ਇੱਕ ਰੱਖਿਆ ਬੁਲਾਰੇ ਨੇ ਇੱਥੇ ਦੱਸਿਆ ਕਿ ਪਾਕਿਸਤਾਨ ਨੇ ਪੁੰਛ ਖੇਤਰ ‘ਚ ਕੰਟਰੋਲ ਰੇਖਾ ‘ਤੇ ਸ਼ਾਹਪੁਰ ਕੰਢੀ ਖੇਤਰ ‘ਚ ਅੱਜ ਸਵੇਰੇ ਬਿਨਾਂ ਉਕਸਾਵੇ ਦੇ ਗੋਲ਼ੀਬਾਰੀ ਕੀਤੀ। ਸਾਡੀ ਫੌਜ ਨੇ ਵੀ ਉਸ ਦਾ ਮੂੰਹ ਤੋੜ ਜਵਾਬ ਦਿੱਤਾ।