ਤੇਲੰਗਾਨਾ ਪੁੱਜੇ ਨਰਿੰਦਰ ਮੋਦੀ

ਹੈਦਰਾਬਾਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੇਲੰਗਾਨਾ ਦੇ ਬੇਗਮਪੇਟ ਹਵਾਈਅੱਡੇ ‘ਤੇ ਪੁੱਜਣ ‘ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਸ੍ਰੀ ਮੋਦੀ ਦੀ ਸੱਤਾ ‘ਚ ਆਉਣ ਤੋਂ ਬਾਅਦ ਦੇਸ਼ ਦੇ ਸਭ ਤੋਂ ਨਵੇਂ ਰਾਜ ਤੇਲੰਗਾਨਾ ਦੀ ਇਹ ਪਹਿਲੀ ਯਾਤਰਾ ਹੈ।
ਰਾਜਪਾਲ ਈ ਐੱਸਐੱਲ ਨਰਸਿੰਘਮਨ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ, ਕੇਂਦਰੀ ਮੰਤੀ ਵੈਂਕਈਆ ਨਾਇਡੂ ਤੇ ਬੰਡਾਰੂ ਦੱਤ੍ਰਾਯੇਸ , ਮੇਅਰ ਬੀਰ ਰਾਮਮੋਹਨ, ਸੂਬੇ ਦੇ ਕਈ ਮੰਤਰੀਆਂ ਤੇ ਸੀਨੀਅਰ ਨੌਕਰਸ਼ਾਹਾਂ ਨੇ ਹਵਾਈ ਅੱਡੇ ‘ਤੇ ਸ੍ਰੀ ਮੋਦੀ ਦਾ ਭਰਵਾਂ ਸਵਾਗਤ ਕੀਤਾ।