ਲੁਧਿਆਣਾ ’ਚ ਸੱਸ ਅਤੇ ਜਵਾਈ ਦਾ ਕਤਲ

Phagwara News

(ਸੱਚ ਕਹੂੰ ਨਿਊਜ਼)
ਲੁਧਿਆਣਾ । ਲੁਧਿਆਣਾ ’ਚ ਬਸੰਤ ਐਵੇਨਿਊਜ ਵੇਹੜੇ ’ਚ ਰਹਿਣ ਵਾਲੇ ਸੱਤ ਅਤੇ ਜਵਾਈ ਦਾ ਗੁਆਂਡਿਆਂ ਨੇ ਕੁੱਟ ਕੁੱਟ ਕੇ ਜ਼ਖਮੀ ਕਰ ਦਿੱਤਾ ਗਿਆ ਜਿਨ੍ਹਾਂ ਦੀ ਦੋ ਦਿਨਾਂ ਬਾਅਦ ਹਸਪਤਾਲ ’ਚ ਮੌਤ ਹੋ ਗਈ ਹੈ। ਪੁਲਿਸ ਮ੍ਰਿਤਕ ਰਵਿ ਤੇ ਉਸ ਦੀ ਸੱਸ ਨੂਰਜਹਾਂ ਦੀ ਲਾਸ਼ ਨੂੰ ਕਬਜੇ ’ਚ ਲੈ ਲਿਆ ਹੈ । ਨਾਲ ਹੀ ਗੁਆਂਡੀ ਗੋਪੀ ਰਾਮ, ਅਹਿਮਦ, ਕਿਰਣ ਸਮੇਤ ਚਾਰ ਲੋਕਾਂ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ। ਮੁਲਜ਼ਮ ਫਿਲਹਾਲ ਫਰਾਰ ਦੱਸੇ ਜਾ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਰਵਿ ਲੇਬਰ ਦਾ ਕੰਮ ਕਰਦਾ ਸੀ ਅਤੇ ਅਪਣੇ ਪਰਿਵਾਰ ਨਾਲ ਵੇਹੜੇ ’ਚ ਰਹਿੰਦਾ ਸੀ। 17 ਸਤੰਬਰ ਨੂੰ ਰਵਿ ਰੋਜ ਵਾਂਗੂ ਅਪਣੇ ਗੁਆਂਡਿਆਂ ਨਾਲ ਸ਼ਰਾਬ ਪੀ ਰਿਹਾ ਸੀ ਸ਼ਰਾਬ ਪੀਂਦੇ ਪੀਂਦੇ ਉਸ ਦੀ ਬਹਿਸ ਹੋ ਗਈ । ਦੇਖਦੇ ਹੀ ਦੇਖਦੇ ਮੁੁਲਜ਼ਮਾਂ ਨੇ ਰਵਿ ’ਤੇ ਹਮਲਾ ਕਰ ਦਿੱਤਾ। ਉਸ ਦੀ ਸੱਸ ਬਚਾਅ ਲਈ ਆਈ ਤਾਂ ਉਸ ’ਤੇ ਵੀ ਹਮਲਾ ਕਰ ਦਿੱਤਾ। ਬਾਅਦ ’ਚ ਲੋਕਾਂ ਦੇ ਇਕਠੇ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ । ਸੋਮਵਾਰ ਰਾਤ ਫੇਰ ਦੋਵਾਂ ਦੀ ਸਿਹਤ ਖਰਾਬ ਹੋਣ ਲੱਗੀ ਤਾਂ ਉਨ੍ਹਾਂ ਨੂੰ ਫੇਰ ਹਸਪਤਾਲ ’ਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੋਵਾਂ ਦੀ ਮੌਤ ਹੋ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ