ਨਵੀਂ ਦਿੱਲੀ। ਰੇਡੀਓ ‘ਤੇ ‘ਮਨ ਕੀ ਬਾਤ’ ਕਰਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਸੀਧੀ ਬਾਤ’ ਕਰਨਗੇ। ਇਸ ਦੀ ਸ਼ੁਰੂਆਤ ਸ਼ਨਿੱਚਰਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਤੋਂ ਹੋ ਰਹੀ ਹੈ ਜਿੱਥੇ ਉਹ ਦੇਸ਼ ਦੇ ਦੋ ਹਜ਼ਾਰ ਲੋਕਾਂ ਨਾਲ ਰੂਬਰੂ ਹੋਣਗੇ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਗੇ।
ਇਹ ਲੋਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣਗੇ। ਸਰਕਾਰ ਨੇ 2000 ਲੋਕਾਂ ਦੀ ਸੂਚੀ ਤਿਆਰ ਕੀਤੀ ਹੈ ਜੋ ਸ਼ਨਿੱਚਰਵਾਰ ਦੇ ਪ੍ਰੋਗਰਾਮ ‘ਚ ਹਿੱਸਾ ਲੈਣਗੇ। ਲੋਕਾਂ ਨੂੰ ਚੁਣਨ ਦਾ ਆਧਾਰ ਮਾਈਜੀਓਵੀਡਾਟ ਇਨ ਵੈੱਬਸਾਈਟ ‘ਤੇ ਸਭ ਤੋਂ ਸਰਗਰਮ ਲੋਕਾਂ ਨੂੰ ਬਣਾਇਆ ਗਿਆ ਹੈ।