ਕੋਰੋਨਾ ਦੇ ਨਵੇਂ ਵੈਰੀਐਂਟ ਨੇ ਵਧਾਈ ਚਿੰਤਾ

ਕੋਰੋਨਾ ਦੇ ਨਵੇਂ ਵੈਰੀਐਂਟ ਨੇ ਵਧਾਈ ਚਿੰਤਾ

ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ‘ਓਮੀਕ੍ਰਾਨ’ ਨੇ ਸਾਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ ਅਜਿਹਾ ਨਹੀਂ ਕਿ ਦੁਨੀਆ ਅਤੇ ਸਾਡੇ ਦੇਸ਼ ’ਚੋਂ ਕੋਰੋਨਾ ਖ਼ਤਮ ਹੋ ਗਿਆ ਹੈ ਮੌਜੂਦ ਹੋਣ ਦੇ ਬਾਵਜ਼ੂਦ ਕੋਰੋਨਾ ਬੇਅਸਰ ਜਿਹਾ ਅਤੇ ਨਾ-ਮਾਤਰ ਜਿਹਾ ਰਹਿ ਗਿਆ ਸੀ ਸਾਡੇ ਦੇਸ਼ ’ਚ ਸੰਕਰਮਣ ਦੇ ਰੋਜ਼ਾਨਾ 10,000 ਤੋਂ ਵੀ ਘੱਟ ਮਾਮਲੇ ਦਰਜ ਕੀਤੇ ਜਾ ਰਹੇ ਹਨ ਅਤੇ ਸੰਕਰਮਣ ਦੀ ਔਸਤ ਦਰ ਇੱਕ ਫੀਸਦੀ ਤੋਂ ਵੀ ਘੱਟ ਹੈ, ਤਾਂ ਵਾਇਰਸ ਕਾਬੂ ’ਚ ਹੈ

ਅਜਿਹਾ ਵਿਸ਼ਵ ਸਿਹਤ ਸੰਗਠਨ ਦਾ ਐਲਾਨਿਆ ਮੁਲਾਂਕਣ ਹੈ ਬਾਕੀ ਹੁਣ ਇਸ ਲਈ ਮਾਪ ਰਹੇ ਹਾਂ, ਕਿਉਂਕਿ ਦੱਖਣੀ ਅਫ਼ਰੀਕਾ, ਹਾਂਗਕਾਂਗ, ਸਿੰਗਾਪੁਰ, ਇਜ਼ਰਾਇਲ, ਬੋਤਸਵਾਨਾ ਵਰਗੇ ਦੇਸ਼ਾਂ ’ਚ ਕੋਰੋਨਾ ਦੀ ਇੱਕ ਹੋਰ ਨਵੀਂ ਨਸਲ ਸਾਹਮਣੇ ਆਈ ਹੈ ਵਾਇਰਸ ਦਾ ਇਹ ਨਵਾਂ ਵੈਰੀਐਂਟ ਇਸ ਮਹੀਨੇ ਸਭ ਤੋਂ ਪਹਿਲਾਂ ਦੱਖਣੀ ਅਫ਼ਰੀਕਾ ’ਚ ਪਾਇਆ ਗਿਆ ਸੀ ਜਿਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਸੰਗਠਨ ਨੇ ਫ਼ਿਰ 24 ਨਵੰਬਰ ਨੂੰ ਦੱਖਣੀ ਅਫ਼ਰੀਕਾ ’ਚ ਇਸ ਨਵੇਂ ਵੈਰੀਐਂਟ ਦੀ ਪੁਸ਼ਟੀ ਕੀਤੀ ਤੇ ਬਿਆਨ ਜਾਰੀ ਕੀਤਾ

ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਦੇ ਇਸ ਨਵੇਂ ਵੈਰੀਐਂਟ ਨੂੰ ‘ਚਿੰਤਾ ਦਾ ਵਿਸ਼ਾ’ ਦੱਸਦਿਆਂ ਇਸ ਦਾ ਨਾਂਅ ਓਮੀਕ੍ਰਾਮ ਰੱਖਿਆ ਸੀ ਇਹ ਡੇਲਟਾ ਪ੍ਰਕਾਰ ਦੀ ਤੁਲਨਾ ’ਚ ਸੱਤ ਗੁਣਾ ਤੇਜ਼ੀ ਨਾਲ ਫੈਲਦਾ ਹੈ ਅਤੇ ਉਸ ਦੇ 45 ਵੱਖ-ਵੱਖ ਰੂਪ ਵੀ ਸਾਹਮਣੇ ਆ ਚੁੱਕੇ ਹਨ, ਲਿਹਾਜ਼ਾ ਇਹ ਖ਼ਤਰਨਾਕ ਅਤੇ ਚਿੰਤਤ ਸਥਿਤੀ ਸੁਭਾਵਿਕ ਹੀ ਹੈ ਵਾਇਰਸ ਦੇ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ਨਾਲ ਸੰਪਰਕ ਬਣਾਉਣ ਵਾਲੇ ਹਿੱਸੇ ਦੀ ਗੱਲ ਕਰੀਏ ਤਾਂ ਇਸ ’ਚ 10 ਮਿਊਟੇਸ਼ਨ ਹੋਏ ਹਨ ਜਦੋਂ ਕਿ ਦੁਨੀਆ ਭਰ ’ਚ ਤਬਾਹੀ ਮਚਾਉਣ ਵਾਲੇ ਡੇਲਟਾ ਵੈਰੀਐਂਟ ’ਚ ਦੋ ਮਿਊਟੇਸ਼ਨ ਹੋਏ ਹਨ ਫ਼ਿਲਹਾਲ ਭਾਰਤ ਇਸ ਵਾਇਰਸ ਤੋਂ ਅਛੂਤਾ ਹੈ ਬੇਸ਼ੱਕ ਬੀਤੇ ਕਰੀਬ 550 ਦਿਨਾਂ ਦੌਰਾਨ ਵਾਇਰਸ ਦੇ ਅੰਕੜੇ ਘੱਟੋ-ਘੱਟ ਰਹੇ ਹਨ, ਪਰ ਇਹ ਵਾਇਰਸ ਹੈ, ਜਿਸ ਲਈ ਭੂਗੋਲਿਕ ਸਰਹੱਦਾਂ ਦੇ ਬੰਧਨ ਨਹੀਂ ਹਨ ਜੋ ਕਦੇ ਵੀ ਭਾਰਤ ’ਚ ਆ ਸਕਦਾ ਹੈ

ਕੋਰੋਨਾ ਦੇ ਨਵੇਂ ਵੈਰੀਐਂਟ ਦੀ ਆਹਟ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਸੀਨੀਅਰ ਅਤੇ ਸਬੰਧਿਤ ਅਧਿਕਾਰੀਆਂ ਨਾਲ ਕਰੀਬ 4 ਘੰਟੇ ਤੱਕ ਸਲਾਹ ਕੀਤੀ ਅਤੇ ਨਿਗਰਾਨੀ, ਜਾਂਚ, ਬੰਦੋਬਸਤ ਅਤੇ ਟੀਕਾਕਰਨ ਦੀ ਤੇਜ਼ੀ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ, ਲਿਹਾਜ਼ਾ ਵਾਇਰਸ ਦੀ ਗੰਭੀਰਤਾ ਨੂੰ ਸਮਝਿਆ ਜਾ ਸਕਦਾ ਹੈ ਮਹਾਂਰਾਸ਼ਟਰ ਅਤੇ ਗੁਜਰਾਤ ਨੇ ਕੁਝ ਵਾਧੂ ਪਾਬੰਦੀਆਂ ਅਤੇ ਇਕਾਂਤਵਾਸ ਵਰਗੀਆਂ ਚੌਕਸੀਆਂ ਐਲਾਨ ਦਿੱਤੀਆਂ ਹਨ

ਅਮਰੀਕਾ ਦੇ ਨਿਊਯਾਰਕ ਵਿਚ ਐਮਰਜੈਂਸੀ ਦਾ ਐਲਾਨ ਕਰਨਾ ਪਿਆ ਹੈ ਕਰੀਬ 20 ਦੇਸ਼ਾਂ ਨੇ ਅਫ਼ਰੀਕੀ ਦੇਸ਼ਾਂ ਵੱਲੋਂ ਆਉਣ ਵਾਲੀਆਂ ਉਡਾਨਾਂ ’ਤੇ ਰੋਕ ਹੀ ਲਾ ਦਿੱਤੀ ਹੈ ਕੁਝ ਦੇਸ਼ਾਂ ਨੇ ਤਾਂ ਯਾਤਰਾ ਪਾਬੰਦੀ ਵੀ ਲਾਗੂ ਕਰ ਦਿੱਤੀ ਹੈ ਸਿਹਤ ਮਾਹਿਰਾਂ ਅਨੁਸਾਰ, ਹਾਲੇ ਓਮੀਕ੍ਰਾਨ ਨਾਂਅ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਜੋ ਵੀ ਜਾਣਕਾਰੀਆਂ ਮੁਹੱਈਆ ਹਨ, ਉਨ੍ਹਾਂ ਤੋਂ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਦਾ ਸੰਕੇਤ ਮਿਲਦਾ ਹੈ, ਪਰ ਕਿਸੇ ਠੋਸ ਨਤੀਜੇ ’ਤੇ ਪਹੁੰਚਣ ਲਈ ਉਨ੍ਹਾਂ ਨੂੰ ਵਿਗਿਆਨਕ ਆਧਾਰ ’ਤੇ ਜਾਂਚਣ ਦੀ ਲੋਡ ਹੈ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਓਮੀਕ੍ਰਾਨ ਦੇ 30 ਤੋਂ ਜ਼ਿਆਦਾ ਮਿਊਟੇਸ਼ਨ ਹੋ ਚੁੱਕੇ ਹਨ ਇਹ ਮਿਊਟੇਸ਼ਨ ਜਾਂ ਬਦਲਾਅ ਵਾਇਰਸ ਦੇ ਸਪਾਈਕ ਪ੍ਰੋਟੀਨ ਖੇਤਰ ’ਚ ਹੋਏ ਹਨ ਮਾਹਿਰਾਂ ਮੁਤਾਬਿਕ ਵਾਇਰਸ ਦੇ ਸਪਾਈਕ ਪ੍ਰੋਟੀਨ ਵਾਲੇ ਖੇਤਰ ’ਚ ਮਿਊਟੇਸ਼ਨ ਹੋਣ ਨਾਲ ਉਹ ਵੈਰੀਐਂਟ ਅਜਿਹੀ ਸਮਰੱਥਾ ਵਿਕਸਿਤ ਕਰ ਸਕਦਾ ਹੈ

ਜਿਸ ’ਚ ਕਿ ਉਹ ਇਮਿਊਨਟੀ ਤੋਂ ਬਚ ਸਕਦਾ ਹੈ, ਭਾਵ ਇਹ ਹੋ ਸਕਦਾ ਹੈ ਕਿ ਟੀਕੇ ਜਾਂ ਦੂਜੀ ਵਜ੍ਹਾ ਤੋਂ ਪੈਦਾ ਹੋਈ ਸਰੀਰ ਦੀ ਪ੍ਰਤੀਰੋਧੀ ਸਮਰੱਥਾ ਦਾ ਉਸ ਵਾਇਰਸ ’ਤੇ ਅਸਰ ਨਾ ਹੋਵੇ ਦਿੱਲੀ ਏਮਸ਼ ਮੁਖੀ ਨੇ ਕਿਹਾ ਕਿ ਅਜਿਹੇ ’ਚ ਦੁਨੀਆ ਦੀਆਂ ਸਾਰੀਆਂ ਕੋਵਿਡ ਵੈਕਸੀਨਾਂ ਦੀ ਸਮੀਖਿਆ ਕਰਨੀ ਪਵੇਗੀ ਕਿਉਂਕਿ ਜ਼ਿਆਦਾਤਰ ਵੈਕਸੀਨ ਸਪਾਈਕ ਪ੍ਰੋਟੀਨ ਨਾਲ ਜੂਝਣ ਵਾਲੇ ਐਂਟੀਬਾਡੀ ਵਿਕਸਿਤ ਕਰਦੀਆਂ ਹਨ, ਅਤੇ ਇਸ ਆਧਾਰ ’ਤੇ ਉਹ ਵੈਕਸੀਨ ਕੰਮ ਕਰਦੀ ਹੈ

ਦੇਸ਼ ’ਚ 121 ਕਰੋੜ ਤੋਂ ਜ਼ਿਆਦਾ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਕਰੀਬ 35 ਕਰੋੜ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਮਿਲ ਗਈਆਂ ਹਨ, ਪਰ ਇਹ ਚਿੰਤਤ ਪੱਖ ਹੈ ਕਿ ਹਾਲੇ ਵੀ 54 ਫੀਸਦੀ ਬਾਲਗਾਂ ਨੂੰ ਟੀਕਾ ਲਾਇਆ ਜਾਣਾ ਹੈ ਅਸੀਂ ਦਸੰਬਰ ਤੱਕ ਦੇ ਟੀਚੇ ਤੋਂ ਐਨਾ ਪਿੱਛੇ ਹਾਂ ਬਾਲ-ਟੀਕਾਕਰਨ ਦੀ ਵੀ ਸ਼ੁਰੂਆਤ ਨਹੀਂ ਹੋ ਸਕੀ ਹੈ, ਜਦੋਂ ਕਿ ਅਕਤੂਬਰ ਮਹੀਨੇ ਦਾ ਭਰੋਸਾ ਦਿੱਤਾ ਗਿਆ ਸੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਲੋਕਾਂ ਤੋਂ ਨਵੇਂ ਕੋਰੋਨਾ ਵਾਇਰਸ ਨਵੇਂ ਵੈਰੀਐਂਟ ਓਮੀਕ੍ਰਾਨ ਖਿਲਾਫ ਚੌਕਸ ਰਹਿਣ ਦੀ ਅਪੀਲ ਕੀਤੀ ਸਰਦ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮੀਡੀਆ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਮਹਾਂਮਾਰੀ ਦੇ ਚੁਣੌਤੀਪੂਰਨ ਸਮੇਂ ਦੌਰਾਨ ਕੋਵਿਡ ਦੇ ਟੀਕਿਆਂ ਦੀ 100 ਕਰੋੜ ਤੋਂ ਜਿਆਦਾ ਖੁਰਾਕ ਦਿੱਤੀ ਹੈ ਹੁਣ ਅਸੀਂ 150 ਕਰੋੜ ਖੁਰਾਕ ਵੱਲ ਵਧ ਰਹੇ ਹਾਂ ਅਜਿਹੇ ’ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਅੰਟ ਤੋਂ ਸਾਨੂੰ ਹੋਰ ਜਿਆਦਾ ਚੌਕਸ ਰਹਿਣ ਦੀ ਲੋੜ ਹੈ

ਦੇਸ਼ ’ਚ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਦੀ ਰਫ਼ਤਾਰ ਹੌਲੀ ਹੋਣ ਦੇ ਚੱਲਦਿਆਂ ਟੀਕਾਕਰਨ ਦੀ ਗਤੀ ਹੌਲੀ ਹੋਈ ਹੈ ਲੋਕਾਂ ’ਚ ਟੀਕਾਕਰਨ ਸਬੰਧੀ ਹੁਣ ਪਹਿਲਾਂ ਵਰਗਾ ਉਤਸ਼ਾਹ ਨਹੀਂ ਹੈ ਜਦੋਂ ਦੇਸ਼ ’ਚ ਟੀਕਾਕਰਨ ਦੀ ਰਫ਼ਤਾਰ ਹੀ ਹੌਲੀ ਹੋ ਗਈ ਹੈ, ਤਾਂ ਬੂਸਟਰ ਡੋਜ਼ ਫ਼ਿਲਹਾਲ ਇੱਕ ਸੁਫ਼ਨਾ ਹੀ ਹੈ ਉਸ ’ਤੇ ਨੀਤੀਗਤ ਫੈਸਲਾ ਲੈਣਾ ਹੀ ਬਾਕੀ ਹੈ ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨਕ ਸੌਮਿਆ ਸਵਾਮੀਨਾਥਨ ਦਾ ਮੰਨਣਾ ਹੈ ਕਿ ਕੋਈ ਵੈਰੀਐਂਟ ਕੋਵਿਡ ਵੈਕਸੀਨ ਨੂੰ ਪੂਰੀ ਤਰ੍ਹਾਂ ਬੇਕਾਰ ਨਹੀਂ ਕਰ ਸਕਦਾ ਮੀਡੀਆ ਨਾਲ ਗੱਲਬਾਤ ’ਚ ਕਿਹਾ ਕਿ ਕੋਈ ਅਜਿਹਾ ਵੈਰੀਐਂਟ ਨਹੀਂ ਹੁੰਦਾ,

ਜੋ ਵੈਕਸੀਨ ਨੂੰ ਪੂਰੀ ਤਰ੍ਹਾਂ ਨਾਕਾਮ ਬਣਾ ਦੇਵੇ ਉਨ੍ਹਾਂ ਅੱਗੇ ਕਿਹਾ ਕਿ ਜਦੋਂ ਡੇਲਟਾ ਵੈਰੀਐਂਟ ਆਇਆ ਸੀ, ਉਦੋਂ ਵੀ ਅਜਿਹੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ ਕਿ ਉਹ ਵੈਕਸੀਨ ਨੂੰ ਪੂਰੀ ਤਰ੍ਹਾਂ ਬੇਕਾਰ ਕਰ ਦੇਵੇਗਾ, ਪਰ ਅਜਿਹਾ ਨਹੀਂ ਹੋਇਆ ਐਸਟ੍ਰਾਜੈਨੇਕਾ, ਮਾਡਰਨਾ, ਨੋਵਾਵੈਕਸ ਅਤੇ ਫਾਈਜ਼ਰ ਸਮੇਤ ਤਮਾਮ ਦਵਾਈ ਕੰਪਨੀਆਂ ਨੇ ਕਿਹਾ ਕਿ ਓਮੀਕ੍ਰਾਨ ਦੇ ਸਾਹਮਣੇ ਆਉਣ ਤੋਂ ਬਾਅਦ ਉਹ ਆਪਣੇ ਟੀਕੇ ਨੂੰ ਉਸ ਦਾ ਮੁਕਾਬਲਾ ਕਰਨ ਲਈ ਤਬਦੀਲ ਕਰਨ ਦਾ ਯਤਨ ਕਰ ਰਹੇ ਹਾਂ ਅਤੇ ਇਹ ਟੀਕੇ 100 ਦਿਨ ’ਚ ਤਿਆਰ ਹੋਣ ਦੀ ਉਮੀਦ ਹੈ

ਜੇਕਰ ਇਹ ਸਿੰਗਾਪੁਰ, ਹਾਂਗਕਾਂਗ ਅਤੇ ਮਾਰੀਸ਼ਸ ਤੱਕ ਪਾਇਆ ਗਿਆ ਹੈ ਅਤੇ ਉੱਥੇ ਲੋਕ ਸੰਕਰਮਿਤ ਹੋਏ ਹਨ, ਤਾਂ ਨਵੀਂ ਨਸਲ ਲਈ ਭਾਰਤ ਬਹੁਤ ਦੂਰ ਨਹੀਂ ਹੈ ਹਾਲਾਂਕਿ ਵਾਇਰਸ ਦੇ ਨਵੇਂ ਰੂਪ ’ਤੇ ਰਿਸਰਚ ਹਾਲੇ ਬਾਕੀ ਹਨ ਕਿ ‘ਓਮੀਕ੍ਰਾਨ’ ਕਿੰਨਾ ਖ਼ਤਰਨਾਕ ਅਤੇ ਜਾਨਲੇਵਾ ਵਿਸ਼ਾਣੂ ਹੈ ਮਰੀਜ਼ਾਂ ਨੂੰ ਹਸਪਤਾਲ ਤੱਕ ਜਾਣ ਦੀ ਨੌਬਤ ਕਿੰਨੀ ਆਵੇਗੀ ਅਤੇ ਮੌਤ ਦਰ ਕਿੰਨੀ ਹੋਵੇਗੀ, ਫ਼ਿਲਹਾਲ ਇਹ ਡਾਟਾ ਦੁਨੀਆ ਦੇ ਸਾਹਮਣੇ ਆਉਣਾ ਹੈ ਦੱਖਣੀ ਅਫ਼ਰੀਕਾ ’ਚ ਸੰਕਰਮਣ ਦੇ ਸਭ ਤੋਂ ਜ਼ਿਆਦਾ ਮਾਮਲੇ ਆਏ ਹਨ ਕੋਰੋਨਾ ਦੇ ਪਹਿਲੇ ਵੈਰੀਐਂਟ ਵਾਂਗ ਨਵੇਂ ਵੈਰੀਐਂਟ ਪ੍ਰਤੀ ਵੀ ਸਾਰੇ ਨਾਗਰਿਕਾਂ ਨੂੰ ਚੌਕਸ ਰਹਿਣਾ ਹੋਵੇਗਾ ਸਮਾਜਿਕ ਦੂਰੀ, ਸੈਨੇਟਾਈਜ਼ਰ ਅਤੇ ਮਾਸਕ ਦੀ ਵਰਤੋਂ ਪ੍ਰਤੀ ਜੋ ਲਾਪਰਵਾਹੀ ਦੇਖਣ ਨੂੰ ਮਿਲ ਰਹੀ ਹੈ, ਉਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ ਕੋਰੋਨਾ ਪ੍ਰੋਟੋਕਾਲ ਹੀ ਸਭ ਤੋਂ ਵੱਡੀ ਦਵਾਈ ਹੈ, ਇਹ ਗੱਲ ਪੱਲੇ ਬੰਨ੍ਹਣੀ ਹੋਵੇਗੀ
ਰਾਜੇਸ਼ ਮਹੇਸ਼ਵਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ