ਮਾਤਾ ਸੁਰਜੀਤ ਕੌਰ ਵੀ ਹੋਈ ਸਰੀਰਦਾਨੀਆਂ ’ਚ ਸ਼ਾਮਲ

Body Donation

ਬਲਾਕ ਬਨੂੰੜ ’ਚ ਹੋਇਆ 8ਵਾਂ ਸਰੀਰਦਾਨ (Body Donation)

  • ਮੈਡੀਕਲ ਖੋਜਾਂ ਲਈ ਵਰਦਾਨ ਸਾਬਤ ਹੋਵੇਗਾ ਮਾਤਾ ਸੁਰਜੀਤ ਕੌਰ ਦਾ ਸਰੀਰ

(ਐੱਮ ਕੇ ਸ਼ਾਇਨਾ) ਬਨੂੰੜ। ਮਾਤਾ ਸੁਰਜੀਤ ਕੌਰ ਇੰਸਾਂ ਵਾਸੀ ਪਿੰਡ ਬੂਟਾ ਸਿੰਘ ਵਾਲਾ ਬਲਾਕ ਬਨੂੰੜ ਜ਼ਿਲ੍ਹਾ ਮੋਹਾਲੀ ਜੋ ਕਿ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਦੀ ਮ੍ਰਿਤਕ ਦੇਹ ਨੂੰ ਮਾਤਾ ਦੀ ਇੱਛਾ ਅਨੁਸਾਰ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਦਾਨ (Body Donation) ਕਰ ਦਿੱਤਾ ਗਿਆ। ਬਲਾਕ ਬਨੂੰੜ ਦੀ ਸਾਧ-ਸੰਗਤ ਅਤੇ ਜਿੰਮੇਵਾਰਾਂ ਦੀ ਹਾਜ਼ਰੀ ’ਚ ਮਾਤਾ ਸੁਰਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਆਲ ਫਲਾਹ ਸਕੂਲ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਸੈਂਟਰ ਦਾਊਜ ਫਰੀਦਾਬਾਦ ਹਰਿਆਣਾ ਨੂੰ ਦਾਨ ਕੀਤੀ ਗਈ। ਦੱਸਣਯੋਗ ਹੈ ਕਿ ਬਲਾਕ ਬਨੂੰੜ ਵਿੱਚੋਂ ਇਹ 8ਵਾਂ ਸਰੀਰਦਾਨ ਹੈ।

Body Donationਇਸ ਮੌਕੇ ਸਰੀਰਦਾਨੀ ਸੁਰਜੀਤ ਕੌਰ ਇੰਸਾਂ ਦੇ ਬੇਟੇ-ਬੇਟੀਆਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਜਿਉਂਦੇ ਜੀਅ ਗੁਰਦਾ ਦਾਨ, ਮਰਨ ਉਪਰੰਤ ਸਰੀਰਦਾਨ ਕਰਨਾ ਹੀ ਸਾਡੇ ਗੁਰੂ ਨੇ ਸਿਖਾਇਆ ਹੈ ਤੇ ਉਨ੍ਹਾਂ ਦੇ ਬਚਨਾਂ ’ਤੇ ਅਮਲ ਕਰਦਿਆਂ ਹੀ ਅੱਜ ਉਹਨਾਂ ਇਹ ਕਾਰਜ ਕੀਤਾ ਹੈ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ ਬੇਨਤੀ ਦਾ ਸ਼ਬਦ ਲਗਾ ਅਤੇ ਸਰੀਰਦਾਨੀ ਮਾਤਾ ਸੁਰਜੀਤ ਕੌਰ ਇੰਸਾਂ ਅਮਰ ਰਹੇ ਦੇ ਅਕਾਸ ਗੂੰਜਾਓ ਨਾਅਰੇ ਲਗਾ ਰਵਾਨਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਵੱਲੋਂ ਸਰੀਰਦਾਨੀ ਮਾਤਾ ਸੁਰਜੀਤ ਕੌਰ ਇੰਸਾਂ ਨੂੰ ਪਵਿੱਤਰ ਨਾਅਰਾ ਲਗਾ ਸਲੂਟ ਕੀਤਾ ਗਿਆ।

ਮਾਤਾ ਜੀ ਅੰਤਿਮ ਇੱਛਾ ਅਨੁਸਾਰ ਕੀਤਾ ਸਰੀਰਦਾਨ (Body Donation)

ਇਸ ਮੌਕੇ ਸੰਬੋਧਨ ਕਰਦਿਆਂ 45 ਮੈਂਬਰ ਜਸਪਾਲ ਇੰਸਾਂ ਨੇ ਕਿਹਾ ਕਿ ਮਾਤਾ ਜੀ ਬਹੁਤ ਹੀ ਧਾਰਮਿਕ ਖਿਆਲਾਂ ਵਾਲੇ ਸਨ ਅਤੇ ਡੇਰਾ ਸੱਚਾ ਸੌਦਾ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਮਾਤਾ ਸੁਰਜੀਤ ਕੌਰ ਇੰਸਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿੱਖਿਆ ’ਤੇ ਅਮਲ ਕਰਦਿਆਂ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ ਅਤੇ ਮਾਤਾ ਜੀ ਅੰਤਿਮ ਇੱਛਾ ਅਨੁਸਾਰ ਪਰਿਵਾਰਕ ਮੈਂਬਰਾਂ ਵੱਲੋਂ ਮਾਤਾ ਸੁਰਜੀਤ ਕੌਰ ਇੰਸਾਂ ਦਾ ਸਰੀਰਦਾਨ (Body Donation) ਕਰਨ ਦਾ ਫੈਸਲਾ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਮਾਤਾ ਜੀ ਦਾ ਪੂਰਾ ਪਰਿਵਾਰ ਵੀ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਮਾਨਵਤਾ ਭਲਾਈ ਕਾਰਜਾਂ ’ਚ ਵੱਧ-ਚੜ੍ਹ ਕੇ ਯੋਗਦਾਨ ਪਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਬਲਾਕ ਜਿੰਮੇਵਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਅਤੇ ਹੋਰ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ