ਇੱਕ ਹੋਰ ਇੰਸਾਂ ਲੱਗਾ ਮਾਨਵਤਾ ਦੇ ਲੇਖੇ

Humanity

ਹਰਨੇਕ ਇੰਸਾਂ ਬਣੇ ਬਲਾਕ ਦੇ 59 ਵੇਂ ਤੇ ਕੋਟਫੱਤਾ ਦੇ 10ਵੇਂ ਸਰੀਰਦਾਨੀ

ਕੋਟਫੱਤਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਮੌਤ ਉਪਰੰਤ ਸਰੀਰਦਾਨ ਕਰਨ ਦਾ ਜਿਉਂਦੇ ਜੀਅ ਪ੍ਰਣ ਕਰਨ ਵਾਲੇ ਪਿੰਡ ਕੋਟਫੱਤਾ ਦੇ ਹਰਨੇਕ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਅੱਜ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। ਵੇਰਵਿਆਂ ਮੁਤਾਬਿਕ ਹਰਨੇਕ ਸਿੰਘ ਇੰਸਾਂ (84) ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਹਰਨੇਕ ਸਿੰਘ ਇੰਸਾਂ ਦੇ ਪੁੱਤਰ ਜੱਗਾ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਉਸਦੀ ਮੌਤ ਉਪਰੰਤ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਜਾਵੇ, ਜਿਸ ਤਹਿਤ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਅੱਜ ਮੈਡੀਕਲ ਖੋਜਾਂ ਲਈ ਆਦੇਸ਼ ਮੈਡੀਕਲ ਕਾਲਜ ਭੁੱਚੋ ਮੰਡੀ (ਬਠਿੰਡਾ) ਲਈ ਭੇਜਿਆ ਗਿਆ। (Humanity)

ਇਸ ਮੌਕੇ ਨਗਰ ਕੌਂਸਲ ਕੋਟਫੱਤਾ ਦੇ ਉਪ ਪ੍ਰਧਾਨ ਇਕਬਾਲ ਸਿੰਘ ਢਿੱਲੋਂ ਵੱਲੋਂ ਹਰੀ ਝੰਡੀ ਦਿਖਾ ਕੇ ਐਂਬੂਲੈਂਸ ਨੂੰ ਰਵਾਨਾ ਕੀਤਾ ਗਿਆ। ਸੱਚਖੰਡਵਾਸੀ ਹਰਨੇਕ ਸਿੰਘ ਇੰਸਾਂ ਕੋਟਫੱਤਾ ਦੇ 10ਵੇਂ ਤੇ ਬਲਾਕ ਦੇ 59ਵੇਂ ਸਰੀਰਦਾਨੀ ਬਣ ਗਏ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ‘ਸਰੀਰਦਾਨੀ ਹਰਨੇਕ ਸਿੰਘ ਇੰਸਾਂ ਅਮਰ ਰਹੇ’ ਦੇ ਨਾਅਰੇ ਲਾਏ।

ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ, ਰਿਸ਼ਤੇਦਾਰ, ਨਗਰ ਨਿਵਾਸੀ, ਬਿੱਕਰ ਸਿੰਘ, ਸੁਖਪਾਲ ਸਿੰਘ, ਬਾਬੂ ਸਿੰਘ ਸੇਵਾ ਮੁਕਤ ਡੀਪੀਆਰਓ, ਕੈਪਟਨ ਮੇਜਰ ਸਿੰਘ, ਬਾਰਾ ਸਿੰਘ ਪ੍ਰੇਮੀ ਸੇਵਕ ਬਲਾਕ ਬਠਿੰਡਾ, ਨੱਥਾ ਸਿੰਘ ਇੰਸਾਂ, ਜੰਟਾ ਸਿੰਘ, ਕਾਲਾ ਸਿੰਘ ਇੰਸਾਂ, ਗੁਰਿੰਦਰ ਸਿੰਘ ਇੰਸਾਂ, ਕਿਰਪਾਲ ਸਿੰਘ ਇੰਸਾਂ ਤੇ ਹੋਰ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।