ਨਵੀਂ ਦਿੱਲੀ
ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਅੱਜ ਨਾਮਜ਼ਦਗੀ ਭਰੇ ਜਾਣ ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਪੰਜਾਬ ਦੀਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਟਵੀਟ ਦੇ ਜ਼ਰੀਏ ਰਾਹੁਲ ਗਾਂਧੀ ਨੂੰ ਵਧਾਈ ਦਿੱਤੀ।

ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅੰਦਾਜ਼ ‘ਚ ਟਵੀਟ ‘ਤੇ ਰਾਹੁਲ ਗਾਂਧੀ ਨੂੰ ਵਧਾਈ ਦਿੰਦੇ ਹੋਏ ਲਿਖਿਆ, 100 ਭੇਡਾਂ ਦੇ ਅੱਗੇ ਇਕ ਸ਼ੇਰ ਲਗਾਓ ਤਾਂ ਭੇਡਾਂ ਵੀ ਸ਼ੇਰ ਹੋ ਜਾਂਦੀਆਂ ਹਨ ਅਤੇ 100 ਸ਼ੇਰਾਂ ਦੇ ਅੱਗੇ ਇਕ ਭੇਡ ਲਗਾ ਦਿੱਤੀ ਜਾਵੇ ਤਾਂ ਸ਼ੇਰ ਢੇਰ ਹੋ ਜਾਂਦੇ ਹਨ। ਇਥੇ ਸ਼ੇਰ ਨਹੀਂ ਸਗੋਂ ਬੱਬਰ ਸ਼ੇਰ ਹੈ।
ਰਾਹੁਲ ਦੀ ਚੋਣ ‘ਤੇ ਜੰਮ ਕੇ ਸਿਆਸੀ ਬਿਆਨਬਾਜ਼ੀ ਹੋ ਰਹੀ ਹੈ ਪਰ ਉਨ੍ਹਾਂ ਦਾ ਪ੍ਰਧਾਨ ਬਣਨਾ ਲਗਭਗ ਤੈਅ ਹੈ । ਇਕ ਪਾਸੇ ਕਾਂਗਰਸ ਜਿੱਥੇ ਇਸ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਲੋਕਤੰਤਰ ਅਤੇ ਰਾਹੁਲ ਨੂੰ ਅਹੁਦੇ ਦੀ ਚੋਣ ਲਈ ਯੋਗ ਦੱਸ ਰਹੀ ਹੈ, ਉਥੇ ਹੀ ਦੂਜੇ ਪਾਸੇ ਭਾਜਪਾ ਵੰਸ਼ਵਾਦ ਦੀ ਸਿਆਸਤ ‘ਤੇ ਹਮਲੇ ਕਰ ਰਹੀ ਹੈ।