ਗਾਜ਼ੀਆਬਾਦ, 6 ਦਸੰਬਰ।
ਸਥਾਨਕ ਸ਼ਹਿਰ ਵਿੱਚ ਇੱਕ ਔਰਤ ਵੱਲੋਂ ਆਪਣੀ ਤਿੰਨ ਮਹੀਨੇ ਦੀ ਬੱਚੀ ਦਾ ਕਤਲ ਕਰਕੇ ਲਾਸ਼ ਵਾਸ਼ਿੰਗ ਮਸ਼ੀਨ ਵਿੱਚ ਸੁੱਟਣ ਦਾ ਸਮਾਚਾਰ ਸਾਹਮਣੇ ਆਇਆ ਹੈ। ਪਤੀ ਵੱਲੋਂ ਪਤਨੀ ਖਿਲਾਫ਼ ਮਾਮਲਾ ਦਰਜ ਕਰਵਾਉਣ ਪਿੱਛੋਂ ਪੁਲਿਸ ਨੇ ਉਕਤ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ ਆਰਤੀ (22) ਦੀ ਸ਼ਾਦੀ ਡੇਢ ਸਾਲ ਪਹਿਲਾਂ ਮੋਹਿਤ ਨਾਲ ਹੋਈ ਸੀ। ਤਿੰਨ ਮਹੀਨੇ ਪਹਿਲਾਂ ਘਰ ‘ਚ ਬੱਚੀ ਨੇ ਜਨਮ ਲਿਆ ਜਿਸ ਦਾ ਨਾਂਅ ਸ਼ਿਵਨਿਆ ਰੱਖਿਆ ਗਿਆ। ਦੋ-ਤਿੰਨ ਦਸੰਬਰ ਦੀ ਦਰਮਿਆਨੀ ਰਾਤ ਆਰਤੀ ਨੇ ਸ਼ਿਵਨਿਆ ਨੂੰ ਮਾਰ ਦਿੱਤਾ ਤੇ ਵਾਸ਼ਿੰਗ ਮਸ਼ੀਨ ‘ਚ ਲਾਸ਼ ਲੁਕੋ ਦਿੱਤੀ।
ਮੋਹਿਤ ਦੇ ਪੁੱਛਣ ‘ਤੇ ਆਰਤੀ ਨੇ ਕਿਹਾ ਕਿ ਸ਼ਾਇਦ ਕੋਈ ਜਾਨਵਰ ਬੱਚੀ ਨੂੰ ਲੈ ਗਿਆ ਹੋਵੇਗਾ। ਘਰ ਦੇ ਨੇੜੇ-ਤੇੜੇ ਬੱਚੀ ਨੂੰ ਲੱਭਿਆ ਗਿਆ ਪਰ ਨਹੀਂ ਮਿਲੀ। ਮੋਹਿਤ ਨੇ ਪੁਲਿਸ ‘ਚ ਮਾਮਲਾ ਦਰਜ ਕਰਵਾਇਆ।।
ਪੁਲਿਸ ਮੌਕੇ ‘ਤੇ ਪੁੱਜੀ ਤੇ ਘਰ ‘ਚ ਬੱਚੀ ਦੀ ਤਲਾਸ਼ ਕੀਤੀ। ਇੱਕ ਪੁਲਿਸ ਵਾਲੇ ਨੇ ਵਾਸ਼ਿੰਗ ਮਸ਼ੀਨ ਨੂੰ ਖੋਲ੍ਹਿਆ ਤਾਂ ਉਸ ‘ਚ ਬੱਚੀ ਦੀ ਲਾਸ਼ ਮਿਲੀ।। ਪੁੱਛਗਿਛ ‘ਚ ਆਰਤੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਬੱਚੀ ਦੀ ਦਾਦੀ ਮੁਨੇਸ਼ ਨੇ ਦੱਸਿਆ ਕਿ ਪਰਿਵਾਰ ‘ਚ 40 ਸਾਲ ਬਾਅਦ ਬੱਚੀ ਪੈਦਾ ਹੋਈ ਸੀ। ਮੁਨੇਸ਼ ਮੁਤਾਬਕ ਆਰਤੀ ਨੂੰ ਮੁੰਡਾ ਚਾਹੀਦਾ ਸੀ ਤੇ ਇਸ ਲਈ ਉਸ ਨੇ ਬੱਚੀ ਮਾਰ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।