ਸ੍ਰੀਨਗਰ ਦੇ ਕਰਫਿਊਗ੍ਰਸਤ ਇਲਾਕਿਆਂ ‘ਚ ਕੋਈ ਰਾਹਤ ਨਹੀਂ

ਸ੍ਰੀਨਗਰ। ਜੰਮੂ-ਕਸ਼ਮੀਰ ਦੇ ਸ੍ਰੀਨਗਰ ‘ਚ ਸ਼ਹਿਰ-ਏ-ਖਾਸ ਤੇ ਪੁਰਾਣੇ ਇਲਾਕੇ ‘ਚ ਦਿਨ-ਰਾਤ ਦਾ ਕਰਫਿਊ ਅੱਜ ਲਗਾਤਾਰ 46ਵੇਂ ਦਿਨ ਵੀ ਜਾਰੀ ਹੈ ਤੇ ਨਾਲ ਹੀ ਸ਼ਹਿਰ ਦੇ ਬਾਕੀ ਇਲਾਕਿਆਂ ‘ਚ ਲੋਕਾਂ ਦੇ ਇਕੱਠਾ ਹੋਣ ‘ਤੇ ਵੀ ਪਾਬੰਦੀ ਜਾਰੀ ਹੈ।
ਸ੍ਰੀਨਗਰ ਦੇ ਕਰਫਿਊ ਮੁਕਤ ਇਲਾਕਿਆਂ ‘ਚ ਵੀ ਜਨਜੀਵਨ ਪ੍ਰਭਾਵਿਤ ਰਿਹਾ ਹਾਲਾਂਕਿ ਸਿਵਲ ਲਾਈਂਸ ਤੇ ਸ਼ਹਿਰ ਦੇ ਹੋਰ ਹਿੱਸਿਆਂ ‘ਚ ਕੰਡੀਲੀਆਂ ਤਾਰਾਂ ਨਾਲ ਬੰਦ ਤੇ ਠੱਪ ਸੜਥਾਂ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ।