ਰੀਓ ਓਲੰਪਿਕ : ਬ੍ਰਾਜੀਲ ਦਾ ਫੁੱਟਬਾਲ ਸੋਨ ਤਮਗੇ ਦਾ ਸੁਪਨਾ ਪੂਰਾ

ਰੀਓ ਡੀ ਜੇਨੇਰੀਓ। ਫੁੱਟਬਾਲ ਦੇ ਦੀਵਾਨੇ ਦੇਸ਼ ਤੇ ਓਲੰਪਿਕ ਖੇਡਾਂ ਦੇ ਮੇਜਬਾਨ  ਬ੍ਰਾਜੀਲ ਲਈ ਇਹ ਇਨ੍ਹਾਂ ਖੇਡਾਂ ਦੀ ਵੱਡੀ ਕਾਮਯਾਬੀ ਹੈ ਜੋ ਉਸ ਨੂੰ ਆਪਣੇ ਘਰੇਲੂ ਮੈਦਾਨ ‘ਤੇ ਦੇਸ਼ ਦੇ ਸਟਾਰ ਨੇਮਾਰ ਦੀ ਕਪਤਾਨ ‘ਚ ਫੁੱਟਬਾਲ ਸੋਨ ਤਮਗਾ ਜਿੱਤ ਕੇ ਮਿਲੀ ਹੈ।
ਮਾਰਾਕਾਨਾ ਸਟੇਡੀਅਮ ‘ਚ ਖੇਡੇ ਗਏ ਪੁਰਸ਼ ਫੁੱਟਬਾਲ ਮੁਕਾਬਲੇ ‘ਚ ਹਾਈਵੋਲਟੇਜ ਫਾਈਨਲ ‘ਚ ਬ੍ਰਾਜੀਲ ਨੇ ਜਰਮਨੀ ਖਿਲਾਫ਼ ਸਾਹ ਰੋਕ ਦੇਣ ਵਾਲੇ ਰੋਮਾਂਚਕ ਮੁਕਾਬਲੇ ‘ਚ ਸ਼ੂਟਆਊਟ ‘ਚ 5-4 ਨਾਲ ਜਿੱਤ ਦਰਜ ਕਰਦਿਆਂ ਓਲੰਪਿਕ ਖੇਡਾਂ ਦਾ ਪਹਿਲਾ ਸੋਨ ਤਮਗਾ ਆਪਣੇ ਨਾਂਅ ਕਰ ਲਿਆ ਹੈ।