ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ, ਮੈਲਬੌਰਨ ’ਚ ਹੋਈ ਜੰਮ ਕੇ ਆਤਿਸ਼ਬਾਜ਼ੀ

ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਜੀ ਨੇ ਮੈਲਬੌਰਨ ਦੀ ਸੰਗਤ ਲਗਾਈ ਹਾਜ਼ਰੀ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸ਼ਤਾਨਾ ਜੀ ਮਹਾਰਾਜ ਦੇ ਪਵਿੱਤਰ ਅਤਵਾਰ ਮਹੀਨੇ ਦੀ ਖੁਸ਼ੀ ’ਚ ਸ਼ੁੱਕਰਵਾਰ ਨੂੰ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਫਰਮਾਇਆ।

ਦੇਸ਼-ਵਿਦੇਸ਼ ਦੀ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਨੇ ਦਰਸ਼ਨਾਂ ਨਾਲ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਨੇ ਫਰਮਾਇਆ, ਸਾਧ-ਸੰਗਤ ਆਈ ਹੈ, ਕੁਝ ਬੁਰਾਈਆਂ ਛੱਡਣ ਆਏ ਹਨ। ਕੁਝ ਰਾਮ-ਨਾਮ ਦੀ ਚਰਚਾ ਸੁਣਨ ਆਏ ਹਨ ਤਾਂ ਤੁਹਾਡਾ ਸਭ ਦਾ ਸਤਿਸੰਗ ’ਚ ਪਧਾਰਨ ’ਤੇ ਤਹਿਦਿਲੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਤੇ ਸਾਧ-ਸੰਗਤ ਸਾਹਮਣੇ ਲਾਈਵ ਹੈ, ਤੇ ਲਾਈਵ ’ਚ ਕਈ ਥਾਵਾਂ ’ਤੇ ਆਤਿਸਬਾਜ਼ੀ ਹੋ ਰਹੀ ਹੈ, ਉੱਥੇ ਰਾਤ ਹੈ ਸ਼ਾਇਦ, ਮੈਲਬੌਰਨ (ਅਸਟਰੇਲੀਆ) ’ਚ ਦਿਸ ਰਿਹਾ ਹੈ, ਉਹ ਆਤਿਸ਼ਬਾਜ਼ੀ ਕਰ ਰਹੇ ਹਨ, ਉੱਥੇ ਰਾਤ ਹੈ, ਸਾਈਂ ਮਸਤਾਨਾ ਜੀ ਮਹਾਰਾਜ ਦੇ ਅਵਤਾਰ ਮਹੀਨੇ ਦੀ ਖੁਸ਼ੀਆਂ ਹਨ, ਪੂਰੇ ਵਰਲਡ ’ਚ ਉਹ ਮਨਾ ਰਹੀ ਹੈ ਤੇ ਉਹ ਪੂਰਾ ਮਹੀਨਾ ਮਨਾਈ ਜਾਂਦੀ ਹੈ। ਬਹੁਤ ਅਸ਼ੀਰਵਾਦ ਬੱਚੋ। ਆਪਣਾ-ਆਪਣਾ ਤਰੀਕਾ ਹੈ, ਮਾਲਕ ਖੁਸ਼ੀਆਂ ਦੇਵੇ, ਆਸ਼ੀਰਵਾਦ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ