ਕਿਸੇ ਨੂੰ ਵੀ ਵੱਸ ’ਚ ਕਰ ਸਕਦੈ ਤੁਹਾਡਾ ਸਨੇਹ

motivational quotes

ਕਿਸੇ ਨੂੰ ਵੀ ਵੱਸ ’ਚ ਕਰ ਸਕਦੈ ਤੁਹਾਡਾ ਸਨੇਹ (motivational quotes)

ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਦੇਸ਼ ਅਜ਼ਾਦ ਨਹੀਂ ਸੀ ਸੰਨ 1902, ਮਹਾਤਮਾ ਗਾਂਧੀ ਨੂੰ ਛੇ ਸਾਲ ਦੀ ਜੇਲ੍ਹ ਦੀ ਸਜ਼ਾ ਹੋਈ, ਉਨ੍ਹਾਂ ਨੂੰ ਯਰਵਦਾ ਜੇਲ੍ਹ ਭੇਜ ਦਿੱਤਾ ਗਿਆ। ਉਥੋਂ ਦਾ ਜੇਲ੍ਹਰ ਅੰਗਰੇਜ਼ ਸੀ। ਉਹ ਗਾਂਧੀ ਜੀ ਨੂੰ ਅੰਗਰੇਜ਼ੀ ਸਾਮਰਾਜ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਦਾ ਸੀ। ਇਸ ਲਈ ਬਾਪੂ ਲਈ ਜਦੋਂ ਸੇਵਕ ਦੇਣ ਦਾ ਮੌਕਾ ਆਇਆ ਤਾਂ ਉਸ ਨੇ ਇੱਕ ਅਫ਼ਰੀਕੀ ਵਿਅਕਤੀ ਨੂੰ ਉਨ੍ਹਾਂ ਦੀ ਸੇਵਾ ਵਿੱਚ ਨਿਯੁਕਤ ਕਰ ਦਿੱਤਾ। (motivational quotes)

ਉਹ ਅਫ਼ਰੀਕੀ ਨਾ ਤਾਂ ਹਿੰਦੀ ਅਤੇ ਨਾ ਹੀ ਅੰਗਰੇਜ਼ੀ ਸਮਝਦਾ ਸੀ। ਸਿਰਫ਼ ਇਸ਼ਾਰਿਆਂ ਦੇ ਜ਼ਰੀਏ ਹੀ ਗਾਂਧੀ ਜੀ ਉਸ ਨਾਲ ਗੱਲ ਕਰਦੇ ਸਨ। ਗਾਂਧੀ ਜੀ ਜੇਲ੍ਹਰ ਦੀ ਕਰਤੂਤ ਸਮਝ ਗਏ ਫਿਰ ਵੀ ਉਨ੍ਹਾਂ ਕੋਈ ਇਤਰਾਜ਼ ਨਹੀਂ ਕੀਤਾ। ਇੱਕ ਦਿਨ ਉਸ ਅਫ਼ਰੀਕੀ ਸੇਵਕ ਨੂੰ ਬਿੱਛੂ ਨੇ ਡੰਗ ਲਿਆ ਤਾਂ ਉਹ ਭੱਜਦਾ ਹੋਇਆ ਗਾਂਧੀ ਜੀ ਕੋਲ ਪਹੁੰਚਿਆ। ਗਾਂਧੀ ਜੀ ਨੇ ਤੁਰੰਤ ਡੰਗੇ ਵਾਲੀ ਥਾਂ ’ਤੇ ਮੂੰਹ ਲਾਇਆ ਅਤੇ ਜ਼ਹਿਰ ਕੱਢਣ ਲੱਗੇ। (motivational quotes)

ਕੁਝ ਹੀ ਦੇਰ ਬਾਅਦ ਉਹ ਅਫ਼ਰੀਕੀ ਠੀਕ ਹੋ ਗਿਆ। ਫਿਰ ਗਾਂਧੀ ਜੀ ਨੇ ਕੁਝ ਦਵਾਈਆਂ ਵੀ ਦਿੱਤੀਆਂ ਅਤੇ ਉਸ ਨੂੰ ਗਲ਼ ਨਾਲ ਲਾ ਲਿਆ। ਉਸ ਅਫ਼ਰੀਕੀ ਨੂੰ ਕਦੇ ਵੀ ਇੰਨਾ ਸਨੇਹ ਦੇਖਣ ਨੂੰ ਨਹੀਂ ਮਿਲਿਆ ਸੀ। ਜਦੋਂ ਜੇਲ੍ਹਰ ਨੇ ਇਹ ਦੇਖਿਆ ਤਾਂ ਉਹ ਕੁਝ ਵੀ ਨਾ ਕਰ ਸਕਿਆ ਤਾਂ ਇਸ ਨੂੰ ਕਹਿੰਦੇ ਹਨ ਸਨੇਹ ਦਾ ਜਾਦੂ, ਜੋ ਕਿਸੇ ਨੂੰ ਵੀ ਵੱਸ ਵਿਚ ਕਰ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ