ਵਿਧਾਇਕ ਦੇਵਮਾਨ ਨੇ ਫਸਲਾਂ ਦੇ ਨੁਕਸਾਨ ਦਾ ਲਿਆ ਜਾਇਜ਼ਾ 

ਨਾਭਾ : ਬਰਸਾਤੀ ਪਾਣੀ ਤੋਂ ਹੋਏ ਨੁਕਸਾਨ ਦਾ ਪਿੰਡਾਂ ‘ਚ ਜਾਇਜ਼ਾ ਲੈਂਦੇ ਹਲਕਾ ਵਿਧਾਇਕ ਦੇਵ ਮਾਨ। ਤਸਵੀਰ : ਸ਼ਰਮਾ

(ਤਰੁਣ ਸ਼ਰਮਾ, ਸੁਰਿੰਦਰ ਸ਼ਰਮਾ) ਨਾਭਾ। ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਹਲਕਾ ਨਾਭਾ ਦੇ ਪਿੰਡਾਂ ਵਿੱਚ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ ਹੈ। ਅੱਜ ਗੁਰਦੇਵ ਸਿੰਘ ਦੇਵ ਮਾਨ ਐਮਐਲਏ ਨਾਭਾ (MLA Dev Mann) ਨੇ ਹਲਕਾ ਨਾਭਾ ਦੇ ਪਿੰਡ ਘਣੀਵਾਲ, ਭੋੜੇ, ਉਪਲਾਂ ,ਵਜੀਦਪੁਰ ਭੋੜੇ ਅਤੇ ਸਾਲੂਵਾਲ ਵਿਖੇ ਪਹੁੰਚ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।

ਉਨ੍ਹਾਂ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੁਦਰਤ ਅੱਗੇ ਕਿਸੇ ਦਾ ਜੋਰ ਨਹੀ ਚਲਦਾ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਦੇ ਨੁਕਸਾਨ ਦੇ ਨਾਲ ਆਲੂਆਂ ਦੀ ਫਸਲ ਦਾ ਵੀ ਨੁਕਸਾਨ ਹੋਇਆ ਹੈ। ਸਰਕਾਰ ਕਿਸਾਨਾਂ ਦੇ ਨਾਲ ਹੈ ਜੋ ਵੀ ਸੰਭਵ ਮੱਦਦ ਸਰਕਾਰ ਵੱਲੋਂ ਕਰਵਾਉਣ ਦੇ ਯਤਨ ਕੀਤੇ ਜਾਣਗੇ। ਇਸ ਦੇ ਨਾਲ ਹੀ ਬੀੜ ਦੋਸਾਂਝ ਵਿੱਚ ਹਨੇਰੀ ਦੇ ਡਿਗੇ ਦਰੱਖਤਾਂ ਨੂੰ ਸੜਕ ਤੋਂ ਹਟਾ ਕੇ ਰਸਤਾ ਚਲਦਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਮਨਪ੍ਰੀਤ ਸਿੰਘ ਧਾਰੋਂਕੀ, ਤੇਜਿੰਦਰ ਸਿੰਘ ਖਹਿਰਾ,ਹਰਮੀਕ ਸਿੰਘ ਬਾਜਵਾ, ਦਵਿੰਦਰ ਸਿੰਘ ਕੁਲਾਰਾਂ, ਮਨਜੋਤ ਸਿੰਘ ਲੱਧਾਹੇੜੀ, ਅਮਨਦੀਪ ਸਿੰਘ ਰਹਿਲ, ਕਰਮਾ ਟੋਪਰ ਸਿਵਗੜ, ਭੁਪਿੰਦਰ ਸਿੰਘ ਕੱਲਰ ਮਾਜਰੀ,ਜਸਵੀਰ ਸਿੰਘ ਵਜੀਦਪੁਰ, ਅਤੇ ਹੋਰ ਅਹੁਦੇਦਾਰ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।