ਸੁਪਾਰੀ ਲੈ ਕੇ ਕਤਲ ਕਰਨ ਵਾਲਿਆਂ ਦਾ ਪਰਦਾਫਾਸ਼

Murder Case

Murder Case : ਮੁਹਾਲੀ ਪੁਲਿਸ ਨੇ ਕਤਲ ਦੀ ਗੁੱਥੀ ਸੁਲਝਾਈ

ਮੋਹਾਲੀ (ਐੱਮ ਕੇ ਸ਼ਾਇਨਾ)। ਮੁਹਾਲੀ ਵਿਚ ਕ੍ਰਾਈਮ ਨੂੰ ਖਤਮ ਕਰਨ ਲਈ ਪੁਲਿਸ ਜ਼ੋਰਾਂ-ਸ਼ੋਰਾਂ ਨਾਲ ਕੰਮ ਕਰ ਰਹੀ ਹੈ। ਪੁਲਿਸ ਵੱਲੋਂ ਇੱਕ ਕਤਲ (Murder Case) ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਸੱਤ ਜਨਵਰੀ ਦੀ ਰਾਤ ਨੂੰ ਵਕਤ ਕਰੀਬ 11:10 ਨੂੰ ਤਿੰਨ ਨਾ-ਮਾਲੂਮ ਨਕਾਬਪੋਸ਼ ਨੌਜਵਾਨ ਪੋਲੋ ਕਾਰ ਵਿੱਚ ਸਵਾਰ ਹੋ ਕੇ ਅਵਧ ਰੈਸਟੋਰੈਂਟ ਖਰੜ ਦੇ ਬਾਹਰ ਆਏ। ਜਿੱਥੇ ਕਮੇਸ਼ ਕੁਮਾਰ ਪੁੱਤਰ ਨਿਰਮਲ ਸਿੰਘ ਦੇ ਕਾਰ ਵਿੱਚ ਬੈਠੇ ਨੂੰ ਸਿਰ ਵਿੱਚ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ ਸੀ। ਜਿਸ ਪਰ ਮੁਕੱਦਮਾ ਨੰਬਰ 09 ਮਿਤੀ 08-01-2023 ਅ/ਧ 37, 34 ਭਦ, 25, 27 ਅਸਲਾ ਐਕਟ ਥਾਣਾ ਸਦਰ ਖਰੜ, ਮੋਹਾਲੀ (ਵਾਧਾ ਜੁਰਮ 302 ਭ:ਦ:) ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।

ਵਾਰਦਾਤ ਵਿੱਚ ਵਰਤੀ ਗਈ ਕਾਰ ਤੇ ਹਥਿਆਰ ਵੀ ਕੀਤੇ ਬਰਾਮਦ

Murder Case

ਮੁਕਦਮੇ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਹਾਲੀ ਦੀ ਟੀਮ ਵੱਲੋਂ ਮੁਕੱਦਮੇ ਦੀ ਅਗਲੇਰੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਮੁਕੱਦਮੇ ਦੀ ਤਫਤੀਸ਼ ਟੈਕਨੀਕਲ ਅਤੇ ਹਿਊਮਨ ਸੋਰਸ ਦੀ ਸਹਾਇਤਾ ਨਾਲ ਕਰਦੇ ਹੋਏ ਮੁਕੱਦਮਾ ਉਕਤ ਵਿਚ (1) ਰਣਜੀਤ ਸਿੰਘ ਉੱਰਫ ਜੀਤਾ ਫੌਜੀ (ਸਾਬਕਾ ਫੌਜੀ) ਪੁੱਤਰ ਮਦਨ ਸਿੰਘ ਵਾਸੀ ਪਿੰਡ ਡਾਲੋਵਾਲ ਥਾਣਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਉਮਰ ਕਰੀਬ 46 ਸਾਲ (2) ਮਨਜੀਤ ਸਿੰਘ ਉਰਫ ਬਿੱਲਾ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਖੜਕ ਬੱਲੜਾ ਥਾਣਾ ਮੁਕੇਰੀਆ ਜਿਲ੍ਹਾ ਹੁਸ਼ਿਆਰਪੁਰ ਉਮਰ ਕਰੀਬ 34 ਸਾਲ (3) ਨਵੀਨ ਕੁਮਾਰ ਸ਼ਰਮਾ ਉਰਫ ਨਵੀਂ ਪੰਡਿਤ ਪੁੱਤਰ ਅਜੇ ਕੁਮਾਰ ਵਾਸੀ ਪਿੰਡ ਬੇਗਪੁਰ ਕਮਲੂਹ ਥਾਣਾ ਮੁਕੇਰੀਆ ਜ਼ਿਲਾ ਹੁਸ਼ਿਆਰਪੁਰੀਏ ਉਮਰ ਕਰੀਬ 34 ਸਾਲ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਵਰਤਿਆ ਗਿਆ ਰਿਵਾਲਵਰ ਅਤੇ ਵਾਰਦਾਤ ਵਿੱਚ ਵਰਤੀ ਗਈ ਕਾਰ ਪੋਲੇ ਨੂੰ ਬ੍ਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।

Murder Case : ਇਹ ਸੀ ਵਾਰਦਾਤ ਦਾ ਤਰੀਕਾ

ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਦੋਸ਼ੀਆ ਵੱਲੋਂ ਕਰੀਬ ਤਿੰਨ ਵਾਰ ਪਹਿਲਾ ਮ੍ਰਿਤਕ ਕਮੇਸ਼ ਕੁਮਾਰ ਦੇ ਘਰ ਅਤੇ ਕਾਰ ਦੀ ਰੇਕੀ ਕੀਤੀ ਗਈ ਸੀ। ਇਸ ਤੋਂ ਬਾਅਦ ਦੋਸ਼ੀਆਂ ਨੇ ਸੱਤ ਜਨਵਰੀ ਨੂੰ ਸਵੇਰੇ ਤੜਕੇ 04:00 ਵਜੇ ਮ੍ਰਿਤਕ ਕਮੇਸ਼ ਕੁਮਾਰ ਦੀ ਕਾਰ ਜੋ ਘਰ ਦੇ ਬਾਹਰ ਖੜੀ ਵਿੱਚ ਜੀਪੀਐਸ (ਟਰੈਕਰ) ਲਗਾ ਦਿੱਤਾ। ਉਸੇ ਦਿਨ ਮ੍ਰਿਤਕ ਕਮੇਸ਼ ਕੁਮਾਰ ਆਪਣੇ ਪਰਿਵਾਰ ਨਾਲ ਕਾਰ ਵਿੱਚ ਅੰਬਾਲਾ ਨੂੰ ਗਿਆ ਸੀ ਅਤੇ ਦੋਸ਼ੀਆਂ ਨੇ ਵੀ ਆਪਣੀ ਕਾਰ ਪੋਲੋ ਪਰ ਜਾਅਲੀ ਨੰਬਰ: HR01-AD-8911 ਲਗਾ ਕੇ ਉਸ ਦਾ ਪਿੱਛਾ ਕੀਤਾ ਸੀ।

Murder Case

ਪ੍ਰੰਤੂ ਦੋਸ਼ੀ ਅੰਬਾਲਾ ਵਿਖੇ ਕੋਈ ਕਾਰਵਾਈ ਨਹੀ ਕਰ ਸਕੇ। ਇਸ ਉਪਰੰਤ ਰਾਤ ਸਮੇਂ ਮ੍ਰਿਤਕ ਕਮੇਸ਼ ਕੁਮਾਰ ਪਰਿਵਾਰ ਨੂੰ ਘਰ ਛਡ ਕੇ ਆਪਣੇ ਜੀਜਾ ਨਾਲ ਅਵਧ ਰੈਸਟੋਰੈਂਟ, ਖਰੜ ਤੋਂ ਖਾਣਾ ਲੈਣ ਲਈ ਆਏ ਤਾਂ ਦੋਸ਼ੀਆਂ ਨੇ ਹਨੇਰੇ ਦਾ ਲਾਭ ਲੈਂਦੇ ਹੋਏ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਅਤੇ ਮ੍ਰਿਤਕ ਦੀ ਸਵਿਫਟ ਕਾਰ ਵਿੱਚ ਫਿੱਟ ਕੀਤੇ ਹੋਏ ਜੀਪੀਐਸ ਟਰੈਕਰ ਨੂੰ ਉਤਾਰ ਕੇ ਆਪਣੀ ਪੋਲੋ ਕਾਰ ਰਾਹੀਂ ਤਿੰਨੇ ਦੋਸ਼ੀ ਫਰਾਰ ਹੋ ਗਏ ਸੀ।

 ਰੰਜਿਸ਼ ਕਰ ਕੇ ਕੀਤਾ ਕਤਲ

ਮ੍ਰਿਤਕ ਕਮੇਸ਼ ਕੁਮਾਰ ਦੀ ਭੈਣ ਨਿਸ਼ਾ ਦਾ ਆਪਣੇ ਪਤੀ ਹਰਜਿੰਦਰ ਸਿੰਘ ਨਾਲ ਲੜਾਈ ਝਗੜਾ ਰਹਿੰਦਾ ਸੀ, ਜੋ ਵਿਦੇਸ਼ ਇਟਲੀ ਵਿਖੇ ਰਹਿੰਦੇ ਹਨ। ਹਰਜਿੰਦਰ ਸਿੰਘ ਦਾ ਭਰਾ ਹਰਵਿੰਦਰ ਸਿੰਘ ਉਰਫ ਬਿੱਟੂ, ਜੋ ਵੀ ਵਿਦੇਸ਼ ਇਲਟੀ ਵਿਖੇ ਹੀ ਰਹਿੰਦਾ ਹੈ, ਰਣਜੀਤ ਸਿੰਘ ਉਰਫ ਜੀਤਾ ਫੌਜੀ ਦਾ ਦੋਸਤ ਸੀ। ਜਿਸ ਨੇ ਆਪਣੇ ਦੋਸਤ ਰਣਜੀਤ ਸਿੰਘ ਉਰਫ ਜੀਤਾ ਫੌਜੀ ਨੂੰ ਕਿਹਾ ਸੀ ਕਿ ਸਾਡੀ ਭਾਬੀ ਨਿਸ਼ਾ ਨੇ ਸਾਡਾ ਇਟਲੀ ਵਿੱਚ ਜਿਉਣਾ ਹਰਾਮ ਕੀਤਾ ਹੋਇਆ ਹੈ ਤੇ ਸਾਡੇ ਖਿਲਾਫ ਇਟਲੀ ਦੀ ਪੁਲਿਸ ਪਾਸ ਕਾਫੀ ਸ਼ਿਕਾਇਤਾ ਕਰਕੇ ਸਾਡੇ ਬਰਖਿਲਾਫ ਪਰਚੇ ਦਰਜ ਕਰਵਾਏ ਹੋਏ ਹਨ ਤੇ ਇਹ ਸਾਰਾ ਕੰਮ ਇੰਡੀਆ ਵਿੱਚ ਮੋਹਾਲੀ ਦੇ ਖਰੜ ਵਿੱਚ ਰਹਿ ਰਹੇ ਇਸ ਦਾ ਭਰਾ ਕਮੇਸ਼ ਕੁਮਾਰ ਕਰਵਾ ਰਿਹਾ ਹੈ।

ਜੀਤਾ ਫੌਜੀ ਨੇ ਆਪਣੇ ਦੋਸਤ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਜੇਕਰ ਤੂੰ ਕਮੇਸ਼ ਕੁਮਾਰ ਦਾ ਕੰਡਾ ਹੀ ਕੱਢ ਦੇਵੇ ਤਾਂ ਇਸ ਦੇ ਬਦਲੇ ਅਸੀਂ ਤੇਰੇ ਪਰਿਵਾਰ ਦਾ ਕੋਈ ਵੀ ਮੈਂਬਰ ਇਟਲੀ ਵਿੱਚ ਸੈੱਟ ਕਰਵਾ ਦੇਵਾਂਗੇ ਅਤੇ ਜਿਸ ਕਿਸੇ ਨੂੰ ਤੂੰ 20/30 ਲੱਖ ਰੁਪਏ ਦੇਣੇ ਵੀ ਹਨ ਤਾਂ ਦੇ ਸਕਦਾ ਹੈ ਅਸੀਂ ਤੈਨੂੰ ਪੈਸੇ ਭੇਜ ਦੇਵਾਂਗੇ, ਜੋ (ਸਾਬਕਾ ਫੌਜੀ) ਰਣਜੀਤ ਸਿੰਘ ਉਰਫ ਜੀਤਾ ਫੌਜੀ ਨੇ ਆਪਣੇ ਦੋਸਤ ਹਰਵਿੰਦਰ ਸਿੰਘ ਉਰਫ ਬਿੱਟੂ ਨੂੰ ਹਾਂ ਕਰ ਦਿੱਤੀ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਕੋਲੋਂ ਇੱਕ ਰਿਵਾਲਵਰ .32 ਬੋਰ ਸਮੇਤ 2 ਜਿੰਦਾ ਰੋਂਦ ਅਤੇ 3 ਚਲੇ ਹੋਏ ਖਾਲੀ ਰੌਂਦ ਇਕ ਕਾਰ ਪੋਲੋ ਰੰਗ ਚਿੱਟਾ ਨੰਬਰ HR 42 B-5991 (ਵਾਰਦਾਤ ਵਿੱਚ ਵਰਤੀ ਗਈ) ਬਰਾਮਦ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ