ਮਾਓਵਾਦੀ ਨੇਤਾ ਪ੍ਰਚੰਡ ਬਣੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ

ਕਾਠਮੰਡੂ। ਨੇਪਾਲ ਦੀ ਸੰਸਦ ਨੇ ਸਾਬਕਾ ਮਾਓਵਾਦੀ ਨੇਤਾ ਪੁਸ਼ਪ ਕਮਲ ਦਹਿਲ ਪ੍ਰਚੰਡ ਨੂੰ ਨਵਾਂ ਪ੍ਰਧਾਨ ਮੰਤਰੀ ਚੁਣਿਆ ਹੈ, ਸੰਸਦ ਦੇ ਸਪੀਕਰ ਓਨਸਾਰੀ ਘਾਰਟੀ ਨ ਦੱਸਿਆ ਕਿ 595 ਮੈਂਬਰੀ ਸੰਸਦ ‘ਚ 573 ਵੋਟਾਂ ਪਈਆਂ ਜਿਨ੍ਹਾਂ ‘ਚੋਂ 363 ਵੋਟਾਂ ਸ੍ਰੀ ਪ੍ਰਚੰਡ ਦੇ ਪੱਖ ‘ਚ ਪਈਆਂ।
ਉਹ ਦੇਸ਼ ਦੇ 24ਵੇਂ ਪ੍ਰਧਾਨ ਮੰਤਰੀ ਹਨ।
ਨੇਪਾਲ ਦੀ ਕਮਿਊਨਿਸਟ ਪਾਰਟੀ (ਮਾਓਵਾਦੀ ਸੈਂਟਰ) ਦੇ ਪ੍ਰਧਾਨ ਪੁਸ਼ਪ ਕਮਲ ਦਹਿਲ ਪ੍ਰਚੰਡ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਕੱਲ੍ਹ ਆਪਣਾ ਨਾਮਜ਼ਦਗੀ ਪੱਤਰ ਭਰਿਆ ਸੀ ਅਤੇ ਕਿਉਂਕਿ ਸ੍ਰੀ ਪ੍ਰਚੰਡ ਤੋਂ ਇਲਾਵਾ ਕਿਸੇ ਹੋਰ ਨੇ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ ਤਾਂ ਅਜਿਹੇ ‘ਚ ਉਨ੍ਹਾਂ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਸੀ।