ਪਾਕਿ ਸਰਕਾਰ ਅਤੇ ਫੌਜ ਵੱਲੋਂ ਅੱਤਵਾਦੀ ਸਲਾਹੁਦੀਨ ਦੇ ਮੋਢੇ ‘ਤੇ ਰੱਖ ਕੇ ਗੋਲ਼ੀ ਦਾਗਣ ਦੀ ਕੋਸ਼ਿਸ਼
ਨਵੀਂ ਦਿੱਲੀ। ਅੱਤਵਾਦੀ ਸਰਗਨਾ ਤੇ ਹਿਜਬੁਲ ਮੁਜਾਹਿਦਨ ਦੇ ਮੁਖੀ ਸਈਅਦ ਸਲਾਹੁਦੀਨ ਨੇ ਪਾਕਿਸਤਾਨ ਦੀ ਸ਼ਹਿ ‘ਤੇ ਉਸ ਦੇ ਸ਼ਹਿਰ ਕਰਾਚੀ ‘ਚ ਬੈਠ ਕੇ ਭਾਰਤ ਨੂੰ ਚੌਥੀ ਜਗ ਦੀ ਗਿੱਦੜ ਧਮਕੀ ਦਿੱਤੀ ਹੈ। ਸਈਅਦ ਸਲਾਉਦੀਨ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਿੰਨ ਵਾਰ ਜੰਗ ਹੋ ਚੁੱਕੀ ਹੈ ਤੇ ਚੌਥੀ ਵਾਰ ਇਹ ਜੰਗ ਹੋਰ ਵੀ ਜ਼ਬਰਦਸਤ ਹੋਣ ਦੇ ਆਸਾਰ ਹਨ। ਸਲਾਹੁਦੀਨ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਕਸ਼ਮੀਰ ‘ਚ ਭਾਰਤ ਖਿਲਾਫ਼ ਹਥਿਆਰਬੰਦ ਲੜਾਈ, ਭਾਵ ਅੱਤਵਾਦੀ ਵਾਰਦਾਤਾਂ ਹੋਰ ਤੇਜੀ ਨਾਲ ਵਧਣਗੀਆਂ।
ਸਲਾਹੁਦੀਨ ਦੀ ਧਮਕੀ ਪਿੱਛੇ ਪਾਕਿਸਤਾਨ ਦੀ ਸਰਕਾਰ ਤੇ ਫੌਜ ਦਾ ਹੱਥ ਮੰਨਿਆ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਕਿ ਸਰਕਾਰ ਅਤੇ ਫੌਜ ਨੇ ਧਮਕਾਉਣ ਲਈ ਸਲਾਹੁਦੀਨ ਦੇ ਮੋਢੇ ‘ਤੇ ਰੱਖ ਕੇ ਗੋਲ਼ੀ ਦਾਗਣ ਦੀ ਕੋਸ਼ਿਸ਼ ਕੀਤੀ ਹੈ। ਸਲਾਹੁਦੀਨ ਨੇ ਭਾਰਤ ਨੂੰ ਪਰਮਾਣੂ ਜੰਗ ਦੀ ਧਮਕੀ ਦਿੱਤੀ ਹੈ।