ਹੁਣ ਕੂਨੋ ਨੈਸ਼ਨਲ ਪਾਰਕ ’ਚ ਫਰਾਟਾ ਦੌੜਾਂ ਲਾਉਣਗੇ ਚੀਤੇ

ਹੁਣ ਕੂਨੋ ਨੈਸ਼ਨਲ ਪਾਰਕ ’ਚ ਫਰਾਟਾ ਦੌੜਾਂ ਲਾਉਣਗੇ ਚੀਤੇ

  • 1981 ’ਚ ਹੋਈ ਸੀ ਕੂਨੋ-ਪਾਲਪੁਰ ਵਣਜੀਵ ਪਾਰਕ ਦੀ ਸਥਾਪਨਾ
  • 2018 ’ਚ ਸਰਕਾਰ ਨੇ ਐਲਾਨਿਆ ਨੈਸ਼ਨਲ ਪਾਰਕ
  • ਖਤਰਾ ਵਧਣ ’ਤੇ ਜ਼ੋਰ ਨਾਲ ਗਰਜ਼ਦੇ ਹਨ
  • ਖਤਰਾ ਵਧਦਾ ਹੈ ਤਾਂ ਉਹ ਐਨੀ ਜ਼ੋਰ ਨਾਲ ਧਮਾਕੇ ਵਰਗੀ ਭੌਂਕਣ ਦੀ ਆਵਾਜ਼ ਕੱਢਦੇ ਹਨ, ਜੋ ਤੁਹਾਨੂੰ ਦੋ ਕਿਲੋਮੀਟਰ ਤੱਕ ਸੁਣਾਈ ਦਿੰਦੀ ਹੈ
  • ਬੱਦਲ ਵਰਗੀ ਗਰਜਣ ਦੀ ਅਵਾਜ਼
  • ਚੀਤਾ ਜਦੋਂ ਆਪਣੇ ਕਿਸੇ ਸਾਥੀ ਜਾਂ ਦੂਜੇ ਦੁਸ਼ਮਣ ਜੀਵ ਨਾਲ ਮੱਲ ਯੁੱਧ ਭਾਵ ਸਰੀਰਕ ਸੰਘਰਸ਼ ਕਰਦਾ ਹੈ ਉਹ ਤੇਜ਼ੀ ਨਾਲ
  • ਬੱਦਲ ਵਾਂਗ ਗਰਜ਼ਦਾ ਹੈ ਇਸ ਨੂੰ ਐਗੋਨਿਸਟਿਕ ਸਾਊਂਡ ਵੀ ਕਹਿੰਦੇ ਹਨ

ਦਰਦ ਜਾਂ ਆਫ਼ਤ ’ਚ :

ਚੀਤਾ ਜਦੋਂ ਦਰਦ ’ਚ ਹੁੰਦਾ ਹੈ ਜਾਂ ਉਸ ਨੂੰ ਕੋਈ ਆਫ਼ਤ ਮਹਿਸੂਸ਼ ਹੁੰਦੀ ਹੈ ਉਦੋਂ ਉਹ ਝੁਕ ਕੇ ਸੱਪ ਦੀ ਤਰ੍ਹਾਂ ਫੁੱਕਾਰਨ ਦੀ ਆਵਾਜ਼ ਕੱਢਦਾ ਹੈ ਕਈ ਵਾਰ ਇਹ ਅਵਾਜਾਂ ਸਾਂਝੀਆਂ ਹੁੰਦੀਆਂ ਹਨ ਭਾਵ ਜੇਕਰ ਕਿਸੇ ਹੋਰ ਜਾਨਵਰ ਨਾਲ ਲੜਦੇ ਸਮੇਂ ਉਸ ਨੂੰ ਦਰਦ ਹੋ ਰਿਹਾ ਹੈ ਜਾਂ ਉਸ ਨੂੰ ਮਰਨ ਦਾ ਡਰ ਸਤਾਉਂਦਾ ਹੈ ਉਦੋਂ ਤਿੰਨੇ ਆਵਾਜਾਂ ਇੱਕ ਇੱਕਠੀਆਂ ਕੱਢਦਾ ਹੈ

ਮਾਂ-ਸ਼ਾਵਕ ਵਿਚਕਾਰ ਹੁੰਦੀ ਹੈ ਚਿੜੀਆਂ ਵਰਗੀ ਆਵਾਜ਼ ’ਚ ਗੱਲ

ਚੀਤਾ ਕਈ ਤਰ੍ਹਾਂ ਦੀਆਂ ਅਵਾਜਾਂ ਕੱਢਦਾ ਹੈ ਮਾਂ ਚੀਤਾ ਅਤੇ ਸ਼ਾਵਕ ਚੀਤਾ ਆਪਸ ’ਚ ਚਰਪਿੰਗ ਭਾਵ ਚੀੜੀਆਂ ਦੀ ਤਰ੍ਹਾਂ ਚਹਿਚਾਹਟ ਦੀਆਂ ਅਵਾਜਾਂ ਕੱਢਦੇ ਹਨ ਬਿੱਲੀਆਂ ਦੀ ਤਰ੍ਹਾਂ ਸਾਧਾਰਨ ਮਿਆਊਂ-ਮਿਆਊਂ ਜਦੋਂ ਉਹ ਸਾਧਾਰਨ ਸਥਿਤੀ ’ਚ ਸੁਰੱਖਿਅਤ ਮਹਿਸੂਸ ਕਰਦੇ ਹੋਏ ਨਿਕਲਦੇ ਹਨ

1947 ’ਚ ਭਾਰਤ ’ਚ ਆਖਰੀ ਚੀਤਾ ਮਾਰ ਦਿੱਤਾ ਗਿਆ ਸੀ ਮੌਜੂਦਾ ਸੂਬਾ ਸੈਂਟਰਲ ਪ੍ਰੋਵਿੰਸ ਐਂਡ ਬੇਰਾਰ (ਹੁਣ ਛਤੱਸੀਗੜ੍ਹ ) ਦੇ ਕਾਰੀਆ ਜਿਲ੍ਹੇ ਦੇ ਜੰਗਲ ’ਚ ਮਹਾਰਾਜਾ ਰਾਮਾਨੁਜ਼ ਪ੍ਰਤਾਪ ਸਿੰਘਦੇਵ ਨੇ ਉਦੋਂ ਚੀਤਿਆਂ ਦਾ ਸ਼ਿਕਾਰ ਕੀਤਾ ਸੀ ਸੰਨ 1952 ’ਚ ਭਾਰਤ ਸਰਕਾਰ ਨੇ ਅਧਿਕਾਰਿਕ ਰੂਪ ਨਾਲ ਮੰਨ ਲਿਆ ਸੀ ਕਿ ਭਾਰਤ ’ਚ ਕੋਈ ਚੀਤਾ ਨਹੀਂ ਬਚਿਆ ਹੈ ਹੁਣ ਲੰਮੀ ਪ੍ਰਕਿਰਿਆ ਤੋਂ ਬਾਅਦ ਅਫ਼ਰੀਕਾ ਤੋਂ ਚੀਤੇ ਲਿਆ ਕੇ ਭਾਰਤ ’ਚ ਵਸਾਇਆ ਹੈ

ਜੀ ਹਾਂ, 70 ਸਾਲ ਬਾਅਦ ਦੇਸ਼ ਦੀ ਧਰਤੀ ’ਤੇ ਇੱਕ ਵਾਰ ਫਿਰ ਤੋਂ ਚੀਤੇ ਦੌੜਦੇ ਨਜ਼ਰ ਆਏ ਸ਼ਨਿੱਚਰਵਾਰ, 17 ਸਤੰਬਰ ਨੂੰ ਪੀਐਮ ਨਰਿੰਦਰ ਮੋਦੀ ਨੇ ਆਪਣੇ 72ਵੇਂ ਜਨਮ ਦਿਨ ’ਤੇ ਅਫ਼ਰੀਕਾ ਦੇ ਨਾਮੀਬੀਆ ਤੋਂ ਲਿਆਂਦੇ ਗਏ 8 ਚੀਤਿਆਂ ਦਾ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ’ਚ ਸਵਾਗਤ ਕੀਤਾ ਇਨ੍ਹਾਂ 8 ਚੀਤਿਆਂ ’ਚ 5 ਮਾਦਾ ਅਤੇ 3 ਨਰ ਚੀਤੇ ਸ਼ਾਮਲ ਹਨ ਫ਼ਿਲਹਾਲ, ਸਵਾਲ ਉੱਠਦਾ ਹੈ ਕਿ ਇਨ੍ਹਾਂ ਚੀਤਿਆਂ ਲਈ ਕੁਨੋ ਨੈਸ਼ਨਲ ਪਾਰਕ ਨੂੰ ਹੀ ਕਿਉਂ ਚੁਣਿਆ ਗਿਆ ਤਾਂ ਇਸ ਦਾ ਜਵਾਬ ਵੀ ਅਸੀਂ ਤੁਹਾਨੂੰ ਦੱਸ ਰਹੇ ਹਾਂ

ਪਾਰਕ ਦਾ ਇਤਿਹਾਸ

ਕੂਨੋ ਨੈਸ਼ਨਲ ਪਾਰਕ ਦਾ ਆਪਣਾ ਇੱਕ ਖੁਸ਼ਹਾਲ ਇਤਿਹਾਸ ਹੈ ਇਸ ਪਾਰਕ ਅੰਦਰ ਸਦੀਆਂ ਪੁਰਾਣੇ ਕਿਲੇ੍ਹ ਦੇ ਖੰਡਰ ਮੌਜੂਦ ਹਨ ਪਾਲਪੁਰ ਜਿਲ੍ਹੇ ਦੇ ਪੰਜ ਸੌ ਸਾਲ ਪੁਰਾਣੇ ਖੰਡਰਾਂ ’ਚੋਂ ਕੂਨੋ ਨਦੀ ਦਿਖਾਈ ਦਿੰਦੀ ਹੈ ਚੰਦਰਵੰਸ਼ੀ ਰਾਜਾ ਬਾਲ ਬਹਾਦੁਰ ਸਿੰਘ ਨੇ ਸਾਲ 1666 ’ਚ ਇਹ ਗੱਦੀ ਹਾਸਲ ਕੀਤੀ ਸੀ ਪਾਰਕ ਅੰਦਰ ਦੋ ਹੋਰ ਕਿਲੇ੍ਹੇ ਹਨ -ਆਮੇਟ ਕਿਲਾ ਅਤੇ ਮੈਟੋਨੀ ਕਿਲ੍ਹਾ, ਜੋ ਹੁਣ ਪੂਰੀ ਤਰ੍ਹਾਂ ਨਾਲ ਝਾੜੀਆਂ ਅਤੇ ਜੰਗਲੀ ਦਰੱਖਤਾਂ ਨਾਲ ਢਕ ਚੁੱਕੇ ਹਨ ਕੂਨੋ ਕਦੇ ਗਵਾਲੀਅਰ ਦੇ ਮਹਾਰਾਜਿਆਂ ਦਾ ਸ਼ਿਕਾਰਗਾਹ ਹੁੰਦਾ ਸੀ
ਕਦੋਂ ਬਣਿਆ ਨੈਸ਼ਨਲ ਪਾਰਕ ?

ਵਿਦਿਆਂਚਲ ਪਰਬਤ ਲੜੀ ’ਤੇ ਸਿਓਪੁਰ ਅਤੇ ਮੁਰੈਨਾ ਜਿਲ੍ਹੇ ’ਚ ਵਸੇ ਕੁਨੋ-ਪਾਲਪੁਰ ਵਣਜੀਵ ਪਾਰਕ ਦੀ ਸਥਾਪਨਾ 1981 ’ਚ ਹੋਈ ਸੀ 2018 ’ਚ ਸਰਕਾਰ ਨੇ ਇਸ ਨੂੰ ਨੈਸ਼ਨਲ ਪਾਰਕ ਦਾ ਦਰਜਾ ਦਿੱਤਾ ਸੀ ਆਪਣੀ ਸਥਾਪਨਾ ਸਮੇਂ ਇਸ ਵਣਜੀਵ ਪਾਰਕ ਦਾ ਖੇਤਰਫ਼ਲ 344. 68 ਵਰਗ ਕਿਲੋਮੀਟਰ ਸੀ ਬਾਅਦ ’ਚ ਇਸ ’ਚ ਹੋਰ ਇਲਾਕੇ ਜੋੜੇ ਗਏ ਹੁਣ ਇਹ ਕਰੀਬ 900 ਵਰਗ ਕਿਲੋਮੀਟਰ ’ਚ ਫੈਲਿਆ ਹੋਇਆ ਹੈ

ਇਹ ਇਹ ਹਨ ਉਥੇ ਜਾਨਵਰ ?

ਇਸ ਪਾਰਕ ’ਚ ਚੀਤਲ, ਸਾਂਭਰ, ਨੀਲ ਗਾਂ, ਜੰਗਲੀ ਸੂਰ, ਚਿੰਕਾਰਾ, ਚੌਸਿੰਘਾ, ਬਲੈਕ ਬਕ, ਗ੍ਰੇ ਲੰਗੁੂਰ, ਲਾਲ ਮੂੰਹ ਵਾਲੇ ਬਾਂਦਰ, ਸ਼ਾਹੀ, ਭਾਲੂ, ਸਿਆਰ, ਲੱਕੜਬੱਘੇ, ਗ੍ਰੇ ਭੇਡੀਏ, ਗੋਲਡੇਨ ਸਿਆਰ, ਬਿੱਲੀਆਂ, ਮੰਗੂਜ ਸਮੇਤ ਕਈ ਪ੍ਰਜਾਤੀਆਂ ਦੇ ਜਾਨਵਰ ਇੱਥੇ ਹਨ

ਦਰੱਖਤਾਂ ਦੀ ਪ੍ਰਜਾਤੀਆਂ

ਇਸ ਨੈਸ਼ਨਲ ਪਾਰਕ ’ਚ ਦਰੱਖਤ ਦੀਆਂ 123 ਪ੍ਰਜਾਤੀਆਂ ਅਤੇ ਝਾੜੀਆਂ ਦੀਆਂ 71 ਪ੍ਰਜਾਤੀਆਂ ਮਿਲਦੀਆਂ ਹਨ ਇਸ ਤੋਂ ਇਲਾਵਾ ਬਾਂਸ ਅਤੇ ਘਾਹ ਦੀਆਂ 34 ਪ੍ਰਜਾਤੀਆਂ ਅਤੇ ਬੇਲਾਂ ਅਤੇ ਵਿਦੇਸ਼ੀ ਬਨਸਪਤੀ ਦੀਆਂ 32 ਪ੍ਰਜਾਤੀਆਂ ਮੌਜੂਦ ਹਨ

ਕਿੱਥੋਂ ਰੱਖਿਆ ਗਿਆ ਪਾਰਕ ਦਾ ਨਾਂਅ ?

ਇਸ ਪਾਰਕ ਦਾ ਨਾਮ ਕੂਨੋ ਨਦੀ ਤੋਂ ਲਿਆ ਗਿਆ, ਜੋ ਇਸ ਨੈਸ਼ਨਲ ਪਾਰਕ ਜਰੀਏ ਦੱਖਣ ਤੋਂ ਉੱਤਰ ਵੱਲ ਬਹਿੰਦੀ ਹੈ 180 ਲੰਮੀ ਇਹ ਨਦੀ ਇਸ ਜੰਗਲ ਦੀ ਜੀਵਨ ਰੇਖਾ ਵੀ ਹੈ

ਕੀ ਹੈ ਖਾਸ ?

ਸਿਓਪੁਰ ਦੇ ਉੱਤਰੀ ਜਿਲ੍ਹੇ ’ਚ ਬਿੰਧਵ ਰੇਂਜ ਦੇ ਕੇਂਦਰ ’ਚ ਸਥਿਤ ਇਸ ਨੈਸ਼ਨਲ ਪਾਰਕ ’ਚ ਘਾਹ ਦੇ ਮੈਦਾਨ ਹਨ ਕਮਾਲ ਦੀ ਗੱਲ ਇਹ ਹੈ ਕਿ ਇਹ ਘਾਹ ਦੇ ਮੈਦਾਨ ਅਫ਼ਰੀਕੀ ਸਵਾਨਾ ਅਤੇ ਉਥੋਂ ਦੇ ਜੰਗਲਾਂ ਦੇ ਸਮਾਨ ਹਨ ਕੂਨੋ ’ਚ ਜਿਆਦਾਤਰ ਘਾਹ ਦੇ ਮੈਦਾਨ ਕਾਨ੍ਹਾ ਅਤੇ ਬਾਂਧਵਗੜ ਦੀ ਤੁਲਨਾ ’ਚ ਵੱਡੇ ਹਨ

ਕਿੰਨੇ ਗੇਟ ਹਨ?

ਪਾਰਕ ’ਚ ਦਾਖਲੇ ਲਈ 3 ਗੇਟ ਮੌਜੂਦ ਹਨ ਪਹਿਲਾ ਟਿਕਟੋਲੀ ਗੇਟ ਹੈ, ਜੋ ਸਮਾਈਪੁਰਾ ਪਿੰਡ ਤੋਂ ਨਜਦੀਕ ਪੈਂਦਾ ਹੈ ਦੂਜਾ ਅਹੇਰਾ ਗੇਟ ਹੈ, ਜੋ ਗੋਹਰੀ ਪਿੰਡ ਕੋਲ ਹੈ ਅਤੇ ਤੀਜਾ ਪੀਪਲ ਬਾਵੜੀ ਗੇਟ ਹੈ ਜੋ ਆਗਰਾ ਪਿੰਡ ਤੋਂ ਕਰੀਬ ਹੈ

ਇਸ ਤਰ੍ਹਾਂ ਪਹੁੰਚੋ ਪਾਰਕ ’ਚ ?

ਜੇਕਰ ਤੁਸੀਂ ਫਲਾਇਟ ਜਰੀਏ ਇੱਥੇ ਪਹੁੰਚਣਾ ਚਾਹੁੰਦੇ ਹੋ ਤਾਂ ਤਿੰਨੇ ਗੇਟਾਂ ਲਈ ਸਭ ਤੋਂ ਕਰੀਬ ਗਵਾਲੀਅਰ ਏਅਰਪੋਰਟ ਹੈ ਇਸ ਤਰ੍ਹਾਂ ਗਵਾਲੀਅਰ , ਸਵਾਈ ਮਾਧੋਪੁਰ, ਕੋਟਾ, ਜੈਪੁਰ ਅਤੇ ਝਾਂਸੀ ਤੋਂ ਇਸ ਨੈਸ਼ਨਲ ਪਾਰਕ ਤੱਕ ਪਹੁੰਚਣ ਲਈ ਸਭ ਤੋਂ ਕਰੀਬੀ ਰੇਲਵੇ ਸਟੇਸ਼ਨ ਹੈ ਗੱਲ ਕਰੀਏ ਸੜਕ ਮਾਰਗ ਦੀ ਤਾਂ ਸ਼ਿਵਪੁਰੀ ਸਭ ਤੋਂ ਕਰੀਬ ਹੈ ਇੱਥੋਂ ਟਟੋਲੀ ਗੇਟ ਅਤੇ ਪੀਪਲ ਬਾਵੜੀ ਗੇਟ 73 ਕਿਲੋਮੀਟਰ ਅਤੇ ਅਹਿਰਾ ਗੇਟ 62 ਕਿਲੋਮੀਟਰ ਦੂਰ ਹੈ

ਵੇਖਣ ਦਾ ਸਹੀ ਸਮਾਂ

  • ਇਸ ਨੈਸ਼ਨਲ ਪਾਰਕ ਨੂੰ ਵੇਖਣ ਦਾ ਸਭ ਤੋਂ ਸਹੀ ਸਮਾਂ ਨਵੰਬਰ ਮੱਧ ਤੋਂ ਮਾਰਚ ਮੱਧ ਤੱਕ ਹੈ

ਟੂਰਿਸਟ ਸਪਾਟ

ਨੈਸ਼ਨਲ ਪਾਰਕ ’ਚ ਸੈਰ-ਸਪਾਟਾ ਦੇ ਘੁੰਮਣ ਲਈ ਇੱਥੇ ਮੌਜੂਦ ਪਾਲਪੁਰ, ਆਮੇਟ ਅਤੇ ਮੈਟੋਨੀ ਕਿਲੋਂ ਦੇ ਇਲਾਵਾ ਦੇਵ ਖੋ, ਆਮਝੀਰ, ਭਾਨਵਰ ਖੋ, ਮਰਾਠਾ ਖੋ, ਦੌਲਤਪੁਰਾ, ਦੇਵਕੁੰਡ, ਜੈਨ ਮੰਦਿਰ ਅਤੇ ਧੋਰੇਟ ਮੰਦਿਰ ਵਰਗੇ ਕਈ ਸ਼ੈਰਸਪਾਟਾ ਸਥਾਨ ਹਨ

ਠਹਿਰਨ ਦੀ ਵਿਵਸਥਾ

ਕੂਨੋ ਨੈਸ਼ਨਲ ਪਾਰਕ ’ਚ ਚਾਰ ਰੈਸਟ ਹਾਊਟ ਹਨ, ਜਿਨ੍ਹ੍ਹਾਂ ਨੂੰ ਪਾਰਕ ’ਚ ਪਹੁੰਚ ਕੇ ਹੀ ਬੁੱਕ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਪਾਰਕ ਕੋਲ ਐਮਪੀ ਟੂਰਿਜ਼ਮ ਕੁਨੋ ਰਿਸੋਰਟ ਰੈਸ਼ਟ ਹਾਊਸ ਵੀ ਮੌਜੂਦ ਹੈ

ਚੀਤਿਆਂ ਲਈ ਕਿਉਂ ਚੁਣਿਆ ‘ਕੁਨੋ’

ਹੁਣ ਵੱਡਾ ਸਵਾਲ ਇਹ ਹੈ ਕਿ ਪੂਰੇ ਦੇਸ਼ ਭਰ ’ਚ ਮੌਜੂਦ ਕਈ ਨੈਸ਼ਨਲ ਪਾਰਕਾਂ ’ਚੋਂ ਇਨ੍ਹਾਂ ਚੀਤਿਆਂ ਨੂੰ ਵਸਾਉਣ ਲਈ ਮੱਧ ਪ੍ਰਦੇਸ਼ ਦਾ ਕੂਨੋ ਨੈਸ਼ਨਲ ਪਾਰਕ ਹੀ ਕਿਉਂ ਚੁਣਿਆ ਗਿਆ ਇਸ ਦਾ ਜਵਾਬ ਹੇਠਾਂ ਮਿਲ ਜਾਵੇਗਾ

  • 1. ਕੁੂਨੋ ’ਚ ਚੀਤਿਆਂ ਨੂੰ ਸਾਊਥ ਅਫ਼ਰੀਕਾ ਦੇ ਜੰਗਲ ਤੋਂ ਮਿਲਦਾ ਹੋਇਆ ਮਾਹੌਲ ਅਤੇ ਤਾਪਮਾਨ ਮਿਲੇਗਾ
  • 2 . ਪਾਰਕ ਵਿਚਕਾਰ ’ਚ ਕੁੂੁਨੋ ਨਦੀ ਬਹਿੰਦੀ ਹੈ ਆਸਪਾਸ ਛੋਟੀਆਂ-ਛੋਟੀਆਂ ਪਹਾੜੀਆਂ ਹਨ, ਜੋ ਚੀਤਿਆਂ ਲਈ ਬਿਲਕੁਲ ਮੁਫ਼ੀਦ ਹਨ
  • 3. ਇਨਸਾਨੀ ਦਖਲਅੰਦਾਜ਼ੀ ਨਾ ਦੇ ਬਰਾਬਰ ਹੈ ਇੱਥੇ ਮੌਜੂਦ ਇਨਸਾਨੀ ਬਸਤੀਆਂ ਨੂੰ ਕਾਫੀ ਪਹਿਲਾਂ ਹੀ ਹਟਾਇਆ ਗਿਆ ਹੈ
  • 4. ਪਾਣੀ ਲਈ ਚੀਤਿਆਂ ਨੂੰ ਦੂਰ ਤੱਕ ਨਾ ਜਾਣਾ ਪਵੇ ਇਸ ਲਈ ਆਰਟੀਫ਼ਿਸ਼ਲ ਤਾਲਾਬ ਅਤੇ ਨਾਲੇ ਵੀ ਬਣਾਏ ਗਏ ਹਨ
  • 5. ਇਸ ਏਰੀਆ ’ਚ ਪਹਿਲਾਂ ਹੀ ਕਰੀਬ 200 ਸਾਂਭਰ, ਚੀਤਲ ਅਤੇ ਹੋਰ ਜਾਨਵਰ ਖਾਸ ਤੌਰ ’ਤੇ ਲਿਆ ਕੇ ਵਸਾਏ ਗਏ ਹਨ
  • 6. ਚੀਤੇ ਨੂੰ ਗ੍ਰਾਂਸਲੈਂਡ ਭਾਵ ਥੋੜੇ ਉੱਚੇ ਘਾਹ ਵਾਲੇ ਮੈਦਾਨੀ ਇਲਾਕਿਆਂ ’ਚ ਰਹਿਣਾ ਪਸੰਦ ਹੈ ਜੋ ਇੱਥੇ ਨੂੰ ਮੌਜੂਦ ਹਨ
  • ਨਾਮੀਬੀਆ ਅਤੇ ਦ.ਅਫ਼ਰੀਕਾ ਦੇ ਜੰਗਲਾਂ ਵਰਗਾ ਹੈ ਕੁਨੋ ਜੰਗਲ
  • ਚੀਤਿਆਂ ਲਈ ਮੁਫ਼ੀਦ ਮਾਹੌਲ ਕਿਵੇਂ ਹੁੰਦਾ ਹੈ? ਇਸ ਗੱਲ ਦੀ ਸਟੱਡੀ ਕਰਨ ਲਈ ਕੂਨੋ ਤੋਂ ਜੋ ਡੇਲੀਗੇਸ਼ਨ ਦੱਖਣੀ ਅਫ਼ਰੀਕਾ ਗਿਆ ਸੀ, ਮੈਂ ਉਸ ਦਾ ਹਿੱਸਾ ਸੀ ਅਸੀਂ ਜੋ ਨਾਮੀਬੀਆ ਅਤੇ ਦੱਖਣੀ ਅਫਰੀਕਾ ਦੇ ਜੰਗਲ ਦੇਖੇ ਉਹ ਕੁਨੋ ਦੇ ਜੰਗਲਾਂ ਨਾਲ ਮਿਲਦੇ-ਜੁਲਦੇ ਸਨ ਉਥੇ ਜੋ ਦਰੱਖਤਾਂ ਦੀਆਂ ਪ੍ਰਜਾਤੀਆਂ ਹਨ, ਉਹ ਇੱਥੇ ਵੀ ਹਨ ਉਥੇ ਅਤੇ ਇੱਥੋਂ ਦੇ ਤਾਪਮਾਨ ’ਚ ਵੀ ਕਾਫ਼ੀ ਸਮਾਨਤਾ ਹੈ

ਲੰਮੇ ਸਮੇਂ ਤੱਕ ਪਾਰਕ ਨੇ ਕੀਤਾ ਸ਼ੇਰਾਂ ਦਾ ਇੰਤਜਾਰ

ਕੁਨੋ ਨੈਸ਼ਨਲ ਪਾਰਕ ਨੇ ਲੰਮੇ ਅਰਸੇ ਤੱਕ ਗਿਰ ਦੇ ਜੰਗਲਾਂ ਤੋਂ ਆਉਣ ਵਾਲੇ ਸਿੰਘਾਂ ਦਾ ਇਤਜਾਰ ਕੀਤਾ ਸ਼ੇਰ ਤਾਂ ਨਹੀਂ ਆਏ ਪਰ ਹੁਣ ਇਹ ਪੂਰੀ ਤਿਆਰੀ ਚਿਤਿਆਂ ਨੂੰ ਵਸਾਉਣ ਦੇ ਕੰਮ ’ਚ ਆਵੇਗੀ ਇਸ ਦੇ ਨਾਲ ਮੱਧ ਪ੍ਰਦੇਸ਼ ਬਾਘ, ਤੇਂਦੂਆ, ਭੇੜੀਆ ਅਤੇ ਗਿੱਰਜਾਂ ਨਾਲ ਚੀਤਿਆਂ ਦੀ ਸਭ ਤੋਂ ਜਿਆਦਾ ਗਿਣਤੀ ਵਾਲਾ ਇੱਕਮਾਤਰ ਸੂਬਾ ਬਣ ਗਿਆ ਹੈ

ਪਾਰਕ ’ਚ ਥਾਂ-ਥਾਂ ਲੱਗੇ ਹਨ ਸੀਸੀਟੀਵੀ ਕੈਮਰੇ

ਚੀਤਿਆਂ ਦੀ ਨਿਗਰਾਨੀ ਲਈ ਨੈਸ਼ਨਲ ਪਾਰਕ ’ਚ ਥਾਂ-ਥਾਂ ਸੀਸੀਟੀਵੀ ਕੈਮਰੇ ਲਾਏ ਗਏ ਹਨ ਇਸ ਤੋਂ ਇਲਾਵਾ ਇਨ੍ਹਾਂ ਦੇ ਗਲੇ ’ਚ ਇੱਕ ਜੀਪੀਐਸ ਨਾਲ ਜੁੜਿਆ ਟੈ੍ਰਕਰ ਬੈਂਡ ਵੀ ਲਾਇਆ ਜਾਵੇਗਾ ਜੰਗਲ ’ਚ ਇਨ੍ਹਾਂ ਦੀ ਸਿਹਤ ਦਾ ਖਿਆਲ ਰੱਖਣ ਦਾ ਵੀ ਇਤਜਾਮ ਕੀਤਾ ਗਿਆ ਹੈ ਆਉਂਦੇ ਹੀ ਇਨ੍ਹਾਂ ਚੀਤਿਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਨ੍ਹਾਂ ਦਾ ਪੂਰਾ ਚੈਕਅੱਪ ਹੋਵੇਗਾ

ਇੱਕ ਨਜ਼ਰ

  • 750 ਸੈਕਵਾਇਰ ਕਿਲੋਮੀਟਰ ’ਚ ਫੈਲਿਆ ਹੋਇਆ ਹੈ ਪਾਰਕ
  • ਰਣਥੰਬੋਰ ਨੈਸ਼ਨਲ ਪਾਰਕ ਤੋਂ ਦੂਰੀ 100 ਕਿਲੋਮੀਟਰ
  • ਪਾਰਕ ’ਚ ਮੌਜ਼ੂਦ ਹਨ 500 ਸਾਲ ਪੁਰਾਣੇ ਪਾਲਪੁਰ ਕਿਲ੍ਹਿਆਂ ਦੇ ਖੰਡਰ

-ਅੰਮ੍ਰਿਤਾਂਸ਼ੂ ਸਿੰਘ, ਸਬ ਡਿਵੀਜਨਲ
ਆਫ਼ਿਸਰ ਫਾਰੇਸਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ