ਉਮਰ ਦੇ ਆਖ਼ਰੀ ਪੜਾਅ ‘ਚ ਉਦਾਸੀ ਨਹੀਂ, ਖੁਸ਼ੀਆਂ ਹੋਣ

ਉਮਰ ਦੇ ਆਖ਼ਰੀ ਪੜਾਅ ‘ਚ ਉਦਾਸੀ ਨਹੀਂ, ਖੁਸ਼ੀਆਂ ਹੋਣ

ਕੌਮਾਂਤਰੀ ਦਿਨਾਂ ਦੀ ਦ੍ਰਿਸ਼ਟੀ ਨਾਲ ਅਗਸਤ ਮਹੀਨੇ ਦਾ ਵਿਸ਼ੇਸ਼ ਮਹੱਤਵ ਹੈ, ਇਸ ਮਹੀਨੇ ‘ਚ ਕਈ ਕੌਮਾਂਤਰੀ ਦਿਹਾੜੇ ਹੁੰਦੇ ਹਨ ਜਿਵੇਂ ਨੌਜਵਾਨ ਦਿਵਸ, ਮਿੱਤਰਤਾ ਦਿਵਸ, ਹਿਰੋਸ਼ਿਮਾ ਦਿਵਸ, ਅੰਗਦਾਨ ਦਿਵਸ, ਸਤਨਪਾਨ ਦਿਵਸ, ਆਦੀਵਾਸੀ ਦਿਵਸ, ਮਨੁੱਖੀ ਦਿਵਸ ਆਦਿ ਉਨ੍ਹਾਂ ‘ਚੋਂ ਇੱਕ ਮਹੱਤਵਪੂਰਨ ਦਿਵਸ ਹੈ ਵਿਸ਼ਵ ਸੀਨੀਅਰ ਨਾਗਰਿਕ ਦਿਵਸ ਜੋ 8 ਅਗਸਤ ਨੂੰ ਪੂਰੀ ਦੁਨੀਆ ‘ਚ ਬਜ਼ੁਰਗਾਂ ਨੂੰ ਸਮਰਪਿਤ ਕੀਤਾ ਗਿਆ ਹੈ ਇਹ ਦਿਵਸ ਸੀਨੀਅਰ ਨਾਗਰਿਕਾਂ ਦੇ ਉੱਨਤ, ਤੰਦਰੁਸਤ ਅਤੇ ਖੁਸ਼ਹਾਲ ਜੀਵਨ ਲਈ ਮਨਾਇਆ ਜਾਂਦਾ ਹੈ ਇਸ ਦਿਵਸ ਨੂੰ ਮਨਾਉਣ ਦੀ ਲੋੜ ਇਸ ਲਈ ਪਈ ਕਿ ਅੱਜ ਦੇ ਸੀਨੀਅਰ ਨਾਗਰਿਕ ਜੋ ਦੁਨੀਆਭਰ ‘ਚ ਅਣਦੇਖੀ ਦੇ ਸ਼ਿਕਾਰ ਹੋ ਰਹੇ ਹਨ, ਉਨ੍ਹਾਂ ਨੂੰ ਉਚਿਤ ਸਨਮਾਨ ਅਤੇ ਉੱਨਤ ਜੀਵਨ ਜਿਉਣ ਨੂੰ ਮਿਲੇ

ਸਵਾਲ ਹੈ ਕਿ ਦੁਨੀਆ ‘ਚ ਸੀਨੀਅਰ ਨਾਗਰਿਕ ਦਿਵਸ ਮਨਾਉਣ ਦੀ ਲੋੜ ਕਿਉਂ ਪਈ? ਕਿਉਂ ਸੀਨੀਅਰ ਨਾਗਰਿਕਾਂ ਦੀ ਅਣਦੇਖੀ ਅਤੇ ਸ਼ੋਸ਼ਣ ਦੀਆਂ ਸਥਿਤੀਆਂ ਬਣੀਆਂ ਹੋਈਆਂ ਹਨ? ਚਿੰਤਨ ਦਾ ਮਹੱਤਵਪੂਰਨ ਪੱਖ ਹੈ ਕਿ ਸੀਨੀਅਰ ਨਾਗਰਿਕਾਂ ਦੀ ਅਣਦੇਖੀ ਦੇ ਇਸ ਗਲਤ ਰੁਝਾਨ ਨੂੰ ਕਿਵੇਂ ਰੋਕੀਏ? ਕਿਉਂਕਿ ਸੋਚ ਦੇ ਗਲਤ ਰੁਝਾਨ ਨੇ ਨਾ ਸਿਰਫ਼ ਬਜ਼ੁਰਗਾਂ ਅਤੇ ਸੀਨੀਅਰਾਂ ਨਾਗਰਿਕਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ ਸਗੋਂ ਆਦਮੀ-ਆਦਮੀ ਵਿਚਕਾਰ ਭਾਵਨਾਤਮਕ ਅਤੇ ਸੰਵੇਦਨਾ ਦੇ ਫ਼ਾਸਲਿਆਂ ਨੂੰ ਵੀ ਵਧਾ ਦਿੱਤਾ ਹੈ ਵਰਤਮਾਨ ਦੌਰ ਦੀ ਇਹ ਇੱਕ ਬਹੁਤ ਵੱਡੀ ਬਿਡੰਬਨਾ ਹੈ ਕਿ ਇਸ ਸਮੇਂ ਦੀ ਬਜ਼ੁਰਗ ਪੀੜ੍ਹੀ ਘੋਰ ਅਣਦੇਖੀ ਦੀ ਸ਼ਿਕਾਰ ਹੈ ਇਹ ਪੀੜ੍ਹੀ ਅਣਦੇਖੀ, ਭਾਵਨਾਤਮਕ ਖਾਲੀਪਣ ਅਤੇ ਉਦਾਸੀ ਨੂੰ ਲਪੇਟੇ ਹੋਏ ਹੈ

ਇਸ ਪੀੜ੍ਹੀ ਦੇ ਚਿਹਰੇ ‘ਤੇ ਪਈਆਂ ਝੁਰੜੀਆਂ, ਕਮਜ਼ੋਰ ਅੱਖਾਂ, ਥੱਕਿਆ ਸਰੀਰ ਅਤੇ ਉਦਾਸ ਮਨ ਜਿਨ੍ਹਾਂ  ਤ੍ਰਾਸਦ ਸਥਿਤੀਆਂ ਨੂੰ ਬਿਆਨ ਕਰ ਰਿਹਾ ਹੈ ਉਸ ਲਈ ਜਿੰਮੇਵਾਰ ਹੈ ਸਾਡੀ ਆਧੁਨਿਕ ਸੋਚ ਅਤੇ ਸਵਾਥਰਪੂਰਨ ਜੀਵਨਸ਼ੈਲੀ ਸਮੁੱਚੀ ਦੁਨੀਆ ‘ਚ ਸੀਨੀਅਰ ਨਾਗਰਿਕਾਂ ਦੀ ਤਰਸਯੋਗ ਹਾਲਤ ਇੱਕ ਚੁਣੌਤੀ ਬਣ ਕੇ ਖੜ੍ਹੀ ਹੈ, ਇੱਕ ਕੌਮਾਂਤਰੀ ਸਮੱਸਿਆ ਬਣੀ ਹੋਈ ਹੈ ਵਿਸ਼ਵ ‘ਚ ਇਸ ਦਿਵਸ ਨੂੰ ਮਨਾਉਣ ਦੇ ਤਰੀਕੇ ਵੱਖ-ਵੱਖ ਹੋ ਸਕਦੇ ਹਨ,

ਪਰੰਤੂ ਸਾਰਿਆਂ ਦਾ ਮੁੱਖ ਮਕਸਦ ਇਹ ਹੁੰਦਾ ਹੈ ਕਿ ਉਹ ਆਪਣੇ ਬਜ਼ੁਰਗਾਂ ਅਤੇ ਸੀਨੀਅਰ ਲੋਕਾਂ ਦੇ ਯੋਗਦਾਨ ਨੂੰ ਨਾ ਭੁੱਲਣ ਅਤੇ ਉਨ੍ਹਾਂ ਨੂੰ ਇਕੱਲਾਪਣ ਮਹਿਸੂਸ ਨਾ ਹੋਣ ਦੇਣ ਸਾਡਾ ਭਾਰਤ ਤਾਂ ਬਜ਼ੁਰਗਾਂ ਨੂੰ ਰੱਬ ਰੂਪ ਮੰਨਦਾ ਹੈ ਇਤਿਹਾਸ ‘ਚ ਕਈ ਅਜਿਹੀਆਂ ਉਦਾਹਰਨਾਂ ਹਨ ਕਿ ਮਾਤਾ-ਪਿਤਾ ਦੀ ਆਗਿਆ ਨਾਲ ਜਿੱਥੇ ਭਗਵਾਨ ਸ੍ਰੀਰਾਮ ਵਰਗੇ ਅਵਤਾਰੀ ਪੁਰਸ਼ਾਂ ਨੇ ਰਾਜਪਾਟ ਤਿਆਗ ਕੇ ਜੰਗਲਾਂ ‘ਚ ਨਿਵਾਸ ਕੀਤਾ, ਸਰਵਣ ਕੁਮਾਰ ਨੇ ਆਪਣੇ ਅੰਨ੍ਹੇ ਮਾਤਾ-ਪਿਤਾ ਨੂੰ ਵਹਿੰਗੀ ‘ਚ ਬਿਠਾ ਕੇ ਚਾਰ ਧਾਮ ਦੀ ਯਾਤਰਾ ਕਰਾਈ ਫ਼ਿਰ ਕਿਉਂ ਆਧੁਨਿਕ ਸਮਾਜ ‘ਚ ਬਜ਼ੁਰਗ ਮਾਤਾ-ਪਿਤਾ ਅਤੇ ਉਨ੍ਹਾਂ ਦੀ ਔਲਾਦ ਵਿਚਕਾਰ ਦੂਰੀਆਂ ਵਧਦੀਆਂ ਜਾ ਰਹੀਆਂ ਹਨ

ਸਮਾਜ ‘ਚ ਆਪਣੀ ਅਹਿਮੀਅਤ ਨਾ ਸਮਝੇ ਜਾਣ ਕਾਰਨ ਸਾਡਾ ਸੀਨੀਅਰ ਨਾਗਰਿਕ ਸਮਾਜ ਦੁਖੀ, ਅਣਦੇਖਿਆ ਅਤੇ ਤ੍ਰਾਸਦ ਜੀਵਨ ਜਿਉਣ ਨੂੰ ਮਜ਼ਬੂਰ ਹੈ ਬਜ਼ੁਰਗਾਂ ਨੂੰ ਇਸ ਦੁੱਖ ਅਤੇ ਕਸ਼ਟ ਤੋਂ ਛੁਟਕਾਰਾ ਦਿਵਾਉਣਾ ਅੱਜ ਦੀ ਸਭ ਤੋਂ ਵੱਡੀ ਲੋੜ ਹੈ ਭਾਰਤੀ ਪਰਿਪੱਖ ‘ਚ ਸੀਨੀਅਰ ਨਾਗਰਿਕਾਂ ਦੀ ਦਸ਼ਾ ਜ਼ਿਆਦਾ ਚਿੰਤਾਜਨਕ ਹੈ ਦਾਦਾ-ਦਾਦੀ, ਨਾਨਾ -ਨਾਨੀ ਦੀ ਇਹ ਪੀੜ੍ਹੀ ਇੱਕ ਜ਼ਮਾਨੇ ‘ਚ ਭਾਰਤੀ ਪਰੰਪਰਾ ਅਤੇ ਪਰਿਵੇਸ਼ ‘ਚ ਵਧੇਰੇ ਸਨਮਾਨ ਦੀ ਅਧਿਕਾਰੀ ਹੋਇਆ ਕਰਦੀ ਸੀ ਅਤੇ ਉਸ ਦੇ ਸਾਏ ‘ਚ ਸੰਪੂਰਨ ਪਰਿਵਾਰਕ ਪਰਿਵੇਸ਼ ਬੇਫ਼ਿਕਰ ਅਤੇ ਭਰਿਆ-ਪੂਰਾ ਮਹਿਸੂਸ ਕਰਦਾ ਸੀ

ਨਾ ਸਿਰਫ਼ ਪਰਿਵਾਰ ‘ਚ ਸਗੋਂ ਸਮਾਜ ‘ਚ ਵੀ ਇਸ ਪੀੜ੍ਹੀ ਦਾ ਰੂਤਬਾ ਸੀ, ਸ਼ਾਨ ਸੀ ਆਖ਼ਰ ਇਹ ਸ਼ਾਨ ਕਿਉਂ ਅਲੋਪ ਹੁੰਦੀ ਜਾ ਰਹੀ ਹੈ? ਕਿਉਂ ਬਜ਼ੁਰਗ ਪੀੜ੍ਹੀ ਅਣਗੌਲ ਹੁੰਦੀ ਜਾ ਰਹੀ ਹੈ? ਕਿਉਂ ਸੀਨੀਅਰ ਨਾਗਰਿਕਾਂ ਨੂੰ ਵਿਅਰਥ ਅਤੇ ਬੇਲੋੜੀ ਸਮਝਿਆ ਜਾ ਰਿਹਾ ਹੈ? ਸੀਨੀਅਰ ਨਾਗਰਿਕਾਂ ਦੀ ਅਣਦੇਖੀ ਨਾਲ ਪਰਿਵਾਰ ਤਾਂ ਕਮਜ਼ੋਰ ਹੋ ਹੀ ਰਹੇ ਹਨ ਪਰ ਸਭ ਤੋਂ ਜ਼ਿਆਦਾ ਨਵੀਂ ਪੀੜ੍ਹੀ ਪ੍ਰਭਾਵਿਤ ਹੋ ਰਹੀ ਹੈ ਕਿਉਂ ਅਸੀਂ ਬਜ਼ੁਰਗ ਪੀੜ੍ਹੀ ਨੂੰ ਪਰਿਵਾਰ ਦੀ ਮੂਲਧਾਰਾ ‘ਚ ਨਹੀਂ ਲਿਆ ਸਕਦੇ? ਅਜਿਹੇ ਕਿਹੜੇ ਕਾਰਨ ਅਤੇ ਹਾਲਾਤ ਹਨ ਜਿਨ੍ਹਾਂ ਦੇ ਚੱਲਦਿਆਂ ਸੀਨੀਅਰ ਨਾਗਰਿਕ ਐਨੇ ਅਣਗੌਲ ਹੁੰਦੇ ਜਾ ਰਹੇ ਹਨ?

ਇਹ ਐਨੀ ਵੱਡੀ ਸਮੱਸਿਆ ਹੈ ਕਿ ਕਿਸੇ ਇੱਕ ਮੁਹਿੰਮ ਨਾਲ ਇਸ ਨੂੰ ਰਸਤਾ ਨਹੀਂ ਮਿਲ ਸਕਦਾ ਇਸ ਸਮੱਸਿਆ ਦਾ ਹੱਲ ਲੱਭਣ ਲਈ ਜਨ-ਜਨ ਦੀ ਚੇਤਨਾ ਨੂੰ ਜਗਾਉਣਾ ਹੋਵੇਗਾ ਇਸ ਦ੍ਰਿਸ਼ਟੀ ਨਾਲ ਵਿਸ਼ਵ ਸੀਨੀਅਰ ਨਾਗਰਿਕ ਦਿਵਸ  ਦੀ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ ਸਾਡੇ ਸਾਹਮਣੇ ਇੱਕ ਅਹਿਮ ਸਵਾਲ ਹੋਰ ਹੈ ਕਿ ਕਿਸ ਤਰ੍ਹ੍ਹਾਂ ਨਵੀਂ ਪੀੜ੍ਹੀ ਅਤੇ ਬਜ਼ੁਰਗ ਪੀੜ੍ਹੀ ਵਿਚਕਾਰ ਵਧਦੀ ਦੂਰੀ ਨੂੰ ਪੂਰਨ ਦਾ ਯਤਨ ਕਰੀਏ ਇਨ੍ਹਾਂ ਦੋਵਾਂ ਪੀੜ੍ਹੀਆਂ ਦੇ ਵਿਚਕਾਰ ਸੰਵਾਦ ਅਤੇ ਸੰਵੇਦਨਸ਼ੀਲਤਾ

ਇਸ ਤਰ੍ਹਾਂ ਅਲੋਪ ਹੁੰਦੀ ਰਹੀ ਤਾਂ ਸਮਾਜ ਅਤੇ ਪਰਿਵਾਰ ਆਪਣੇ ਨੈਤਿਕ ਫ਼ਰਜ਼ ਤੋਂ ਬੇਮੁੱਖ ਹੋ ਜਾਵੇਗਾ ਦੋ ਪੀੜ੍ਹੀਆਂ ਦੀ ਇਹ ਭਾਵਨਾਤਮਕ ਜਾਂ ਵਿਵਹਾਰਕ ਦੂਰੀ ਕਿਸੇ ਵੀ ਦ੍ਰਿਸ਼ਟੀ ਨਾਲ ਹਿੱਤਕਾਰੀ ਨਹੀਂ ਹੈ ਜ਼ਰੂਰੀ ਹੈ ਕਿ ਅਸੀਂ ਬਜ਼ੁਰਗ ਪੀੜ੍ਹੀ ਨੂੰ ਉਸ ਦੀ ਉਮਰ ਦੇ ਆਖ਼ਰੀ ਪੜ੍ਹਾਅ ‘ਚ ਮਾਨਸਿਕ ਤੰਦਰੁਸਤੀ ਦਾ ਮਾਹੌਲ ਦੇਈਏ, ਲੋੜਾਂ, ਥੋੜਾਂ ਆਦਿ ਨੂੰ ਭੋਗ ਚੁੱਕਣ ਤੋਂ ਬਾਅਦ ਉਹ ਆਪਣਾ ਆਖ਼ਰੀ ਸਮਾਂ ਅਰਾਮ ਨਾਲ ਗੁਜ਼ਾਰ ਸਕਣ ਅਜਿਹੇ ਹਾਲਾਤ ਪੈਦਾ ਕਰੀਏ ਨਵੀਂ ਪੀੜ੍ਹੀ ਅਤੇ ਬਜ਼ੁਰਗ ਪੀੜ੍ਹੀ ਦੀ ਸਾਂਝੀ ਜੀਵਨਸ਼ੈਲੀ ਨਾਲ ਕਈ ਤਰ੍ਹਾਂ ਦੇ ਫਾਇਦੇ ਹਨ

ਜਿਨ੍ਹਾਂ ਨਾਲ ਨਾ ਸਿਰਫ਼ ਸਮਾਜ ਅਤੇ ਰਾਸ਼ਟਰ ਮਜ਼ਬੂਤ ਹੋਵੇਗਾ ਸਗੋਂ ਪਰਿਵਾਰ ਵੀ ਅਥਾਹ ਸ਼ਾਂਤੀ ਅਤੇ ਖੁਸ਼ੀ ਮਹਿਸੂਸ ਕਰੇਗਾ ਸਭ ਤੋਂ ਜ਼ਿਆਦਾ ਨਵੀਂ ਪੀੜ੍ਹੀ ਆਪਣੇ ਬਜ਼ੁਰਗਾਂ ਦਾਦਾ-ਦਾਦੀ ਜਾਂ ਨਾਨਾ -ਨਾਨੀ ਦੇ ਸਾਏ ‘ਚ ਆਪਣੇ-ਆਪ ਨੂੰ ਸ਼ਕਤੀਸ਼ਾਲੀ ਅਤੇ ਖੁਸ਼ਹਾਲ ਮਹਿਸੂਸ ਕਰੇਗੀ ਇੱਕ ਅਵਸਥਾ ਤੋਂ ਬਾਅਦ ਨਿਸ਼ਚਿਤ ਹੀ ਵਿਅਕਤੀ ‘ਚ ਪਰਿਪੱਕਵਤਾ ਅਤੇ ਮਜ਼ਬੂਤੀ ਆਉਂਦੀ ਹੈ ਸੀਨੀਅਰ ਨਾਗਰਿਕਾਂ ਦੇ ਤਜ਼ਰਬਿਆਂ ਦਾ ਮਾਣ ਅਤੇ ਗਿਆਨ ਦੀ ਅਖੁੱਟ ਸੰਪੱਤੀ ਉਨ੍ਹਾਂ ਨੂੰ ਦੁਨੀਆ ਦੀ ਰਫ਼ਤਾਰ ਨਾਲ ਕਦਮ ਮਿਲਾਉਣ ‘ਚ ਸਹਾਇਕ ਹੋ ਸਕਦੀ ਹੈ ਇਸ ਦ੍ਰਿਸ਼ਟੀ ਨਾਲ ਹਾਵਰਡ ਅਤੇ ਵਰਲਿਨ ਦੇ ਵਿਗਿਆਨੀਆਂ/ਮਨੋਵਿਗਿਆਨੀਆਂ ਨੇ ਡੂੰਘੀਆਂ ਖੋਜਾਂ ਕੀਤੀਆਂ ਹਨ

ਜਰਮਨ ਵਿਗਿਆਨੀਆਂ ਨੇ ਨੌਜਵਾਨਾਂ ਅਤੇ ਬਜ਼ੁਰਗਾਂ ਦੇ ਸਾਹਮਣੇ ਕੁਝ ਮੁਸ਼ਕਲ ਸਮੱਸਿਆਵਾਂ ਅਤੇ ਕੁਝ ਸੁਵਿਧਾਜਨਕ ਹਾਲਾਤ ਪੇਸ਼ ਕੀਤੇ ਅਤੇ ਉਨ੍ਹਾਂ ਨੂੰ ਹੱਲ ਕਰਨ ਨੂੰ ਕਿਹਾ ਦੇਖਿਆ ਗਿਆ ਕਿ ਜੀਵਨ ਸਬੰਧੀ ਸਮੱਸਿਆਵਾਂ ਨੂੰ ਸੁਲਝਾਉਣ ‘ਚ ਨੌਜਵਾਨਾਂ ਦੀ ਬਜਾਏ ਬਜ਼ੁਰਗ ਜਿਆਦਾ ਸਫ਼ਲ ਜਾਂ ਮਾਹਿਰ ਸਾਬਤ ਹੋਏ ਹੋਰ ਅਧਿਐਨਾਂ ਨਾਲ ਵੀ ਇਹ ਤੱਥ ਸਾਹਮਣੇ ਆਇਆ ਕਿ ਬਜ਼ੁਰਗਾਂ ਦੇ ਸਾਹਮਣੇ ਜੇਕਰ ਕੋਈ ਟੀਚਾ ਰੱਖਿਆ ਜਾਵੇ ਤਾਂ ਉਹ ਆਪਣੇ ਹੌਲੀ ਸੋਚਣ ਦੀ ਸ਼ਕਤੀ ਦੀ ਕਮੀ ਆਪਣੇ ਪੈਨੇ ਨਜਰੀਏ ਅਤੇ ਬਿਹਤਰ ਯੋਜਨਾਵਾਂ ਨਾਲ ਪੂਰੀ ਕਰ ਲੈਂਦੇ ਹਨ ਇਹ ਵੀ ਇੱਕ ਤੱਥ ਹੈ ਕਿ ਹਾਲਾਤੀ ਦ੍ਰਿਸ਼ਟੀਕੋਣ, ਪਾਰਦਰਸ਼ੀ ਸੋਚ, ਨਤੀਜਿਆਂ ਦਾ ਮੁਲਾਂਕਣ ਕਿਸੇ ਵੀ ਚੀਜ ਦੇ ਚੰਗੇ-ਮਾੜੇ ਪਹਿਲੂਆਂ ਨੂੰ ਤੋਲਣ/ਪਰਖ਼ਣ ਦੀ ਸਮਰੱਥਾ ਇਹ ਗੁਣ ਸੀਨੀਅਰ ਨਾਗਰਿਕਾਂ ‘ਚ ਮੁਕਾਬਲਤਨ ਚੰਗੀ ਮਾਤਰਾ ‘ਚ ਮੁਹੱਈਆ ਹੁੰਦੇ ਹਨ ਇਸ ਲਈ ਦਫ਼ਤਰਾਂ, ਸੰਸਥਾਵਾਂ ਜਾਂ ਘਰਾਂ ‘ਚ ਬਜ਼ੁਰਗਾਂ ਨੂੰ ਅਣਦੇਖਿਆਂ ਕਰਨ ਦਾ ਜੋ ਰੁਝਾਨ ਵਧ ਰਿਹਾ ਹੈ, ਉਸ ‘ਤੇ ਗੰਭੀਰਤਾ ਨਾਲ ਮੁੜ-ਵਿਚਾਰ ਦੀ ਲੋੜ ਹੈ

Secret, Fitness, Smiles, Happiness

ਸਾਨੂੰ ਸਕੂਲਾਂ ‘ਚ ਪੇਰੈਂਟਸ-ਡੇ ਦੀ ਥਾਂ ‘ਤੇ ਗ੍ਰਾਂਡ-ਪੇਰੈਂਟਸ-ਡੇ ਮਨਾਉਣਾ ਚਾਹੀਦਾ ਹੈ ਇਸ ਨਾਲ ਜਿੱਥੇ ਬੱਚੇ ਆਪਣੇ ਦਾਦਾ-ਦਾਦੀ ਦੇ ਤਜ਼ਰਬਿਆਂ ਤੋਂ ਲਾਹਾਂ ਲੈਣਗੇ, ਉੱਥੇ ਦਾਦਾ-ਦਾਦੀ ਨੂੰ ਬੱਚਿਆਂ ਦੀਆਂ ਇਸ ਤਰ੍ਹਾਂ ਦੀਆਂ ਜਿੰਮੇਵਾਰੀਆਂ ਨਾਲ ਜੁੜ ਕੇ ਇੱਕ ਸਰਗਰਮੀ ਮਿਲੇਗੀ ਇਸ ਤਰ੍ਹਾਂ ਦੇ ਉਪਰਾਲੇ ਅਸੀਂ ਘਰੇਲੂ, ਧਾਰਮਿਕ ਅਤੇ ਸਮਾਜਿਕ ਪੱਧਰ ‘ਤੇ ਵੀ ਕਰ ਸਕਦੇ ਹਾਂ ਹਰ ਦਿਨ ਪਰਿਵਾਰ ‘ਚ ਇੱਕ ਗੋਸ਼ਠੀ ਦਾ ਕ੍ਰਮ ਸ਼ੁਰੂ ਕਰਕੇ ਉਸ ‘ਚ ਪਰਿਵਾਰ ਦੇ ਬਜ਼ੁਰਗਾਂ ਦੇ ਵਿਚਾਰਾਂ ਦਾ ਲਾਭ ਲਈਏ ਅਤੇ ਉਨ੍ਹਾਂ ਤੋਂ ਸਿੱਖਿਆ ਪ੍ਰਾਪਤ ਕਰੀਏ ਨਵੀਂ ਪੀੜ੍ਹੀ ਨੂੰ ਸੰਸਕਾਰ ਭਰਪੂਰ ਬਣਾਉਣ ‘ਚ ਬਜ਼ੁਰਗਾਂ ਦੀ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ ਸਮਾਜਿਕ ਪੱਧਰ ‘ਤੇ ਵੀ ਬਜ਼ੁਰਗ ਅਤੇ ਨਵੀਂ ਪੀੜ੍ਹੀ ਦੀਆਂ ਸਾਂਝੀਆਂ ਗੋਸ਼ਠੀਆਂ ਕਰਵਾਈਆਂ ਜਾਣ ਅਤੇ ਉਨ੍ਹਾਂ ਦੇ ਤਜ਼ਰਬਿਆਂ ਦਾ ਲਾਭ ਲਿਆ ਜਾਵੇ ਵੱਡੇ ਵਪਾਰਿਕ ਘਰਾਣਿਆਂ ਜਾਂ ਵਪਾਰਕ ਅਦਾਰਿਆਂ ‘ਚ ਵੀ ਪਰਿਵਾਰ ਦੇ ਬਜ਼ੁਰਗਾਂ ਨੂੰ ਕੁਝ ਰਚਨਾਤਮਕ ਅਤੇ ਸਿਰਜਣਾਤਮਕ ਜਿੰਮੇਵਾਰੀਆਂ ਦਿੱਤੀਆਂ ਜਾਣ ਅਤੇ ਉਨ੍ਹਾਂ ਦੀ ਸਮਰੱਥਾ ਅਤੇ ਊਰਜਾ ਦਾ ਉਪਯੋਗ ਕੀਤਾ ਜਾਵੇ

ਪਰਿਵਾਰ ਦੇ ਪ੍ਰੋਗਰਾਮਾਂ ਅਤੇ ਦਿਨਚਰਿਆ ‘ਚ ਕੁਝ ਜਿੰਮੇਵਾਰੀਆਂ ਬਜ਼ੁਰਗਾਂ ਨੂੰ ਦਿੱਤੀਆਂ ਜਾਣ ਜਿਨ੍ਹਾਂ ਨੂੰ ਉਹ ਆਸਾਨੀ ਨਾਲ ਪੂਰੀਆਂ ਕਰ ਸਕਣ ਇਨ੍ਹਾਂ ਸਭ ਯਤਨਾਂ ਨਾਲ ਬਜ਼ੁਰਗ ਆਪਣੇ-ਆਪ ਨੂੰ ਅਣਗੌਲਿਆ ਮਹਿਸੂਸ ਨਹੀਂ ਕਰਨਗੇ ਅਤੇ ਉਨ੍ਹਾਂ ਦੇ ਤਜ਼ਰਬਿਆਂ ਦਾ ਲਾਭ ਇੱਕ ਨਵੇਂ ਸਮਾਜ ਦਾ ਨਿਰਮਾਣ ਕਰੇਗਾ ਇਸ ਬਜ਼ੁਰਗ ਪੀੜ੍ਹੀ ਦਾ ਹੱਥ ਫੜ ਕੇ ਤੁਰਨ ਨਾਲ ਜੀਵਨ ‘ਚ ਉਤਸ਼ਾਹ ਦਾ ਸੰਚਾਰ ਹੋਵੇਗਾ, ਕਿਉਂਕਿ ਇਨ੍ਹਾਂ ਦਾ ਵਿਸ਼ਵਾਸ ਸਾਮੂਹਿਕਤਾ ‘ਚ ਹੈ, ਸਭ ਨੂੰ ਨਾਲ ਲੈ ਕੇ ਚੱਲਣ ‘ਚ ਹੈ
ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ