ਸੰਸਦ ਦਾ ਮਾਨਸੂਨ ਸੈਸ਼ਨ ਖ਼ਤਮ, ਕਈ ਮਹੱਤਵਪੂਰਨ ਬਿੱਲ ਪਾਸ

GST, Law, Salary, workers, Parliament Session

ਨਵੀਂ ਦਿੱਲੀ। ਵਸਤੂ ਅਤੇ ਸੇਵਾ ਕਰ (ਜੀਐੱਸਟੀ) ਨਾਲ ਸਬੰਧਿਤ ਇਤਿਹਾਸਕ ਸੰਵਿਧਾਨਕ ਸੋਧ (122) ਬਿੱਲ ਅਤੇ ਕੁਝ ਹੋਰ ਮਹੱਤਵਪੂਰਨ ਬਿੱਲਾਂ ਨੂੰ ਪਾਸ ਕਰਨ ਤੇ ਕਸ਼ਮੀਰ ਦੇ ਲੋਕਾਂ ਨੂੰ ਸ਼ਾਂਤੀ ਬਹਾਲੀ ਦੀ ਅਪੀਲ ਦੇ ਨਾਲ ਹੀ ਸੰਸਦ ਦਾ ਮਾਨਸੂਨ ਸੈਸ਼ਨ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਬੀਤੀ 18 ਜੁਲਾਈ ਨੂੰ ਸ਼ੁਰੂ ਹੋਏ ਇਸ  ਸੈਸ਼ਨ ਦੌਰਾਨ ਰਾਜ ਸਭਾ ਤੇ ਲੋਕ ਸਭਾ ਦੀਆਂ 20 ਬੈਠਕਾਂ ਹੋਈਆਂ। ਲੋਕ ਸਭਾ ‘ਚ ਕੁੱਲ 121 ਘੰਟ ਕੰਮਕਾਜ ਹੋਇਆ, ਅੜਿੱਕੇ ਦੇ ਕਾਰਨ 6 ਘੰਟੇ 33 ਮਿੰਟ ਦਾ ਸਮਾਂ ਨਸ਼ਟ ਹੋਇਆ ਪਰ ਮੈਂਬਰਾਂ ਨੇ 18 ਘੰਟੇ 5 ਮਿੰਟ ਵਾਧੂ ਸਮਾਂ ਬੈਠ ਕੇ ਕੰਮਕਾਜ ਨਿਪਟਾਇਆ। ਵਾਰਤਾ