ਨਵੀਂ ਦਿੱਲੀ। ਸਰਕਾਰ ਨੇ ਅੱਜ ਕਿਹਾ ਕਿ ਦੇਸ ਦੇ ਸਰਹੱਦੀ ਇਲਾਕਿਆਂ ‘ਚ ਬਣੀਆਂ ਸਾਮਰਿਕ ਮਹੱਤਵ ਦੀਆਂ ਸੜਕਾਂ ਦੇ ਨਾਲ-ਨਾਲ ਡਿਜੀਟਲ ਕਨੈਕਟੀਵਿਟੀ ਵਧਾਉਣ ਲਈ ਆਪਟੀਕਲ ਫਾਇਬਰ ਕੇਬਲ ਵੀ ਵਿਛਾਉਛ ਅਤੇ ਉਸ ਨਾਲ ਉਥੇ ਰਹਿਣ ਵਾਲੇ ਨਾਗਰਿਕਾਂ ਨੂੰ ਸਿੱਖਿਆ, ਸਿਹਤ ਅਤੇ ਬੈਂਕਿੰਗ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ‘ਤੇ ਵਿਚਾਰ ਕਰੇਗੀ।
ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਲੋਕ ਸਭਾ ‘ਚ ਪ੍ਰਸ਼ਨਕਾਲ ਦੌਰਾਨ ਇੱਕ ਸਵਾਲ ਦੇ ਜਵਾਬ ‘ਚਕਿਹਾ ਕਿ ਸਰਕਾਰ ਸਾਮਰਿਕ ਮਹੱਤਵ ਦੀਆਂ ਸੜਕਾਂ ਦੇ ਕਿਨਾਰੇ ਓਐੱਫਸੀ ਵਿਛਾਉਣ ਦੇ ਸੁਠਾਅ ਨੂੰ ਸਰਕਾਰ ਨੇ ਮਨਜ਼ੂਰ ਕਰ ਲਿਆ ਹੈ ਤੇ ਇਸ ‘ਤੇ ਬਣਦਾ ਵਿਚਾਰ ਕਰੇਗੀ।