ਮੋਬਾਇਲ ਟਾਵਰਾਂ ਦੇ ਵਿਕਰਨਾਂ ਦਾ ਸਿਹਤ ‘ਤੇ ਮਾੜਾ ਅਸਰ ਨਹੀਂ : ਸਿਨਹਾ

ਨਵੀਂ ਦਿੱਲੀ। ਸਰਕਾਰ ਨੇ ਲੋਕ ਸਭਾ ‘ਚ ਅੱਜ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਮੋਬਾਇਲ ਟਾਵਰਾਂ ‘ਚੋਂ ਨਿਕਲਣ ਵਾਲੀਆਂ ਵਿਕਿਰਨਾਂ ਦਾ ਸਿਹਤ ‘ਤੇ ਕੋਈ ਮਾੜਾ ਅਸਰ ਨਹੀਂ ਪੈਂਦਾ, ਇਸ ਦੇ ਬਾਵਜ਼ੂਦ ਲੋਕਾਂ ‘ਚ ਫੈਲੇ ਡਰ ਅਤੇ ਭਰਮ ਦੀ ਸਥਿਤੀ ਨੂੰ ਦੂਰ ਕਰਨ ਲਈ ਵੱਡੇ ਪੱਧਰ ‘ਤੇ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ
ਦੂਰ ਸੰਚਾਰ ਮੰਤਰੀ ਮਨੋਜ ਸਿਨਹਾ ਨੇ ਸਦਨ ‘ਚ ਭਾਰਤੀ ਜਨਤਾ ਪਾਰਟੀ ਦੇ ਨਿਤਿਆਨੰਦ ਰਾਏ ਵੱਲੋਂ ਪ੍ਰਸ਼ਨਕਾਲ ਦੌਰਾਨ ਪੁੱਛੇ ਗਏ ਇੱਕ ਪੂਰਕ ਸਵਾਲ ਦੇ ਜਵਾਬ ‘ਚ ਕਿਹਾ ਕਿ ਵਿਸ਼ਵ ਸਿਹਤ ਸੰਗਠਨ () ਨੇ ਪਿਛਲੇ 30 ਵਰ੍ਹਿਆਂ ‘ਚ ਦੁਨੀਆ ਭਾਰ ‘ਚ ਪ੍ਰਕਾਸ਼ਿਤ ਲਗਭਗ 25000 ਲੇਖਾਂ ਅਤੇ ਵਿਗਿਆਨਕ ਸਾਹਿਤਾਂ ਦੀ ਸਮੀਖਿਆ ਕੀਤੀ ਹੈ, ਜਿਸ ਨੇ ਇਹ ਸਪੱਸ਼ਟ ਕੀਤਾ ਹੈ ਕਿ ਮੋਬਾਇਲ ਟਾਵਰਾਂ ‘ਚੋਂ ਨਿਕਲਣ ਵਾਲੀਆਂ ਕਿਰਨਾਂ ਦਾ ਸਿਹਤ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ।
ਇੱਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਦੱਸਿਆ ਕਿ ਦੁਨੀਆ ਦੇ ਹੋਰ ਹਿੱਸਿਆਂ ‘ਚ ਵਿਕਿਰਨਾਂ ਸਬੰਧੀ ਜੋ ਕਾਨੂੰਨ ਬਣੇ ਹਨ, ਉਨ੍ਹਾਂ ਤੋਂ ਦਸ ਗੁਣਾ ਵਧੇਰੇ ਸਖ਼ਤ ਕਾਨੂੰਨ ਭਾਰਤ ‘ਚ ਰੱਖੇ ਗਏ ਹਨ, ਪਰ ਵਿਕਿਰਨ ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਲੋਕਾਂ ‘ਚ ਹਾਲੇ ਵੀ ਭਰਮ ਦੀ ਸਥਿਤੀ ਹੈ? ਜਿਸ ਨੂੰ ਦੂਰ ਕੀਤੇ ਜਾਣ ਦੇ ਯਤਨ ਕੀਤੇ ਜਾਣਗੇ।