ਗੁਜਰਾਤ : ਮੁੱਖ ਮੰਤਰੀ ਦੀ ਦੌੜ ‘ਚ ਸਭ ਤੋਂ ਅੱਗੇ ਨਿਤਿਨ ਪਟੇਲ

ਨਵੀਂ ਦਿੱਲੀ। ਨਿਤਿਨ ਪਟੇਲ ਗੁਜਰਾਤ ਦੇ ਨਵੇਂ ਮੁੱਖ ਮੰਤਰੀ ਬਣਨ ਦੀ ਦੌੜ ‘ਚ ਸਭ ਤੋਂ ਅੱਗੇ, ਮੋਦੀ ਦੇ ਵੀ ਚਹੇਤੀ ਆਨੰਤੀ ਬੇਨ ਪਟੇਲ ਦੇ ਅਸਤੀਫ਼ੇ ਤੋਂ ਬਾਅਦ ਗੁਜਰਾਤ ਦਾ ਅਸਲੀ ਸੀਐੱਮ ਕੌਣ ਹੋਵੇਗਾ ਇਸ ‘ਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂਹਨ। ਸੂਤਰਾਂ ਦੀ ਮੰਨੀਏ ਤਾਂ ਨਿਤਿਨ ਪਟੇਲ ਦਾ ਨਾਂਅ ਮੁੱਖ ਮੰਤਰੀ ਬਣਲ ਦੀ ਦੌੜ ‘ਚ ਸਭ ਤੋਂ ਅੱਗੇ ਹਨ। ਫਿਲਹਾਲ ਨਿਤਿਨ ਪਟੇਲ ਗੁਜਰਾਤ ਸਰਕਾਰ ‘ਚ ਸਿਹਤ ਮੰਤਰੀ ਹਨ। ਖ਼ਬਰਾਂ ਦੀ ਮੰਨੀਏ ਤਾਂ ਨਰਿੰਦਰ ਮੋਦੀ ਦੀ ਬੇਨ ਪਟੇਲ ਤੋਂ ਬਾਅਦ ਨਿਤਿਨ ਪਹਿਲੀ ਪਸੰਦ ਹਨ।