ਘੱਟ ਗਿਣਤੀ ਮੰਤਰਾਲਾ 15 ਹਜ਼ਾਰ ਨੌਜਵਾਨਾਂ ਨੂੰ ਮੁਕਾਬਲੇਬਾਜ਼ੀ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਦੇਵੇਗਾ: ਨਕਵੀ

Minority, Free, Coaching, Youth, Competitive, Examinations, Naqvi

ਏਜੰਸੀ, ਨਵੀਂ ਦਿੱਲੀ

ਕੇਂਦਰੀ ਘੱਟ ਗਿਣਤੀ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਸਾਲ 2018 ‘ਚ ਘੱਟ ਗਿਣਤੀ ਭਾਈਚਾਰੇ ਦੇ 15 ਹਜ਼ਾਰ ਤੋਂ ਜ਼ਿਆਦਾ ਲੜਕੇ-ਲੜਕੀਆਂ ਨੂੰ ਯੂਪੀਐੱਸਸੀ ਅਤੇ ਕਈ ਹੋਰ ਮੁਕਾਬਲੇਬਾਜ਼ੀ ਪ੍ਰੀਖਿਆਵਾਂ ਦੀ ਤਿਆਰੀ ਲਈ ਮੱਦਦ ਮੁਹੱਈਆ ਕਰਵਾਏਗਾ। ਨਕਵੀ ਨੇ ਸਿਵਲ ਸੇਵਾ 2017 ‘ਚ ਘੱਟ ਗਿਣਤੀ ਮੰਤਰਾਲੇ ਦੀ ਮੁਫਤ-ਕੋਚਿੰਗ ਪ੍ਰਾਪਤ ਕਰਕੇ ਸਫਲ ਉਮੀਦਵਾਰਾਂ ਨੂੰ ਅੱਜ ਸਨਮਾਨਿਤ ਕੀਤਾ। ਇਸ ਮੌਕੇ ਨਕਵੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਘੱਟ ਗਿਣਤੀ ਮੰਤਰਾਲਾ ਹੁਨਰ ਦੇ ‘ਪ੍ਰੋਤਸਾਹਨ, ਪ੍ਰਮੋਸ਼ਨ ਅਤੇ ਪ੍ਰੋਗਰੈੱਸ’ ਲਈ ਵੱਡੇ ਪੈਮਾਨੇ ‘ਤੇ ਪੁਖਤਾ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਕੋਈ ਵੀ ਹੁਨਰਮੰਦ ਨੌਜਵਾਨ ਸਿਵਲ ਸੇਵਾ, ਮੈਡੀਕਲ, ਇੰਜੀਨੀਅਰਿੰਗ, ਹੋਰ ਪ੍ਰਸ਼ਾਸਨਿਕ ਸੇਵਾਵਾਂ, ਬੈਂਕਿੰਗ ਆਦਿ ਪ੍ਰੀਖਿਆਵਾਂ ‘ਚ ਪਾਸ ਹੋ ਕੇ ਬਿਹਤਰ ਨੌਕਰੀ ਪ੍ਰਾਪਤ ਕਰਨ ਤੋਂ ਵਾਂਝਾ ਨਾ ਰਹਿ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।