ਮਾਇਆਵਤੀ ‘ਤੇ ਇਤਰਾਜ਼ਯੋਗ ਟਿੱਪਣੀ : ਦਇਆਸ਼ੰਕਰ ਜੇਲ੍ਹੋਂ ਰਿਹਾਅ

ਮਊ। ਬਹੁਜਨ ਸਮਾਜ ਪਾਰਟੀ ਪ੍ਰਧਾਨ ਮਾਇਆਵਤੀ ‘ਤੇ ਇਤਰਾਜਯੋਗ ਟਿੱਪਣੀ ਕਰਨ ਦੇ ਦੋਸ਼ ‘ਚ ਜੇਲ੍ਹ ‘ਚ ਬੰਦ ਭਾਜਪਾ ‘ਚੋਂ ਕੱਢੇ ਗਏ ਦਇਆਸ਼ੰਕਰ ਸਿੰਘ ਨੂੰ ਅੱਜ ਸਵੇਰੇ ਅੱਠ ਵਜੇ ਮਊ ਜ਼ਿਲ੍ਹਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਜੇਲ੍ਹੋਂ ਰਿਹਾਅ ਹੋਣ ‘ਤੇ ਦਾਇਆਸ਼ੰਕਰ ਸਿੰਘ ਨੇ ਕਿਹਾ ਕਿ ਲਖਨਊ ਜਾ ਕੇ ਆਪਣੀ ਬਿਮਾਰ ਮਾਂ, ਪਤਨੀ ਤੇ ਬੇਟੀ ਨੂੰ ਮਿਲਣਗੇ। ਉਸ ਤੋਂ ਬਾਅਦ ਹੀ ਮੀਡੀਆ ਨਾਲ ਗੱਲ ਕਰਾਂਗਾ।
ਬਸਪਾ ਵੱਲੋਂ ਉਨ੍ਹਾਂ ਨੂੰ ਜਮਾਨਤ ਮਿਲਣ ਨੂੰ ਹਾਈਕੋਰਟ ‘ਚ ਚੁਣੌਤੀ ਦੇਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਮੈਂ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ।