ਸਿੱਧੂ ਨੇ ਨਹੀਂ ਰੱਖੀ ਕੋਈ ਸ਼ਰਤ, ਸਮਾਂ ਮੰਗਿਆ ਹੈ: ਕੇਜਰੀਵਾਲ

ਨਵੀਂ ਦਿੱਲੀ। ਭਾਜਪਾ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਦੇ ਆਪ ‘ਚ ਸ਼ਾਮਲ ਹੋਣ ਬਾਰੇ ਭੰਬਲਭੂਸਾ ਹਾਲੇ ਵੀ ਬਰਕਰਾਰ ਹੈ। ਇਸ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਜਵਾਬ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਕੀ ਆਪ ‘ਚ ਸ਼ਾਮਲ ਹੋਣਗੇ ? ਇਸ ਨੂੰ ਲੈ ਕੇ ਕਾਫ਼ੀ ਅਫ਼ਵਾਹਾਂ ਹਨ। ਮੇਰਾ ਫਰਜ਼ ਬਣਦਾ ਹੈ ਕਿ ਮੈਂ ਇਸ ਬਾਰੇ ਆਪਣਾ ਪੱਖ ਰੱਖਾਂ। ਅਸੀਂ ਉਨ੍ਹਾਂ ਦਾ ਬਹੁਤ ਸਨਮਾਨ ਕਰਦੇ ਹਾਂ।
ਕੇਜਰੀਵਾਲ ਨੇ ਅਗਲੇ ਟਵੀਟ ‘ਚ ਲਿਖਿਆ ਕਿ ਉਹ ਪਿਛਲੇ ਹਫ਼ਤੇ ਮੈਨੂੰ ਮਿਲੇ ਸਨ, ਪਰ ਉਨ੍ਹਾਂ ਨੇ ਪਾਰਟੀ ‘ਚ ਸ਼ਾਮਲ ਹੋਣ ਲਈ ਕੋਈ ਸ਼ਰਤ ਨਹੀਂ ਰੱਖੀ। ਉਨ੍ਹਾਂ ਨੇ ਸੋਚਣ ਲਈ ਸਮਾਂ ਮੰਗਿਆ ਹੈ, ਇਸ ਦਾ ਸਾਨੂੰ ਸਨਮਾਨ ਕਰਨਾ ਚਾਹੀਦਾ ਹੈ। ਕੇਜਰੀਵਾਲ ਨੇ ਤੀਸਰਾ ਟਵੀਟ ਕਰਕੇ ਕਿਹਾ ਕਿ ਉਹ ਇੱਕ ਚੰਗੇ ਇਨਸਾਨ ਤੇ ਇੱਕ ਮਹਾਨ ਕ੍ਰਿਕਟਰ ਹਨ। ਸਿੱਧੂ ਪਾਰਟੀ ‘ਚ ਸ਼ਾਮਲ ਹੋਣ ਜਾਂ ਨਾ ਹੋਣ, ਮੇਰੇ ਮਨ ‘ਚ ਉਨ੍ਹਾਂ ਲਈ ਸਨਮਾਨ ਹਮੇਸ਼ਾ ਬਣਿਆ ਰਹੇਗਾ।