ਕੋਰੋਨਾ ਨੂੰ ਖਤਮ ਕਰੇਗੀ ਨੇਜਲ ਵੈਕਸੀਨ, ਕੀਮਤ 325 ਰੁਪਏ

Nasal Vaccine

Nasal Vaccine : ਨਿੱਜੀ ਹਸਪਤਾਲ ‘ਚ 800 ਰੁਪਏ ਦੇਣੇ ਪੈਣਗੇ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਵਿਸ਼ਵ ਭਰ ’ਚ ਕੋਰੋਨਾ ਨੇ ਆਪਣਾ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ’ਚ ਵੀ ਕਰੋਨਾ ਹੁਣ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਨੂੰ ਰੋਕਣ ਲਈ ਹੁਣ ਨੇਜਲ ਵੈਕਸੀਨ (Nasal Vaccine) ਆ ਗਈ ਹੈ।  ਨੇਜਲ ਵੈਕਸੀਨ ਨੂੰ ਮਨਜ਼ੂਰੀ ਦੇਣ ਤੋਂ ਚਾਰ ਦਿਨਾਂ ਬਾਅਦ ਕੇਂਦਰ ਸਰਕਾਰ ਨੇ ਇਸ ਦੀਆਂ ਕੀਮਤਾਂ ਤੈਅ ਕਰ ਦਿੱਤੀਆਂ ਹਨ। ਭਾਰਤ ਬਾਇਓਟੇਕ ਦੀ ਇਹ ਵੈਕਸੀਨ ਸਰਕਾਰੀ ਹਸਪਤਾਲਾਂ ’ਚ 325 ਰੁਪਏ ’ਚ ਲਗਵਾਈ ਜਾ ਸਕੇਗੀ। ਪ੍ਰਾਈਵੇਟ ਹਸਪਤਾਲਾਂ ’ਚ ਇਸ ਦੇ ਲਈ 800 ਰੁਪਏ ਦੇਣੇ ਪੈਣਗੇ। ਇਹ ਵੈਕਸੀਨ ਜਨਵਰੀ ਦੇ ਆਖਰੀ ਹਫਤੇ ’ਚ ਮਿਲੇਗੀ।

ਕੇਂਦਰ ਨੇ ਦੁਨੀਆ ਦੀ ਪਹਿਲੀ ਨੇਜਲ ਕੋਰੋਨਾ ਵੈਕਸੀਨ ਨੂੰ 23 ਦਸੰਬਰ ਨੂੰ ਮਨਜ਼ੂਰੀ ਦਿੱਤੀ ਸੀ। ਕੋਵੈਕਸੀਨ ਬਣਾਉਣ ਵਾਲੀ ਹੈਦਰਾਬਾਦ ਦੀ ਭਾਰਤ ਬਾਇਓਟੇਕ ਨੇ ਇਸ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ ਮੈਡੀਸੀਨ ਨਾਲ ਮਿਲ ਕੇ ਬਣਾਇਆ ਹੈ। ਨੱਕ ਨਾਲ ਲਈ ਜਾਣ ਵਾਲੀ ਇਸ ਵੈਕਸੀਨ ਨੂੰ ਬੂਸਟਰ ਡੋਜ ਵਜੋਂ ਲਗਾਇਆ ਜਾ ਸਕੇਗਾ।

ਕੀ ਹੈ ਨੇਜਲ ਵੈਕਸੀਨ

ਨੇਜਲ ਵਇਸ ਨੇਜਲ ਵੈਕਸੀਨ ਦਾ ਨਾਂਅ iNCOVACC ਦਿੱਤਾ ਗਿਆ ਹੈ। ਪਹਿਲਾਂ ਇਸਦਾ ਨਾਂਅ BBV154 ਸੀ। ਇਸ ਨੂੰ ਨੱਕ ਨਾਲ ਲਈ ਜਾਣ ਵਾਲੀ ਇਸ ਵੈਕਸੀਨ ਨੂੰ ਬੂਸਟਰ ਡੋਜ ਵਜੋਂ ਲਗਾਇਆ ਜਾ ਸਕੇਗਾ। ਇਸਦੀ ਖਾਸ ਗੱਲ ਇਹ ਹੈ ਕਿ ਇਹ ਸਰੀਰ ਵਿੱਚ ਦਾਖਲ ਹੁੰਦੇ ਹੀ ਕੋਰੋਨਾ ਦੇ ਸੰਕਰਮਣ ਅਤੇ ਸੰਚਾਰਨ ਦੋਵਾਂ ਨੂੰ ਰੋਕਦਾ ਹੈ। ਇਸ ਵੈਕਸੀਨ ’ਚ ਟੀਕੇ ਦੀ ਲੋੜ ਨਹੀਂ ਹੁੰਦੀ, ਇਸ ਲਈ ਇਸ ਨਾਲ ਸੱਟ ਲੱਗਣ ਦਾ ਕੋਈ ਖਤਰਾ ਨਹੀਂ ਹੈ। ਇਸ ਵੈਕਸੀਨ ਨੂੰ ਦੇਣ ਲਈ ਸਿਹਤ ਕਰਮਚਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦੀ ਲੋੜ ਨਹੀਂ ਪਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ