ਨਵਾਜ ਸ਼ਰੀਫ਼ ਨੇ ਫਿਰ ਅਲਾਪਿਆ ਕਸ਼ਮੀਰ ਦਾ ਰਾਗ

ਇਸਲਾਮਾਬਾਦ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਇੱਕ ਵਾਰ ਫਿਰ ਕਸ਼ਮੀਰ ਦਾ ਰਾਗ ਅਲਾਪਿਆ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਤੰਗ ਲੋਕਾਂ ਦੀ ਆਵਾਜ਼ ਬਣਨਾ ਉਨ੍ਹਾਂ ਦੀ ਜਿੰਮੇਵਾਰੀ ਹੈ। ਨਾਲ ਹੀ ਉਹ ਘਾਟੀ ਦੇ ਲੋਕਾਂ ਦੀ ਹਾਲਤ ਬਾਰੇ ਸੰਯੁਕਤ ਰਾਸ਼ਟਰ ਦੀ ਅਗਾਮੀ ਮਹਾਂ ਸਭਾ ਦੀ ਤਿਆਰੀ ਕਰ ਲਈ ਹੈ। ਇੱਥੇ ਹੋਈ ਬੈਠਕ ‘ਚ ਉਨ੍ਹਾਂ ਦੇ ਸਲਾਹਕਾਰ ਸਰਤਾਜ ਅਜੀਜ, ਵਿਦੇਸ਼ ਮਾਮਲਿਆਂ ‘ਤੇ ਵਿਸ਼ੇਸ ਸਹਾਇਕ ਤਾਰਿਕ ਫਾਤਮੀ, ਵਿਦੇਸ਼ ਸਕੱਤਰ ਏਜਾਜ ਅਹਿਮਦ, ਚੌਧਰੀ, ਸੰਯੁਕਤ ਰਾਸ਼ਟਰ ‘ਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਮਲੀਹਾ ਲੋਧ ਅਤੇ ਅਮਰੀਕਾ ‘ਚ ਪਾਕਿਸਤਾਨ ਦੇ ਰਾਜਦੂਤ ਜਲੀਲ ਅੱਬਾਸ ਜਿਲਾਨੀ ਤੇ ਦੂਜੇ ਕਈ ਸੀਨੀਅਰ ਅਧਿਕਾਰ ਮੌਜ਼ੂਦ ਸਨ।