Barnawa LIVE: ਸਾਧ ਸੰਗਤ ਜੀ ਪੂਜਨੀਕ ਗੁਰੂ ਜੀ ਆ ਗਏ ਲਾਈਵ, ਲੁੱਟ ਲੋ ਨਜ਼ਾਰੇ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਬ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਦਰਸ਼ਨਾਂ ਨਾਲ ਨਿਹਾਲ ਕਰ ਰਹੇ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸਾਧ-ਸੰਗਤ ਪੰਡਾਲ ’ਚ ਬੈਠੀ ਹੋਈ ਹੈ ਤੇ ਪੂਜਨੀਕ ਗੁਰੂ ਜੀ ਦਾ ਲਾਈਵ ਪ੍ਰੋਗਰਾਮ ਦੇਖ ਰਹੀ ਹੈ। ਆਓ ਸੁਣਦੇ ਹਾਂ ਰੂਹਾਨੀ ਸਤਿਸੰਗ…

ਇਸ ਤੋਂ ਪਹਿਲਾਂ ਬੀਤੇ ਦਿਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਨਿੱਚਰਵਾਰ ਨੂੰ ਆਨਲਾਈਨ ਗੁਰੂਕੁਲ ਰੂਹਾਨੀ ਰਾਹੀਂ ਸਤਿਸੰਗ ’ਚ ਅੱਗੇ ਫਰਮਾਇਆ ਕਿ ਚੰਗਾ ਖਾਣਾ ਬਣਾਉਣਾ ਹੋਵੇ ਤਾਂ ਚੰਗਾ ਸ਼ੈਫ, ਰਸੋਈਆ, ਵੀ ਕਹਿੰਦੇ ਹਨ , ਤਾਂ ਉਸ ਤੋਂ ਤੁਸੀਂ ਟਿਪਸ ਲਵੋਂਗੇ ਤਾਂ ਤੁਸੀਂ ਹੋਰ ਚੰਗੀ ਰਸੋਈ ਬਣਾ ਲਵੋਂਗੇ, ਜਿੰਨ੍ਹਿਆਂ ਦੇ ਸੰਪਰਕ ’ਚ ਆਓਂਗੇ, ਓਨਾਂ ਹੀ ਤੁਸੀਂ ਨਵੀਆਂ-ਨਵੀਆਂ ਚੀਜਾਂ ਸਿੱਖਦੇ ਜਾਓਂਗੇ ਹਰ ਖੇਤਰ ’ਚ ਇਹ ਅਨੁਭਵ ਜ਼ਰੂਰੀ ਹੈ।

ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ, ਜੋ ਤੁਸੀਂ ਪੜ੍ਹ ਲਿਖ ਕੇ, ਆਪਣੇ ਦਿਮਾਗ ਦੇ ਗਿਆਨ ਨਾਲ ਸਿੱਖਦੇ ਹੋ, ਪਰ ਇੱਕ ਚੀਜ਼ ਉਮਰ ਹੁੰਦੀ ਹੈ ਜੋ ਤੁਹਾਨੂੰ ਬਹੁਤ ਕੁਝ ਸਿਖਾਉਦੀ ਹੈ, ਉਸੇ ਤਰ੍ਹਾਂ ਸਤਿਸੰਗ ’ਚ ਜਿੰਨੀ ਵਾਰ ਆਓਂਗੇ, ਜਿੰਨੀ ਵਾਰ ਸੁਣੋਂਗੇ, ਹਰ ਵਾਰ ਕੁਝ ਨਵਾਂ ਲੈ ਕੇ ਜਾਓਂਗੇ ਪਰ ਹਰ ਵਾਰ ਤੁਸੀਂ ਆਪਣੇ ਲਈ, ਆਪਣੇ ਪਰਿਵਾਰ ਲਈ, ਸਮਾਜ ਲਈ, ਦੇਸ਼ ਲਈ, ਵਿਸ਼ਵ ਲਈ, ਤੁਹਾਡੀ ਸੋਚ ਦੀ ਲਿਮਿਟ ਜਿੱਥੋਂ ਤੱਕ ਹੈ, ਕੁਝ ਨਾ ਕੁਝ ਚੰਗਾ ਹੀ ਕਰਨ ਲਈ ਪ੍ਰੇਰਿਤ ਹੋ ਕੇ ਜਾਓਂਗੇ ਕਦੇ ਵੀ ਸਤਿਸੰਗ ’ਚ ਘਰ ਪਾੜਨ ਲਈ ਜਾਂ ਬਰਬਾਦ ਕਰਨ ਲਈ ਨਹੀਂ ਸਿਖਾਇਆ ਜਾਂਦਾ।

ਜਿਆਦਾਤਰ ਲੋਕ ਦੂਜਿਆਂ ਦੇ ਸੁੱਖ ਤੋਂ ਦੁਖੀ

ਸੰਤਾਂ ਨੂੰ ਛੱਡ ਕੇ, ਬਾਕੀ ਸਮਾਜ ’ਚ ਜਿਆਦਾਤਰ ਲੋਕ ਦੁਖੀ ਹਨ ਅਤੇ ਦੁੱਖ ਦਾ ਕਾਰਨ ਜਦੋਂ ਤੁਸੀਂ ਸੁਣੋਗੇ, ਹੈਰਾਨ ਵੀ ਹੋਵੋਗੇ ਮੰਨੋਗੇ ਵੀ, ਸਵੀਕਾਰ ਵੀ ਕਰੋਗੇ, ਆਪਣੇ ਦੁੱਖ ਤੋਂ ਦੁਖੀ ਬਹੁਤ ਘੱਟ ਲੋਕ ਹਨ, ਦੂਜਾ ਜਿਆਦਾ ਸੁਖੀ ਕਿਉਂ ਹੈ ਇਸ ਤੋਂ ਦੁਖੀ ਬਹੁਤ ਮਿਲ ਜਾਣਗੇ ਯਾਰ ਮੇਰੇ ਕੋਲ ਸਕੂਟਰ, ਇਹ ਕਾਰ ਲੈ ਗਿਆ ਧੂੰਆਂ ਮੂੰਹ ’ਤੇ ਮਾਰ ਗਿਆ, ਮਰਦਾ ਕਿਉਂ ਨਹੀਂ ਇਹ ਇਹ ਨਹੀਂ ਕਹਿੰਦਾ ਕਿ ਮੈਨੂੰ ਵੀ ਕਾਰ ਮਿਲ ਜਾਵੇ, ਉਹ ਬਰਬਾਦ ਕਿਉਂ ਨਹੀਂ ਹੰੁਦਾ ਭਾਈ ਕੀ ਮਿਲੇਗਾ ਤੈਨੂੰ ਅਜਿਹਾ ਕਰਨ ਨਾਲ, ਆਪਣੇ ਲਈ ਚੰਗਾ ਮੰਗ ਤਾਂ ਇਸ ’ਤੇ ਭਜਨਾਂ ਦੀ ਵੀ ਰਚਨਾ ਕੀਤੀ ਹੈ, ਨਵੇਂ ਜੋ ਭਜਨ ਤੁਹਾਨੂੰ ਦੱਸਦੇ ਹਾਂ, ਜੋ 800 ਦੇ ਕਰੀਬ ਅਸੀਂ ਭਜਨ ਬਣਾਏ ਹਨ, ਗੁਰੂ ਜੀ ਦੀ ਕਿਰਪਾ ਨਾਲ, ਬੇਪਰਵਾਹ ਜੀ ਨੇ ਰਹਿਮੋਕਰਮ ਕੀਤਾ, ਉਨ੍ਹਾਂ ਨੇ ਬਣਵਾਏ, ਤਾਂ ਉਨ੍ਹਾਂ ’ਚ ਅਜਿਹਾ ਵੀ ਭਜਨ ਹੈ, ਕਿ ਅੱਜ ਆਦਮੀ ਦੁਖੀ ਜਿਆਦਾ ਹੈ, ਇਸ ਲਈ ਹੈ ਕਿਉਂਕਿ ਦੂਜਾ ਜਿਆਦਾ ਸੁਖੀ ਕਿਉਂ ਹੈ ਪਰ ਸਤਿਸੰਗ ’ਚ ਅਜਿਹਾ ਨਹੀਂ ਹੈ।

ਕਈ ਤਾਂ ਖੁਸ਼ੀਆਂ ਨੂੰ ਚੰਗਿਆੜੀ ਲਾਉਣ ਨੂੰ ਤਿਆਰ ਰਹਿੰਦੇ ਹਨ

ਆਪ ਜੀ ਨੇ ਫਰਮਾਇਆ ਕਿ ਦੁਨੀਆ ’ਚ, ਤੁਹਾਨੂੰ ਪਹਿਲਾਂ ਵੀ ਕਈ ਵਾਰ ਸੁਣਾਇਆ, ਪਿੰਡ ਦੀ ਜੇਕਰ ਗੱਲ ਕਰੀਏ ਤਾਂ ਇੱਕ ਸਾਂਝੀ ਜਿਹੀ ਥਾਂ ਹੁੰਦੀ ਹੈ, ਵੱਖ-ਵੱਖ ਏਰੀਆ ’ਚ ਉਸ ਦਾ ਵੱਖ-ਵੱਖ ਨਾਮ ਹੈ, ਪੰਜਾਬ ’ਚ ਸੱਥ ਕਹਿ ਦਿੰਦੇ ਹਨ, ਕੋਈ ਪੰਚਾਇਤ ਘਰ ਕਹਿ ਦਿੰਦੇ ਹਨ, ਕੋਈ ਕੁਝ ਕਹਿੰਦੇ ਹਨ, ਵੱਖ-ਵੱਖ ਨਾਂਅ ਹਨ ਉਥੇ ਬਜ਼ੁਰਗ ਬੈਠੇ ਰਹਿੰਦੇ ਹਨ, ਤਾਸ਼ ਦੇ ਪੱਤੇ ਖੇਡਦੇ ਹਨ, ਖੁੰਢ ਚਰਚਾ ਵੀ ਕਹਿੰਦੇ ਹਨ ਉਸ ਨੂੰ ਉਥੇ ਜੇਕਰ ਕੋਈ ਡਿੱਗਦਾ ਢਹਿੰਦਾ ਨੌਜਵਾਨ ਆਉਂਦਾ ਹੈ ਨਸ਼ੇ ’ਚ ਧੁੱਤ ਸ਼ਾਮ ਦੇ ਸਮੇਂ ਤਾਂ ਇੱਕ ਅੱਧਾ ਸਵਾਲ ਉਠਦਾ ਹੈ ਕਿ ਯਾਰ ਦੇਖਣਾ ਓਧਰ, ਸਾਡੀ ਕੰਨਾਂ ਦੀ ਸੁਣੀ ਗੱਲ, ਅੱਖੀਂ ਦੇਖੀ, ਦੂਜਾ ਕੀ ਕਹਿੰਦਾ ਹੈ, ਕਹਿੰਦਾ ਯਾਰ ਦੇਖਣ ਵਾਲੀ ਕੀ ਗੱਲ ਹੈ? ਇਹ ਇਸ ਦੀ ਉਮਰ ਹੈ ਖਾਣ-ਪੀਣ ਦੀ, ਹੁਣ ਨਹੀਂ ਕਰੇਗਾ ਤਾਂ ਕਦੋਂ ਕਰੇਗਾ, ਪਰ ਅਸਲੀ ਭਾਵਨਾ ਕੀ ਹੁੰਦੀ ਹੈ ਅੰਦਰੋਂ, ਉਹ ਗਾਲਾਂ ਦੇ ਕੇ ਬੋਲਦੇ ਹਨ ਚੰਗਾ ਇਹ ਬਰਬਾਦ ਹੋਵੇਗਾ।

ਅੰਦਰ ਭਾਵਨਾ ਇਹ ਹੁੰਦੀ ਹੈ ਜੇਕਰ ਕੋਈ ਰਾਮ-ਨਾਮ ਦੀ ਚਰਚਾ ਸੁਣਨ ਲਈ ਜਾਂਦਾ ਹੈ, ਤੁਸੀਂ ਲੋਕਾਂ ਨੇ ਵੀ ਮਹਿਸੂਸ ਕੀਤਾ ਹੋਵੇਗਾ ਜਾਂ ਫੇਸ ਕੀਤਾ ਹੋਵੇਗਾ, ਹੱਥ ’ਚ ਬੈਗ ਹੈ, ਉਹ ਬੈਠੇ ਲੋਕ ਕੀ ਕਹਿੰਦੇ ਹਨ ਤੀਜੇ ਦਿਨ ਚੱਲ ਪੈਂਦੇ ਹੈ ਬੈਗ ਚੱਕ ਕੇ, ਕੀ ਲੈ ਲਵੇਗਾ, ਘਰ ’ਚ ਬੱਚੇ ਭੁੱਖੇ ਮਰਨਗੇ ਹੁੰਦਾ ਹੈ ਕਿ ਨਹੀਂ ਹੁੰਦਾ, ਜੀ ਸਾਰੇ ਲੋਕ ਹੱਥ ਖੜ੍ਹੇ ਕਰਕੇ ਕਹਿ ਰਹੇ ਹਨ ਕਿ ਜੀ, ਹਾਂ ਇਨ੍ਹਾਂ ਨੇ ਇਹ ਕਦੇ ਨਾ ਕਦੇ ਫੇਸ ਕੀਤਾ ਹੈ ਹੁਣ ਇਹ ਦੱਸੋ ਤੁਸੀਂ ਸਤਿਸੰਗ ’ਚ ਆਉਂਦੇ ਹੋ, ਰਾਮ-ਨਾਮ ਦੇ ਭਗਤ ਰਾਮ-ਨਾਮ ਗਾਉਣ ਲਈ, ਸੁਣਨ ਲਈ ਆਉਂਦੇ ਹੋ, ਕੀ ਤੁਸੀਂ ਬਾਅਦ ’ਚ ਜਾ ਕੇ ਉਨ੍ਹਾਂ ਲੋਕਾਂ ਤੋਂ ਕੁਝ ਮੰਗਦੋ ਹੋ, ਨਹੀਂ ਨਾ, ਤਾਂ ਉਨ੍ਹਾਂ ਨੂੰ ਤਕਲੀਫ਼ ਕਿਉਂ ਹੋ ਰਹੀ ਹੈ, ਕਿ ਇਹ ਤੀਜੇ ਦਿਨ ਕਿਉਂ ਚੱਲ ਪਂੈਦੇ ਹਨ, ਐਨੇ-ਐਨੇ ਲੋਕ ਕਿਉਂ ਇਕੱਠੇ ਹੋ ਜਾਂਦੇ ਹਨ, ਉਨ੍ਹਾਂ ਨੂੰ ਤਕਲੀਫ਼ ਇਸ ਲਈ ਹੁੰਦੀ ਹੈ, ਕਿ ਯਾਰ ਇਹ ਤਾਂ ਆਬਾਦ ਹੁੰਦੇ ਜਾ ਰਹੇ ਹਨ, ਦਿਨੋਂ-ਦਿਨ ਤਰੱਕੀ ਕਰਦੇ ਜਾ ਰਹੇ ਹਨ, ਇਨ੍ਹਾਂ ਦੇ ਘਰਾਂ ’ਚ ਤਾਂ ਬਰਕਤਾਂ ਦੇ ਢੇਰ ਲੱਗ ਰਹੇ ਹਨ ਉਥੇ ਆ ਗਈ ਗੱਲ, ਦੂਜਿਆਂ ਨੂੰ ਸੁਖੀ ਦੇਖ ਕੇ ਜਿਆਦਾ ਲੋਕ ਦੁਖੀ ਰਹਿੰਦੇ ਹਨ ਅਤੇ ਫ਼ਿਰ ਕੋਸ਼ਿਸ਼ ਕਰਦੇ ਹਨ ਕੋਈ ਚੰਗਿਆੜੀ ਲਾਉਣ ਦੀ ਭਾਈ ਨੂੰ ਭਾਈ ਨਾਲ ਲੜਾ ਦੇਣਗੇ, ਬੇਟੇ ਨੂੰ ਬਾਪ ਨਾਲ ਲੜਾ ਦੇਣਗੇ, ਬਹੁਤ ਮਾਸਟਰ ਬੈਠੇ ਹਨ ਜੀ, ਉਸਤਾਦ ਬੈਠੇ ਹਨ ਪਤਾ ਹੀ ਨਹੀਂ ਲੱਗਣ ਦਿੰਦੇ ਅਜਿਹੀਆਂ-ਅਜਿਹੀਆਂ ਗੱਲਾਂ ਸੁਣਉਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ