ਮੂਸੇਵਾਲਾ ਨੇ ਵੀ ਕੀਤੇ ਸਨ ਦੋ ਫਾਇਰ, ਦੋਸਤਾਂ ਨੇ ਦੱਸੀ ਆਪ ਵਿਧਾਇਕ ਨੂੰ ਘਟਨਾ ਦੀ ਹੱਡਬੀਤੀ

 ਜੇ ਮੂਸੇਵਾਲ ਦੀ ਪਿਸਟਲ ’ਚ ਹੋਰ ਕਾਰਤੂਸ ਹੁੰਦੇ ਤਾਂ ਸ਼ਾਇਦ ਬਚ ਸਕਦੀ ਸੀ ਜਾਨ

  • ਸਿੱਧੂ ਮੂਸੇਵਾਲਾ ਦੇ ਜਖਮੀ ਦੋਸਤ ਨੂੰ ਮਿਲੇ ਆਪ ਵਿਧਾਇਕ

(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬੀ ਗਾਇਕਾ ਸਿੱਧੂ ਮੂਸੇਵਾਲ (MooseWala) ਦਾ ਪਿਛਲੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ’ਚ ਜਖ਼ਮੀ ਹੋਏ ਸਿੱਧੂ ਮੂਸੇਵਾਲਾ ਦੇ ਦੋਸਤ ਦਾ ਹਾਲਚਾਲ ਪੁੱਛਣ ਲਈ ਅੱਜ ਆਪ ਵਿਧਾਇਕ ਗੁਰਪ੍ਰੀਤ ਬਣਾਂਵਾਲੀ ਲੁਧਿਆਣਾ ਵਿਖੇ ਹਸਪਤਾਲ ਪਹੁੰਚੇ। ਇਸ ਘਟਨਾ ’ਚ ਸਿੱਧੂ ਮੂਸੇਵਾਲਾ ਨਾਲ ਗੱਡੀ ’ਚ ਬੈਠੇ ਉਸ ਦੇ ਦੋਸਤ ਗੁਰਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਵੀ ਗੋਲੀਆਂ ਲੱਗੀਆਂ ਸਨ ਜਿਨ੍ਹਾਂ ਨੂੰ ਜਖਮੀ ਹਾਲਾਤ ’ਚ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਆਪ ਵਿਧਾਇਕ ਨੇ ਸਿੱਧੂ ਮੂਸੇਵਾਲਾ ਘਟਨਾ ਕ੍ਰਮ ਸਬੰਧੀ ਜਾਣਕਾਰੀ ਲਈ। ਇਸ ਦੌਰਾਨ ਮੈਸੂਵਾਲਾ ਦੇ ਦੋਸਤਾਂ ਨੇ ਦੱਸਿਆ ਕਿ ਮੂਸੇਵਾਲਾ ਪਹਿਲਾਂ ਪਜੈਰੋ ਗੱਡੀ ਕੱਢੀ ਸੀ ਪਰੰਤੂ ਪਜੈਰੋ ਦਾ ਟਾਇਰ ਪੈਂਚਰ ਹੋਣ ਕਾਰਨ ਉਨ੍ਹਾਂ ਨੂੰ ਥਾਰ ਗੱਡੀ ਰਾਹੀਂ ਜਾਣਾ ਪਿਆ। ਮੂਸੇਵਾਲਾ ਥਾਰ ਜੀਪ ਖੁਦ ਚਲਾ ਰਹੇ ਸਨ। ਜਿਵੇਂ ਹੀ ਉਹ ਘਰੋਂ 500 ਮੀਟਰ ਦੂਰੀ ’ਤੇ ਗਏ ਤਾਂ ਉਨ੍ਵਾਂ ਦੇ ਪਿੱਚੇ ਕੋਰੋਲਾ ਗੱਡੀ ਲੱਗ ਗਈ। ਇੱਕ ਦੋਸਤ ਨੇ ਕਿਹਾ ਕਿ ਸ਼ਾਇਦ ਕੋਈ ਸਾ਼ਡਾ ਪਿੱਛਾ ਕਰ ਰਿਹਾ ਹੈ। ਸਾਨੂੰ ਰਸਤਾ ਬਦਲ ਲੈਣਾ ਚਾਹੀਦਾ ਹੈ। ਇਸ ’ਤੇ ਸਿੱਧੂ ਮੂਸੇਵਾਲਾ ਬੋਲੋ ਕਿ ਕੋਈ ਫੈਨ ਹੋਣਗੇ। ਫੋਟੋ ਖਿਚਾਵਾਉਣਗੇ ਜਾਂ ਮਿਲਣ ਆ ਰਹੇ ਹੋਣਗੇ। ਕਿਉਂਕਿ ਅਕਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਸਨ ਤੇ ਸਿੱਧੂ ਮੂਸੇਵਾਲਾ ਆਪਣੇ ਫੈਨ ਨੂੰ ਮਿਲਦੇ ਰਹਿੰਦੇ ਸਨ।

frinde sidhu

ਉਨ੍ਹਾਂ ਦੱਸਿਆ ਕਿ ਤਲਵੰਡੀ-ਮਾਨਸਾ ਰੋਡ ’ਤੇ ਖੱਬੇ ਤੇ ਸੱਜੇ ਦੋ ਰਸਤੇ ਸਨ। ਮੂਸੇਵਾਲਾ ਨੇ ਥਾਰ ਸੱਜੇ ਪਾਸੇ ਮੋੜੀ ਤਾਂ ਕੋਰੋਲਾ ਖੱਬੇ ਪਾਸੇ ਮੁੜ ਗਈੇ। ਇਹ ਕੋਰੋਲਾ ਗੱਡੀ ਵਾਲਿਆਂ ਦੀ ਚਾਲ ਸੀ। ਜੇਕਰ ਉਹ ਪਿੱਛੇ ਹੀ ਆਉਂਦੇ ਤਾਂ ਸਿੱਧੂ ਮੂਸੇਵਾਲਾ ਸਮਝ ਜਾਂਦੇ ਕਿ ਇਹ ਫੈਨ ਨਹੀਂ ਸਗੋਂ ਕੋਈ ਗਲਤ ਇਰਾਦੇ ਨਾਲ ਪਿੱਛਾ ਕਰ ਰਹੇ ਹਨ। ਜਦੋਂ ਕੋਲੋਰਾ ਦੂਜੀ ਦਿਸ਼ਾ ’ਚ ਮੁੜੀ ਤਾਂ ਮੂਸੇਵਾਲਾ ਦੇ ਦੋਸਤ ਵੀ ਕਹਿਣ ਲੱਗੇ ਕਿ ਹਾਂ ਫੈਨ ਹੀ ਸਨ। ਫਿਰ ਅਚਾਨਕ ਕੋਰੋਲਾ ਤੇਜ਼ ਗਤੀ ਨਾਲ ਪਿੱਛੋਂ ਆਈ ਤੇ ਓਵਰਟੇਕ ਕਰਦਿਆਂ ਬਰਾਬਰ ਆ ਕੇ ਚੱਲਣ ਲੱਗੀ।

ਮੂਸੇਵਾਲਾ ਦੀ ਪਿਸਟਲ ’ਚ ਸਿਰਫ਼ ਦੋ ਹੀ ਕਾਰਤੂਸ ਸਨ

ਕੋਰੋਲਾ ਗੱਡੀ ’ਚ ਸਵਾਰ ਹਮਲਾਵਾਰਾਂ ਨੇ ਥਾਰ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਗੋਲੀ ਮਾਰ ਕੇ ਉਸਦੇ ਤਿੰਨ ਟਾਇਰ ਪੈਂਚਰ ਕਰ ਦਿੱਤੇ। ਮੂਸੇਵਾਲਾ ਨੇ ਆਪਣੇ ਦੋਸਤਾਂ ਨੂੰ ਘਬਰਾਓ ਨਾ, ਹੌਂਸਲਾ ਰੱਖੋ, ਮੇਰੇ ਕੋਲ ਵੀ ਪਿਸਟਲ ਹੈ। ਇਸ ਤੋਂ ਬਾਅਦ ਮੂਸੇਵਾਲਾ ਨੇ ਪਿਸਟਲ ਕੱਢੀ ਤੇ ਲਗਾਤਾਰ ਦੋ ਫਾਇਰ ਕੀਤੇ। ਇਹ ਵੇਖ ਕੇ ਹਮਲਾਵਰ ਡਰ ਗਏ ਕਿ ਮੂਸੇਵਾਲਾ ਕੋਲ ਵੀ ਹਥਿਆਰ ਹੈ। ਉਨ੍ਹਾਂ ਕੋਰੋਲਾ ਗੱਡੀ ਅੱਗੇ ਭਜਾ ਲਈ। ਹਾਲਾਂਕਿ ਮੂਸੇਵਾਲਾ ਦੀ ਪਿਸਟਲ ’ਚ ਸਿਰਫ਼ ਦੋ ਹੀ ਕਾਰਤੂਸ ਸਨ। ਇਸ ਦਾ ਪਤਾ ਮੂਸੇਵਾਲਾ ਨੂੰ ਵੀ ਨਹੀਂ ਸੀ। ਜਦੋਂ ਪਿੱਛੇ ਗੋਲੀਬਾਰੀ ਬੰਦੀ ਹੋਈ ਤਾਂ ਕੋਰੋਲਾ ਵਾਲੇ ਰੁੱਕ ਗਏ। ਉਦੋਂ ਤੱਕ ਉਨ੍ਹਾਂ ਬੋਲੇਰੋ ਵਾਲੇ ਸਾਥੀ ਵੀ ਆ ਗਏ ਤੇ ਮੂਸੇਵਾਲਾ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।

thar goli

thar

ਗੁਰਵਿੰਦਰ ਤੇ ਗੁਰਪ੍ਰੀਤ ਨੇ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਸਿਰਫ ਮੂਸੇਵਾਲਾ ਹੀ ਸੀ। ਹਮਲਾਵਾਰਾਂ ਕੋਲੋ ਮਾਰਡਨ ਗਨ ਸੀ, ਜਿਸ ’ਚੋਂ ਗੋਲੀਆਂ ਲਗਾਤਾਰ ਚੱਲ ਰਹੀਆਂ ਸਨ। ਥਾਰ ਦੇ ਅੰਦਰ ਧੂੰਆਂ ਭਰ ਗਿਆ ਸੀ। ਹਮਲਵਾਰਾਂ ਨੇ ਗੱਡੀ ਦੇ ਬੋਨਟ ’ਤੇ ਚੜ੍ਹ ਕੇ ਵੀ ਗੋਲੀਬਾਰੀ ਕੀਤੀ। ਉਨ੍ਹਾਂ ਨੂੂੰ ਪਤਾ ਸੀ ਕਿ ਮੂਸੇਵਾਲਾ ਡਰਾਈਵਿੰਗ ਸਾਈਡ ’ਤੇ ਹੈ। ਉਨ੍ਹਾਂ ਨੇ ਉਸ ਸਾਈਡ ਹੀ ਗੋਲੀਬਾਰੀ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ