ਨਵੀਂ ਦਿੱਲੀ। ਡੋਪਿੰਗ ਦੰਗਲ ਜਿੱਤਣ ਵਾਲੇ ਪਹਿਲਵਾਨ ਨਰਸਿੰਘ ਯਾਦਵ ਦੇ ਰੀਓ ਓਲੰਪਿਕ ‘ਚ ਉਤਰਨ ਨੂੰ ਲੈ ਕੇ ਤਨੀਕੀ ਪੇਚ ਵੀ ਆਖ਼ਰ ਹਟ ਗਿਆਹੈ ਤੇ ਕੁਸ਼ਤੀ ਦੀ ਕੌਮਾਂਤਰੀ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ ਨੇ ਨਰਸਿੰਘ ਨੂੰ ਓਲੰਪਿਕ ‘ਚ ਉਤਰਨ ਲਈ ਝੰਡੀ ਦਿਖਾ ਦਿੱਤੀ ਹੈ।
ਯੁਨਾਈਟਿਡ ਵਰਲਡ ਰੈਸਲਿੰਗ ‘ਚ ਨਰਸਿੰਘ ਨੂੰ ਰੀਓ ਓਲੰਪਿਕ ਸਮੇਤ ਕੌਮਾਂਤਰੀ ਕੁਸ਼ਮੀ ਪ੍ਰਤੀਯੋਗਤਾਵਾਂ ‘ਚ ਉਤਰਨ ਦੀ ਆਗਿਆ ਪ੍ਰਦਾਨ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਨਗਰ ਸਿੰਘ ਦੇ 74 ਕਿਗ੍ਰਾ ਫ੍ਰੀ ਸਟਾਇਲ ਵਰਗ ‘ਚ ਉਤਰਨ ਦਾ ਰਾਹ ਪੂਰੀ ਤਰ੍ਹਾਂ ਪੱਧਰਾ ਹੋ ਗਿਆ ਹੈ।