ਮੋਦੀ-ਸ਼ਾਹ ਅਸਲ ਮੁੱਦਿਆਂ ਨੂੰ ਲੁਕੋਣ ਲੱਗੇ : ਸੋਨੀਆ

Modi, Shah, Real Issues, Sonia

ਕਿਹਾ, ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਹੋਇਆ ਤਬਾਹ

ਨਾਗਰਿਕਤਾ ਬਿੱਲ ‘ਤੇ ਕਾਂਗਰਸ ਨੇ ਭਾਜਪਾ ਦੀ ਕੀਤੀ ਆਲੋਚਨਾ

ਏਜੰਸੀ/ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਸਖ਼ਤ ਹਮਲਾ ਕਰਦਿਆਂ ਅੱਜ ਕਿਹਾ ਕਿ ਉਨ੍ਹਾਂ ਨੂੰ ਸੰਵਿਧਾਨ ਤੇ ਦੇਸ਼ ਦੀ ਚਿੰਤਾ ਨਹੀਂ ਹੈ, ਉਹ ਸਿਰਫ਼ ਲੋਕਾਂ ਨੂੰ ਆਪਸ ‘ਚ ਲੜਾ ਕੇ ਮੌਜ਼ੂਦਾ ਚੁਣੌਤੀਆਂ ਨੂੰ ਲੁਕਾਉਣ ਲਈ ਅਸਲੀ ਮੁੱਦਿਆਂ ‘ਤੇ ਪਰਦਾ ਪਾਉਣਾ ਚਾਹੁੰਦੇ ਹਨ। 

ਸ੍ਰੀਮਤੀ ਗਾਂਧੀ ਨੇ ਰਾਮਲੀਲ੍ਹਾ ਮੈਦਾਨ ‘ਚ ਹੋਈ ‘ਭਾਰਤ ਬਚਾਓ ਰੈਲੀ’ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਗਲਤ ਨੀਤੀਆਂ ਕਾਰਨ ਦੇਸ਼ ਤਬਾਹ ਹੋ ਗਿਆ ਹੈ, ਨੌਜਵਾਨਾਂ ਤੇ ਕਾਰੋਬਾਰੀਆਂ ਸਾਹਮਣੇ ਰੋਜ਼ੀ ਰੋਟੀ ਦਾ ਸੰਕਟ ਪੇਦਾ ਹੋ ਗਿਆ ਹੈ ਤੇ ਕਿਸਾਨ ਜ਼ਿਆਦਾ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਰਹੇ ਹਨ। ਮੋਦੀ ਸਰਕਾਰ ‘ਤੇ ਮਨਮਾਨੀ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਅਸਲ ਮੁੱਦਿਆਂ ਨੂੰ ਲੁਕਾਉਣ ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਸੰਵਿਧਾਨ ਦੀਆਂ ਧੱਜੀਆਂ ਉੱਡਾ ਰਹੀ ਹੈ ਉਹ ਜਦੋਂ ਚਾਹੁੰਦੇ ਹਨ ਰਾਸ਼ਟਰਪਤੀ ਸ਼ਾਸਨ ਲਾਉਂਦੇ ਹਨ ਤੇ ਜਦੋਂ ਚਾਹੁੰਦੇ ਹਨ ਹਟਾ ਦਿੰਦੇ ਹਨ। 

ਮੋਦੀ ਤੋਂ ਇਲਾਵਾ ਦੇਸ਼ ਦਾ ਕੋਈ ਆਗੂ ਟੀਵੀ ‘ਤੇ ਨਹੀਂ ਦਿਸਦਾ : ਰਾਹੁਲ ਗਾਂਧੀ

ਗਾਂਧੀ ਨੇ ਅੱਜ ਰਾਮਲੀਲ੍ਹਾ ਮੈਦਾਨ ‘ਚ ਉਨ੍ਹਾਂ ਕਿਹਾ ‘ਮੇਰਾ ਨਾਂਅ ਰਾਹੁਲ ਸਾਵਰਕਾਰ ਨਹੀਂ ਸਗੋਂ ਰਾਹੁਲ ਗਾਂਧੀ ਹੈ ਮੈਂ ਮਰ ਜਾਵਾਂਗਾ ਪਰ ਮਾਫ਼ੀ ਨਹੀਂ ਮੰਗਾਗਾਂ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਸਹਿਯੋਗੀ ਅਮਿਤ ਸ਼ਾਹ ਨੂੰ ਭਾਰਤ ਨੂੰ ਤਬਾਹ ਕਰਨ ਲਈ ਜਨਤਾ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਨੂੰ ਤਬਾਹ ਕਰ ਦਿੱਤਾ ਹੈ ਦੇਸ਼ ਦੀ ਅਰਥਵਿਵਸਥਾ ਖਤਮ ਕਰ ਦਿੱਤੀ ਹੈ ਉਨ੍ਹਾਂ ਸਿਰਫ ਸੱਤਾ ਚਾਹੀਦੀ ਹੈ ਤੇ ਉਸਦੇ ਲਈ ਉਹ ਹਰ ਰੋਜ਼ ਟੀਵੀ ‘ਤੇ ਆਉਣਾ ਚਾਹੁੰਦੇ ਹਨ ਮੋਦੀ ਤੋਂ ਇਲਾਵਾ ਦੇਸ਼ ਦਾ ਕੋਈ ਆਗੂ ਟੀਵੀ ‘ਤੇ ਨਹੀਂ ਦਿਸਦਾ ਸਿਰਫ਼ ਮੋਦੀ ਦਿਸਦੇ ਹਨ ਕਿਉਂਕਿ ਉਹ ਸੱਤਾ ਲਈ ਪੈਸੇ ਦਾ ਖੇਡ ਕਰਦੇ ਹਨ ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ, ਪ੍ਰੇਸ਼ਾਨ ਕਿਸਾਨਾਂ ਤੇ ਅੱਤਿਆਚਾਰ ਸਹਿ ਰਹੀ ਔਰਤਾਂ ਦੀ ਚਿੰਤਾ ਨਹੀਂ ਹੈ।

ਮੋਦੀ ਦੇ ਸਾਰੇ ਵਾਅਦੇ ਝੂਠੇ ਸਨ : ਮਨਮੋਹਨ ਸਿੰਘ

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਅੱਜ ਤੋਂ ਤਕਰੀਬਨ 6 ਸਾਲ ਪਹਿਲਾਂ ਮੋਦੀ ਜੀ ਨੇ ਦੇਸ਼ ਦੀ ਜਨਤਾ ਨੂੰ ਵੱਡੇ-ਵੱੇਡੇ ਸਬਜਬਾਗ ਦਿਖਾਏ ਸਨ ਉਨ੍ਹਾਂ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ 2024 ਤੱਕ ਦੇਸ਼ ਦੀ ਕੌਮੀ ਆਮਦਨੀ ਤਾਂ 5 ਟ੍ਰਿਲੀਅਨ ਡਾਲਰ ਤੱਕ ਪਹੁੰਚਾ ਦੇਣਗੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਆਮਦਨੀ 5 ਸਾਲਾਂ ‘ਚ ਦੁੱਗਣੀ ਕਰ ਦਿੱਤੀ ਜਾਵੇਗੀ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਹਰ ਸਾਲ 2 ਕਰੋੜ ਨਵੇਂ ਰੁਜ਼ਗਾਰ ਮੁਹੱਈਆ ਕਰਵਾਵਾਂਗੇ ਹੁਣ ਤਾਂ ਇਹ ਸਾਬਤ ਹੋ ਗਿਆ ਕਿ ਉਹ ਸਾਰੇ ਵਾਅਦੇ ਝੂਠੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।