ਪੁਲਿਸ ਵੱਲੋਂ ਸਹੁਰੇ ਪਰਿਵਾਰ ਤੇ ਮਾਮਲਾ ਦਰਜ, ਕਾਰਵਾਈ ਸ਼ੁਰੂ
ਸੰਗਰੂਰ, (ਗੁਰਪ੍ਰੀਤ ਸਿੰਘ)। ਨੇੜਲੇ ਪਿੰਡ ਦਿੱਤੂਪੁਰ ਵਿਖੇ ਇਕ ਨਵ ਵਿਆਹੁਤਾ ਨੂੰ ਜਾਨੋਂ ਮਾਰਨ ਦੇ ਮਨਸ਼ੇ ਨਾਲ ਪੈਟਰੋਲ ਪਾ ਕੇ ਅੱਗ ਲਗਾਉਣ ਦੇ ਦੋਸ਼ ਤਹਿਤ ਸਹੁਰੇ ਪਰਿਵਾਰ ਖਿਲਾਫ ਪਰਚਾ ਦਰਜ ਕੀਤਾ ਗਿਆ।
ਚੰਡੀਗੜ ਦੇ 32 ਸੈਕਟਰ ਵਿਚ ਹਸਪਤਾਲ ਵਿਖੇ ਜੇਰੇ ਇਲਾਜ ਰਜੀਨਾ ਉਰਫ ਮਰਜੀਨਾ ਪੁੱਤਰੀ ਮਰਹੂਮ ਬਸੀਰ ਖਾਨ ਵਾਸੀ ਪੰਨਵਾਂ ਜਿਲ੍ਹਾ ਮੁਹਾਲੀ ਨੇ ਪੁਲੀਸ ਪਾਰਟੀ ਕੋਲ ਸ਼ਿਕਾਇਤ ਲਿਖਾਈ ਕਿ ਮਿਤੀ 4 ਅਗਸਤ 2016 ਨੂੰ ਉਸਦਾ ਵਿਆਹ ਯੂਸਫ ਖਾਨ ਵਾਸੀ ਦਿੱਤੂਪੁਰ ਥਾਣਾ ਭਵਾਨੀਗੜ ਨਾਲ ਹੋਇਆ ਸੀ। ਵਿਆਹ ਤੋਂ ਅਗਲੇ ਦਿਨ ਹੀ ਸਹੁਰਾ ਪਰਿਵਾਰ ਦਾਜ ਨਾ ਲਿਆਉਣ ਕਾਰਨ ਮੇਹਣੇ ਮਾਰਨ ਲੱਗ ਪਏ। ਮਿਤੀ 7 ਅਗਸਤ ਨੂੰ ਉਸਦੀ ਕੁੱਟਮਾਰ ਕੀਤੀ ਅਤੇ 8 ਅਗਸਤ ਨੂੰ ਉਸ ਦੀ ਸੱਸ ਭੋਲੀ ਨੇ ਉਸ ਉਪਰ ਪੈਟਰੋਲ ਪਾ ਕੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਅੱਗ ਲਗਾ ਦਿੱਤੀ। ਐਸ ਆਈ ਅਜੀਤ ਸਿੰਘ ਨੇ ਪੀੜਤ ਲੜਕੀ ਤੋਂ ਹਸਪਤਾਲ ਵਿਖੇ ਲਏ ਬਿਆਨਾਂ ‘ਤੇ ਭੋਲੀ (ਸੱਸ), ਯੂਸਫ ਖਾਨ (ਪਤੀ), ਅਲੀਸ਼ੇਰ ਖਾਨ (ਦਿਓਰ) ਅਤੇ ਸਲਾਮਤ ਬੇਗਮ (ਦਰਾਣੀ) ਖਿਲਾਫ ਧਾਰਾ 307, 498 ਅਧੀਨ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।