ਹੁਣ ਸੁਖਬੀਰ ਬਾਦਲ ਨੇ ਪੁਲਿਸ ਵਾਲਿਆਂ ’ਤੇ ਦਿੱਤਾ ਵਿਵਾਦਿਤ ਬਿਆਨ 

akali dal

ਕਿਹਾ, ਪੁਲਿਸ ਵਾਲੇ ਸੜਕ ‘ਤੇ ਜਾਂਦੇ ਸਮੇਂ ਜੇਬ ‘ਚੋਂ ਪੈਸੇ ਕੱਢ ਲੈਂਦੇ ਹਨ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ । ਅੰਮ੍ਰਿਤਸਰ ਉੱਤਰੀ ਸੀਟ ‘ਤੇ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪੁਲਿਸ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ ਹੈ। ਪਹਿਲਾਂ ਉਨਾਂ ਨੇ ਸਾਬਕਾ ਆਈਪੀਐਸ ਕੁੰਵਰ ਵਿਜੈ ਪ੍ਰਤਾਪ ਨੂੰ ਲੈ ਕੇ ਟਿੱਪਣੀ ਕੀਤੀ ਹੈ ਤੇ ਉਸ ਪਿੱਛੋਂ ਪੰਜਾਬ ਪੁਲਿਸ ’ਤੇ ਟਿੱਪਣੀ ਕਰ ਦਿੱਤੀ।

 ਰੈਲੀ ਦੌਰਾਨ ਉਨਾਂ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਸੜਕ ’ਤੇ ਜਾ ਰਹੇ ਲੋਕਾਂ ਦੀਆਂ ਜੇਬਾਂ ਵਿੱਚੋਂ ਪੈਸੇ ਕਢਵਾ ਲੈਂਦੇ ਹਨ। ਇੰਨਾ ਹੀ ਨਹੀਂ ਉਨਾਂ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ‘ਤੇ ਉਂਗਲ ਉਠਾਈ ਅਤੇ ਥਾਣਿਆਂ ਤੋਂ 500-500 ਰੁਪਏ ਵਸੂਲਣ ਦੀ ਗੱਲ ਕਹੀ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਭ ਤੋਂ ਪਹਿਲਾਂ ਆਪਣੇ ਭਾਸ਼ਣ ‘ਚ ਕੁੰਵਰ ਵਿਜੇ ਪ੍ਰਤਾਪ ‘ਤੇ ਨਿਸ਼ਾਨਾ ਸਾਧਿਆ। ਉਸ ਨੇ ਦੱਸਿਆ ਕਿ ਉਹ ਥਾਣਿਆਂ ਵਿੱਚੋਂ 500-500 ਰੁਪਏ ਵਸੂਲਦਾ ਸੀ। ਇਸ ਤੋਂ ਬਾਅਦ ਉਸ ਨੇ ਖਾਕੀ ਦਾ ਦਾਗ ਵੀ ਲਾਇਆ। ਸੁਖਬੀਰ ਨੇ ਕਿਹਾ ਕਿ ਪੁਲਿਸ ਵਾਲੇ ਤਾਂ ਚਵਾਨੀ ਨੂੰ ਵੀ ਨਹੀਂ ਛੱਡਦੇ। । ਇਸ ਤੋਂ ਬਾਅਦ ਵੀ ਉਹ ਸਾਬਕਾ ਆਈਜੀ ਨੂੰ ਨਿਸ਼ਾਨਾ ਬਣਾਉਣ ਤੋਂ ਪਿੱਛੇ ਨਹੀਂ ਹਟਿਆ। ਜੇਕਰ ਉਹ ਚੋਣ ਹਾਰ ਵੀ ਜਾਂਦਾ ਹੈ ਤਾਂ ਵੀ ਉਹ ਇੱਥੋਂ ਆਪਣਾ ਬੋਰੀ ਬਿਸਤਰਾ ਚੁੱਕ ਕੇ ਆਪਣੇ ਪਿੰਡ ਨੂੰ ਰਵਾਨਾ ਹੋਵੇਗਾ। ਉਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਰੈਲੀ ਦੌਰਾਨ ਆਮ ਆਦਮੀ ਪਾਰਟੀ ਨੂੰ ਵੀ ਘੇਰਿਆ

ਇਸ ਤੋਂ ਇਲਾਵਾ ਰੈਲੀ ਦੌਰਾਨ ਸੁਖਬੀਰ ਬਾਦਲ ਨੇ ਕੇਜਰੀਵਾਲ ਨੂੰ ਪੁੱਤ ਦੀ ਝੂਠੀ ਸਹੁੰ ਚੁੱਕਣ ਵਾਲਾ ਦੱਸਿਆ, ਜਦੋਂਕਿ ਭਗਵੰਤ ਮਾਨ ਨੂੰ ਮਾਂ ਦੀ ਝੂਠੀ ਸਹੁੰ ਚੁੱਕਣ ਵਾਲਾ ਦੱਸਿਆ। ਸੁਖਬੀਰ ਨੇ ਕਿਹਾ ਕਿ ਦਿੱਲੀ ਚੋਣਾਂ ਦੌਰਾਨ ਕੇਜਰੀਵਾਲ ਨੇ ਪਹਿਲੀ ਵਾਰ ਆਪਣੇ ਪੁੱਤਰ ਵੱਲੋਂ ਸਹੁੰ ਖਾਧੀ ਸੀ ਕਿ ਉਹ ਕਦੇ ਵੀ ਕਾਂਗਰਸ ਨਾਲ ਗਠਜੋੜ ਨਹੀਂ ਕਰਨਗੇ। ਚੋਣਾਂ ਤੋਂ ਬਾਅਦ ਉਨ੍ਹਾਂ ਕਾਂਗਰਸ ਨਾਲ ਹੀ ਹੱਥ ਮਿਲਾਇਆ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਆਪਣੀ ਮਾਂ ਨੂੰ ਸਟੇਜ ‘ਤੇ ਲੈ ਕੇ ਸਹੁੰ ਚੁਕਾਈ ਸੀ ਕਿ ਉਹ ਕਦੇ ਵੀ ਸ਼ਰਾਬ ਨਹੀਂ ਪੀਣਗੇ। ਪਰ ਉਹ ਅੱਜ ਵੀ ਸ਼ਰਾਬ ਪੀਂਦਾ ਹੈ। ਆਪਣੇ ਬੱਚੇ ਅਤੇ ਮਾਂ ਦੀ ਸਹੁੰ ‘ਤੇ ਝੂਠ ਬੋਲਣ ਵਾਲਿਆਂ ਦੇ ਵਾਅਦਿਆਂ ‘ਤੇ ਕੌਣ ਵਿਸ਼ਵਾਸ ਕਰ ਸਕਦਾ ਹੈ?

ਜ਼ਿਕਰਯੋਗ ਹੈ ਸੁਖਬੀਰ ਬਾਦਲ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਵੀ ਬੀਤੇ ਦਿਨੀ ਪੰਜਾਬ ਪੁਲਿਸ ਬਾਰੇ ਵਿਵਾਦਤ ਬਿਆਨ ਦਿੱਤਾ ਸੀ, ਜਿਸ ਪਿੱਛੋਂ ਉਨ੍ਹਾਂ ਦਾ ਹਰ ਪਾਸਿਓਂ ਵਿਰੋਧ ਹੋ ਰਿਹਾ ਹੈ। ਸਿੱਧੂ ਨੂੰ ਚੰਡੀਗੜ੍ਹ ਪੁਲਿਸ ਅਧਿਕਾਰੀ ਨੇ ਇਸ ਸਬੰਧ ਵਿੱਚ ਬਿਨਾਂ ਮੁਆਫੀ ਸ਼ਰਤ ਮੰਗਣ ਲਈ ਮਾਣਹਾਨੀ ਨੋਟਿਸ ਵੀ ਭੇਜਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ