ਸ਼ਾਰਦਾ ਘਪਲਾ : ਪੀ ਚਿਦੰਬਰਮ ਦੀ ਪਤਨੀ ਨਲਿਨੀ ਸਿੰਘ ਨੂੰ ਸੰਮਨ

ਨਵੀਂ ਦਿੱਲੀ। ਸ਼ਾਰਦਾ ਚਿਟ ਫੰਡ ਘਪਲੇ ‘ਚ ਇਨਫੋਰਸਮੈਂਟ (ਈਡੀ) ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਪਤਨੀ ਨਲਿਨੀ ਚਿਦੰਬਰਮ ਨੂੰ ਸੰਮਨ ਭੇਜਿਆ ਹੈ। ਇਹ ਸੰਮਨ ਸ਼ਾਰਦਾ ਚਿਟ ਫੰਡ ਨਾਲ ਜੁੜੀ ਪੁੱਛਗਿੱਛ ਲਈ ਭੇਜਿਆ ਗਿਆ ਹੈ।
ਇਸ ਬਾਰੇ ਅੱਜ ਜਾਣਕਾਰੀ ਮਿਲੀ। ਨਲਿਨੀ ਚਿਦੰਬਰਮ ਇੱਕ ਸੀਨੀਅਰ ਵਕੀਲ ਹਨ। ਉਨ੍ਹਾਂ ਦਾ ਨਾਂਅ ਕੇਸ ‘ਚ ਕੰਪਨੀ ਦੀ ਮਾਲਕਿਨ ਸੁਦਿਪਤਾ ਸੇਨ ਦੇ ਖੁਲਾਸੇ ਤੋਂ ਬਾਅਦ ਆਇਆ ਸੀ। ਸੁਦਿਪਤਾ ਸੇਨ ਦਾ ਦੋਸ਼ ਸੀ ਕਿ ਉਸ ਨੇ ਨਲਿਨੀ ਸਿੰਘ ਨੂੰ ਇੱਕ ਕਰੋੜ ਰੁਪਏ ਦਿੱਤੇ ਸਨ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਸੀ ਕਿ ਜਦੋਂ ਵੀ ਨਲਿਨੀ ਸਿੰਘ ਕੋਲਕਾਤਾ ਆ ਕੇ ਫਾਈਵ ਸਟਾਰ ਹੋਟਲ ‘ਚ ਰੁਕਦੀ ਸੀ ਤਦ ਉਹ ਹੀ ਉਨ੍ਹਾ ਦੇ ਬਿੱਲ ਭਰਦੀ ਸੀ। ਨਲਿਨੀ ‘ਤੇ ਇਹ ਵੀ ਦੋਸ਼ ਹਨ ਕਿ ਉਨ੍ਹਾਂ ਨੇ ਕਾਂਗਰਸ ਆਗੂ ਮਤੰਗ ਸਿੰਘ ਦੀ ਪਤਨੀ ਮਨੋਰੰਜਨਾਂ ਦੀ ਕੰਪਨੀ ‘ਚ 42 ਕਰੋੜ ਰੁਪਏ ਦਾ ਨਿਵੇਸ਼ ਕਰਨ ਲਈ ਸੁਦਿਪਤਾ ਸੇਨ ‘ਤੇ ਦਬਾਅ ਪਾਇਆ ਸੀ। ਏਜੰਸੀ