ਬੀਐੱਸਐੱਫ ਦੀ ਕਾਰਵਾਈ ਤੋਂ ਡਰਿਆ ਪਾਕਿ

Pak, Fears, BSF, Action

ਪਾਕਿ ਰੇਂਜਰਾਂ ਵੱਲੋਂ ਗੋਲੀਬਾਰੀ ਰੋਕਣ ਦੀ ਅਪੀਲ | BSF

ਜੰਮੂ (ਏਜੰਸੀ)। ਬੀਐੱਸਐੱਫ ਨੇ ਅੱਜ ਦੱਸਿਆ ਕਿ ਕੌਮਾਂਤਰੀ ਸਰਹੱਦ ‘ਤੇ ਪਾਕਿਸਤਾਨੀ ਰੇਂਜਰਾਂ ਨੇ ਉਨ੍ਹਾਂ ਨੂੰ ਜਾਰੀ ਜਵਾਬੀ ਗੋਲੀਬਾਰੀ ਰੋਕਣ ਦੀ ਅਪੀਲ ਕੀਤੀ। ਬੀਐੱਸਐੱਫ ਦੀ ਜਵਾਬੀ ਕਾਰਵਾਈ ‘ਚ ਸਰਹੱਦ ਦੇ ਪਰਲੇ ਪਾਸੇ ਇੱਕ ਜਵਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਨੇ ਇਹ ਕਾਰਵਾਈ ਰੋਕਣ ਦੀ ਅਪੀਲ ਕੀਤੀ।

ਬੀਐੱਸਐੱਫ ਨੇ 19 ਸੈਕਿੰਡ ਦਾ ਇੱਕ ਥਰਮਲ ਇਮੈਜਿਨਰੀ ਫੁਟੇਜ਼ ਵੀ ਜਾਰੀ ਕੀਤਾ ਹੈ, ਜਿਸ ‘ਚ ਬਿਨਾ ਉਕਸਾਵੇ ਦੇ ਸਰਹੱਦ ਦੇ ਪਰਲੇ ਪਾਸਿਓਂ ਗੋਲੀਬਾਰੀ ਕੀਤੇ ਜਾਣ ਤੋਂ ਬਾਅਦ ਭਾਰਤ ਦੀ ਜਵਾਬੀ ਕਾਰਵਾਈ ‘ਚ ਇੱਕ ਪਾਕਿਸਤਾਨੀ ਚੌਂਕੀ ਨੂੰ ਹੋਇਆ ਨੁਕਸਾਨ ਨਜ਼ਰ ਆ ਰਿਹਾ ਹੈ। ਫੋਰਸ ਦੇ ਇੱਕ ਬੁਲਾਰੇ ਨੇ ਦੱਸਿਆ, (ਪਾਕਿਸਤਾਨੀ) ਰੇਂਜਰ ਨੇ ਜੰਮੂ ਬੀਐੱਸਐੱਫ ਫਾਰਮੇਸ਼ਨ ਨੂੰ ਅੱਜ ਫੋਨ ਕੀਤਾ ਤੇ ਗੋਲੀਬਾਰੀ ਰੋਕਣ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ : ਚਿੰਤਾ ਦੀਆਂ ਲਕੀਰਾਂ : ਕਾਲੀ ਸਿਲਾਈ ਮਸ਼ੀਨ ਦੇ ਬਖੇ ਉਧੇੜਨ ਲੱਗੀ ਚੀਨੀ ਚਿੱਟੀ ਮਸ਼ੀਨ

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਵੱਲੋਂ ਕੌਮਾਂਤਰੀ ਸਰਹੱਦ ‘ਤੇ ਬਿਨਾ ਉਕਸਾਵੇ ਦੇ ਗੋਲਾਬਾਰੀ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਕਰਾਰਾ ਜਵਾਬ ਦਿੱਤਾ। ਇਸ ‘ਤੇ ਪਾਕਿ ਰੇਂਜਰਾਂ ਨੇ ਬੀਐੱਸਐੱਫ ਨੂੰ ਇਹ ਅਪੀਲ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ‘ਚ ਪਾਕਿਸਤਾਨੀ ਟਿਕਾਣਿਆਂ ‘ਤੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਕੀਤੀ ਗਈ। ਜਵਾਬੀ ਗੋਲੀਬਾਰੀ ਨਾਲ ਪਾਕਿ ਚੌਂਕੀ ਦਾ ਭਾਰੀ ਨੁਕਸਾਨ ਹੋਇਆ ਹੈ। ਪਿਛਲੇ ਕੁਝ ਦਿਨਾਂ ‘ਚ ਕੌਮਾਂਤਰੀ ਸਰਹੱਦ ‘ਤੇ, ਬਿਨਾ ਕਿਸੇ ਉਕਸਾਵੇ ਦੇ ਹੋਈ ਗੋਲੀਬਾਰੀ ‘ਚ ਬੀਐੱਸਐੱਫ ਦੇ ਦੋ ਜਵਾਨ ਮਾਰੇ ਗਏ ਸਨ।