ਆਜ਼ਾਦੀ ਦੇ 70ਵੇਂ ਵਰ੍ਹੇ ‘ਤੇ ਪ੍ਰੋਗਰਾਮ ਦੀ ਸ਼ੁਰੂਆਤ ਲਈ ਮੋਦੀ ਪੁੱਜੇ ਮੱਧ ਪ੍ਰਦੇਸ਼

ਇੰਦੌਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਜ਼ਾਦੀ ਦੇ 70 ਵਰ੍ਹੇ ਪੂਰੇ ਹੋਣ ‘ਤ ਸ਼ਹੀਦ ਚੰਦਰਸ਼ੇਖਰ ਆਜ਼ਾਦ ਦੀ ਜਨਮ ਭੂਮੀ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਦੇ ਭਾਬਰਾ ਤੋਂ ’70 ਸਾਲ ਆਜ਼ਾਦੀ-ਜ਼ਰਾ ਯਾਦ ਕਰੋ ਕੁਰਬਾਨੀ’ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਇੰਦੌਰ ਪੁੱਜੇ।
ਇੰਦੌਰ ਹਵਾਈ ਅੱਡੇ ‘ਤੇ ਮੁੱਖ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਨੇ ਉਨ੍ਹਾਂ ਦੀ ਅਗਵਾਈ ਕੀਤੀ। ਪ੍ਰਧਾਨ ਮੰਤਰੀ ਇੱਥੋਂ ਰਵਾਨਾ ਹੋ ਕੇ ਦੁਪਹਿਰੇ ਇੱਕ ਵੱਜ ਕੇ ਪੰਜ ਮਿੰਟ ‘ਤੇ ਭਾਬਰਾ ਦੇ ਕਰੇਟੀ ਹੈਲੀਪੈਡ ਉਤਰਨਗੇ, ਜਿੱਥੋਂ ਉਹ ਸੜਕੀ ਮਾਰਗ ਰਾਹੀਂ ਸ਼ਹੀਦ ਚੰਦਰਸ਼ੇਖਰ ਆਜ਼ਾਦ ਸਮਾਰਕ ਪੁੱਜਣਗੇ।