ਪੂਜਨੀਕ ਗੁਰੂ ਜੀ ਜਿਵੇਂ ਹੀ ਹੋਏ ਲਾਈਵ ਸਰਸਾ ’ਚ ਛਾਈਆਂ ਖੁਸ਼ੀਆਂ

Online Gurukul

ਪੂਜਨੀਕ ਗੁਰੂ ਜੀ ਜਿਵੇਂ ਹੀ ਹੋਏ ਲਾਈਵ ਸਰਸਾ ’ਚ ਛਾਈਆਂ ਖੁਸ਼ੀਆਂ

(ਸੱਚ ਕਹੂੰ ਨਿਊਜ਼) ਸਰਸਾ। ਜਿਵੇਂ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਨੇ ਯੂਟਿਊਬ ਚੈਨਲ ’ਤੇ ਲਾਈਵ ਹੋਏ ਤਾਂ ਸਰਸਾ ਸ਼ਾਹ ਸਤਿਨਾਮ ਜੀ ਧਾਮ ’ਚ ਖੁਸ਼ੀਆਂ ਛਾ ਗਈਆਂ। ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੇ ਲਾਈਵ ਦਰਸ਼ਨ ਕੀਤੇ। ਪੂਜਨੀਕ ਗੁਰੂ ਜੀ ਨੇ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕੀਤਾ। ਆਪ ਜੀ ਨੇ ਆਨਲਾਈਨ ਗੁਰੂਕੁਲ ਤਹਿਤ ਜੁੜੀ ਸ਼ਾਹ ਸਤਿਨਾਮ ਜੀ ਧਾਮ ਤੋਂ ਸਾਧ-ਸੰਗਤ ਨੂੰ ਆਸ਼ੀਰਵਾਦ ਦਿੱਤਾ।

 ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ। ਆਪ ਜੀ ਨੇ ਫਰਮਾਇਆ ਕਿ ਤੁਹਾਨੂੰ ਮਾਲਕ ਸਾਰੀਆਂ ਖੁਸ਼ੀਆਂ ਬਖਸ਼ੇ ਜਿਸ ਦੇ ਤੁਸੀਂ ਹੱਕਦਾਰ ਹੋ ਅਤੇ ਉਹ ਵੀ ਬਖਸ਼ੇ ਜਿਸ ਦੇ ਤੁਸੀਂ ਹੱਕਦਾਰ ਨਹੀਂ ਹੋ। ਜੋ ਵੀ ਮਾਲਕ ਨੂੰ ਪਿਆਰ ਕਰਦੇ ਹਨ ਉਹ ਮਾਲਕ ਉਨ੍ਹਾਂ ਨੂੰ ਸਾਰੀਆਂ ਖੁਸ਼ੀਆਂ ਨਾਲ ਲਵਰੇਜ਼ ਕਰ ਦਿੰਦਾ ਹੈ।

ਸੇਵਾ ਉਹ ਹੁੰਦੀ ਹੈ ਜੋ ਬਿਨਾ ਗਰਜ਼ ਤੋਂ ਕੀਤੀ ਜਾਵੇ : Saint Dr. MSG

ਆਪ ਜੀ ਨੇ ਫਰਮਾਇਆ ਕਿ ਸੇਵਾ ਉਹ ਹੁੰਦੀ ਹੈ ਜੋ ਬਿਨਾ ਗਰਜ਼ ਤੋਂ ਕੀਤੀ ਜਾਵੇ। ਆਪ ਜੀ ਨੇ ਫਰਮਾਇਆ ਕਿ ਪੂਜਨੀਕ ਪਰਮ ਪਿਤਾ ਜੀ ਫਰਮਾਇਆ ਕਰਦੇ ਸਨ ਕਿ ਡੇਰਾ ਸੱਚਾ ਸੌਦਾ ਦੀ ਕਮਾਈ ਮਿਹਨਤ ਦੀ ਕਮਾਈ ਹੁੰਦੀ ਹੈ। ਜਦੋਂ ਕੋਈ ਇਸ ਨੂੰ ਖਾਂਦਾ ਹੈ ਤਾਂ ਬੜੀ ਮਿੱਠੀ ਲੱਗਦੀ ਹੈ ਪਰ ਲੋਹੇ ਦੇ ਚਣੇ ਹਨ ਜਿਹੜੇ ਅੰਦਰੋਂ ਅੰਦਰੀਂ ਖਾਂਦੇ ਰਹਿੰਦੇ ਹਨ, ਹਜ਼ਮ ਨਹੀਂ ਹੁੰਦੇ। ਕਈ ਸੇਵਾਦਾਰ ਅਜਿਹੇ ਹੁੰਦੇ ਹਨ ਜੋ ਸੇਵਾ ਕਰਦੇ ਰਹਿੰਦੇ ਨੇ ਤੇ ਕਹਿੰਦੇ ਨੇ ਮੈਨੂੰ ਦਿੱਤਾ ਕੀ? ਨਾਲ ਹੀ ਆਪ ਜੀ ਨੇ ਫਰਮਾਇਆ ਕਿ ਅਸੀਂ ਜਦੋਂ ਸੇਵਾ ਕਰਦੇ ਹੁੰਦੇ ਸੀ ਤਾਂ ਲੰਗਰ ਵੀ ਉਦੋਂ ਹੀ ਖਾਂਦੇ ਸੀ ਜਦੋਂ ਸੇਵਾ ਕੀਤੀ ਹੁੰਦੀ ਸੀ। ਜਿਸ ਦਿਨ ਸੇਵਾ ਕਰਨ ਦਾ ਮੌਕਾ ਨਹੀਂ ਮਿਲਦਾ ਸੀ ਤਾਂ ਖਾਣਾ ਵੀ ਮੁੱਲ ਲੈ ਕੇ ਖਾਂਦੇ ਸੀ।

ਆਪ ਜੀ ਨੇ ਫਰਮਾਇਆ ਕਿ ਆਪਣੇ ਮਾਂ-ਬਾਪ ਦੀ ਸੇਵਾ ਤੋਂ ਸ਼ੁਰੂਆਤ ਕਰੋ। ਦੀਨ ਦੁਖੀਆਂ ਦੀ ਸੇਵਾ ਕਰੋ। ਆਪ ਜੀ ਨੇ ਫਰਮਾਇਆ ਕਿ ਜੋ ਫਕੀਰ ਕਹਿੰਦੇ ਹਨ ਸੱਚੇ ਦਿਲੋਂ ਕੀਤੀ ਗਈ ਸੇਵਾ ਹਮੇਸ਼ਾ ਬਰਕਤਾਂ ਪਾਉਂਦੀ ਹੈ। ਆਪ ਜੀ ਨੇ ਫਰਮਾਇਆ ਕਿ ਅੱਜ ਦਾ ਦੌਰ ਅਜੀਬ ਹੈ। ਜੀਵ ਕਹਿੰਦਾ ਹੈ ਕਿ ਜੇਕਰ ਮੈਂ ਸੇਵਾ ਕਰਾਂ ਤਾਂ ਇਸ ਦਾ ਮੈਨੂੰ ਮੇਵਾ ਮਿਲਣਾ ਚਾਹੀਦਾ ਹੈ। ਆਪ ਜੀ ਨੇ ਫਰਮਾਇਆ ਕਿ ਸੇਵਾ ਦਾ ਮਤਲਬ ਹੁੰਦਾ ਹੈ ਬੇਗਰਜ਼ ਨਿਹਸਵਾਰਥ ਸੇਵਾ ਕਰਨਾ। ਆਪ ਜੀ ਨੇ ਫਰਮਾਇਆ ਕਿ ਘਰ ਪਰਿਵਾਰ ਚਲਾਉਣ ਲਈ ਸਭ ਨੂੰ ਪੈਸਾ ਚਾਹੀਦਾ ਹੈ ਪਰ ਕੋਈ ਹੱਦ ਵੀ ਹੁੰਦੀ ਹੈ।

Saint Dr MSG Live

ਆਪ ਜੀ ਨੇ ਫਰਮਾਇਆ ਕਿ ਕਿਸੇ ਗਰੀਬ ਦੀ ਬੱਚੀ ਦਾ ਵਿਆਹ ਕਰਵਾ ਦਿਓ, ਪੜ੍ਹਾਈ ਵਿੱਚ ਮੱਦਦ ਕਰ ਦਿਓ, ਕਿਸੇ ਕੋਲ ਗਰਮ ਕੱਪੜੇ ਨਹੀਂ ਹਨ ਉਨ੍ਹਾਂ ਨੂੰ ਕੱਪੜੇ ਦਿਵਾ ਦਿਓ। ਰਾਹ ਜਾਂਦੇ ਨੇਤਰਹੀਣ ਨੂੰ ਸੜਕ ਪਾਰ ਕਰਵਾ ਦਿਓ। ਮੰਦਬੁੱਧੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਦਿਓ। ਵਿੱਛੜੇ ਹੋਏ ਬੱਚੇ ਨੂੰ ਉਸ ਦੇ ਮਾਂ-ਬਾਪ ਨਾਲ ਮਿਲਾ ਦਿਓ ਇਸ ਤੋਂ ਵੱਡੀ ਸੇਵਾ ਨਹੀਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ