ਲੱਖਾਂ ਨਸ਼ੇੜੀਆਂ ਨੂੰ ਪੂਜਨੀਕ ਗੁਰੂ ਜੀ ਦੇ ਮਿੱਠੇ ਬਚਨਾਂ ਤੇ ਹੌਂਸਲਾ ਅਫਜ਼ਾਈ ਨੇ ਦਿੱਤੀ ਨਵੀਂ ਜ਼ਿੰਦਗੀ

Saint Dr. MSG

ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਨਰਕ ’ਚੋਂ ਕੱਢਿਆ

ਸਰਸਾ। ਪੀਰ-ਫਕੀਰ, ਸੰਤ ਇਸ ਦੁਨੀਆ ਦੇ ਭਲੇ ਵਾਸਤੇ ਹੀ ਆਉਂਦੇ ਹਨ। ਪੀਰ-ਫਕੀਰ, ਰੂਹਾਨੀਅਤ ਦੇ ਬੇਤਾਜ ਬਾਦਸ਼ਾਹ ਹੁੰਦੇ ਹਨ, ਉਹਨਾਂ ਲਈ ਕੋਈ ਬੇਗਾਨਾ ਨਹੀਂ ਹੁੰਦਾ ਉਹਨਾਂ ਨੂੰ ਸਭ ਦਾ ਦਰਦ ਹੁੰਦਾ ਹੈ ਤੇ ਦਰਦ ਦਾ ਅਹਿਸਾਸ ਹੋਣਾ ਉਹਨਾਂ ਦੇ ਰੂਹਾਨੀ ਹਸਤੀ ਹੋਣ ਦੀ ਨਿਸ਼ਾਨੀ ਹੁੰਦੀ ਹੈ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਜਦੋਂ ਚਾਲ੍ਹੀ ਦਿਨਾਂ ਲਈ ਬਰਨਾਵਾ ਦਰਬਾਰ ਪਧਾਰੇ ਤਾਂ ਆਪ ਜੀ ਨੇ ਦੇਸ਼ ਅੰਦਰ ਨਸ਼ੇ ਦੀ ਗੰਦਗੀ ਦੇ ਢੇਰਾਂ ਦੇ ਢੇਰ ਵੇਖੇ ਸ਼ਹਿਰ-ਸ਼ਹਿਰ, ਪਿੰਡ-ਪਿੰਡ, ਗਲੀ-ਗਲੀ ਨਸ਼ਾ ਸਰਕਾਰਾਂ ਬੇਵੱਸ, ਨਸ਼ੱਈਆਂ ਦੇ ਪਰਿਵਾਰ ਦੁਖੀ, ਨਸ਼ੇ ਲਈ ਚੋਰ, ਠੱਗ ਬਣੇ ਨਸ਼ੱਈਆਂ ਦੇ ਟੋਲਿਆਂ ਸਾਹਮਣੇ ਸਮਾਜ ਲਾਚਾਰ ਸੀ ਕੋਈ ਚਾਚਾ, ਤਾਇਆ, ਮਾਮਾ, ਫੁੁੱਫੜ, ਮਾਸੜ, ਨਸ਼ੇੜੀ ਦੀ ਬਾਂਹ ਨਹੀਂ ਫੜ ਰਿਹਾ ਸੀ ਸੋਚ ਇਹੋ ਕਿ ਲੈ ਕੇ ਕਿੱਥੇ ਜਾਈਏ ਨਸ਼ਾ ਛਡਾਊ ਕੇਂਦਰ ਜਾ ਕੇ ਵੀ ਇਸ ਨੇ ਨਸ਼ਾ ਛੱਡਣਾ ਜਾਂ ਨਹੀਂ, ਕੋਈ ਪਤਾ ਨਹੀਂ ਸਿਹਤਮੰਦ ਅਤੇ ਭਲਵਾਨਾਂ ਵਾਲੇ ਸੂਬੇ ਦੇਸ਼ ’ਚ ਨਸ਼ਿਆਂ ਦੇ ਗੁਲਾਮ, ਬਿਮਾਰ, ਤੜਫ ਰਹੇ ਨਸ਼ੇੜੀਆਂ ’ਤੇ ਦਇਆ ਕਰਦਿਆਂ ਵਤਨ ਦੇ ਸੱਚੇ ਖੈਰ-ਖਵਾਹ ਪੂਜਨੀਕ ਗੁਰੂ ਜੀ ਨੇ ਨਸ਼ਿਆਂ ਖਿਲਾਫ਼ ਡੈੱਪਥ ਮੁਹਿੰਮ ਦਾ ਅਗਾਜ਼ ਕੀਤਾ।

Saint Dr. MSG

ਪੂਜਨੀਕ ਗੁਰੂ ਜੀ (Saint Dr. MSG) ਦਾ ਸੰਬੋਧਨ ਨਸ਼ੇੜੀਆਂ ਦੀ ਰੂਹ ਨੂੰ ਟੁੰਬ ਗਿਆ

ਪੂਜਨੀਕ ਗੁਰੂ ਜੀ ਨੇ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਨਰਕ ’ਚੋਂ ਕੱਢਿਆ ਇੱਕ ਦਿਨ ’ਚ ਕਈ-ਕਈ ਸੂਬਿਆਂ ’ਚੋਂ ਨਸ਼ੇੜੀ ਨਸ਼ਾ ਛੱਡਣ ਲੱਗੇੇੇ ਨਸ਼ੇੜੀਆਂ ਲਈ ਇਹ ਅਜੂਬਾ ਸੀ ਕਿ ਕੋਈ ਉਨ੍ਹਾਂ ਨੂੰ ਪਿਆਰ ਨਾਲ ਨਸ਼ਾ ਛੱਡਣ ਲਈ ਆਖੇ ਪੂਜਨੀਕ ਗੁਰੂ ਜੀ ਦਾ ਇਹ ਸੰਬੋਧਨ ਨਸ਼ੇੜੀਆਂ ਦੀ ਰੂਹ ਨੂੰ ਟੁੰਬ ਗਿਆ ‘‘ਬੇਟਾ ਹਿੰਮਤ ਕਰੋ, ਰਾਮ-ਨਾਮ ਨਾਲ ਤੁਸੀਂ ਹੁਣੇ ਨਸ਼ਾ ਛੱਡ ਜਾਓਗੇ ਚੰਗੀ ਖੁਰਾਕ ਖਾਇਓ, ਸਾਧ-ਸੰਗਤ ਤੁਹਾਨੂੰ ਖੁਰਾਕ ਦੇਵੇਗੀ, ਵਾਹਿਗੁਰੂ ਤੁਹਾਨੂੰ ਤਾਕਤ ਬਖਸ਼ੇ’’ ਅਜਿਹੇ ਸ਼ਬਦਾਂ ਨੇ ਸਮਾਜ ਵੱਲੋਂ ਦੁਰਕਾਰੇ ਨਸ਼ੇੜੀਆਂ ਨੂੰ ਪਿਆਰ ਤੇ ਸਤਿਕਾਰ ਦਿੱਤਾ।

ਕੀ ਹੈ ਡੈਪਥ ਮੁਹਿੰਮ (Depth Campaign)

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਸ਼ੇ ਰੂਪੀ ਦੈਂਤ ਤੋਂ ਦੇਸ਼ ਨੂੰ ਬਚਾਉਣ ਲਈ ਧਿਆਨ, ਯੋਗਾ ਤੇ ਸਿਹਤ ਨਾਲ ਸਰਵ ਭਾਰਤੀ ਨਸ਼ਾ ਮੁਕਤੀ ਮੁਹਿੰਮ (ਡੈਪਥ ਮੁਹਿੰਮ) (Depth Campaign) ਦੀ ਸ਼ੁਰੂਆਤ ਕੀਤੀ । ਡੈਪਥ ਮੁਹਿੰਮ ਦੇ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਿੰਡਾਂ, ਸ਼ਹਿਰਾਂ ’ਚ ਨਸ਼ੇ ਦੀ ਗ੍ਰਿਫਤ ’ਚ ਫਸੇ ਨੌਜਵਾਨਾਂ ਨੂੰ ਇਸ ਚੋਂ ਬਾਹਰ ਕੱਢ ਕੇ ਉਨ੍ਹਾਂ ਦੇ ਜੀਵਨ ਨੂੰ ਸੁਧਾਰੇਗੀ ਨਾਲ ਹੀ ਅਜਿਹੇ ਨੌਜਵਾਨਾਂ ਦਾ ਇਲਾਜ ਵੀ ਕੀਤਾ ਜਾਵੇਗਾ।

ਇਸ ਦੇ ਤਹਿਤ ਨੌਜਵਾਨਾਂ ਨੂੰ ਰਾਮ-ਨਾਮ, ਪ੍ਰਭੂ ਦੀ ਭਗਤੀ ਨਾਲ ਜੋੜਿਆ ਜਾਵੇਗਾ, ਤਾਂ ਕਿ ‘ਧਿਆਨ’ ਨਾਲ ਉਸ ਦਾ ਆਤਮਬਲ ਮਜਬੂਤ ਹੋਵੇ ਅਤੇ ਉਹ ਨਸ਼ਿਆਂ ਦੇ ਜਾਲ ਚੋਂ ਨਿਕਲ ਸਕੇ। ਨਾਲ ਹੀ ਯੋਗਾ ਅਭਿਆਸ ਰਾਹੀਂ ਸਿਹਤਮੰਦ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਨਲਾਈਨ ਗੁਰੂਕੁਲ ਰਾਹੀਂ ਪੰਚਾਂ, ਸਰਪੰਚਾਂ, ਕੌਂਸਲਰ, ਚੇਅਰਮੈਨ, ਵਿਧਾਇਕਾਂ ਸਮੇਤ ਪਤਵੰਤੇ ਸੱਜਣਾਂ ਨੂੰ ਸੱਦਾ ਦੇ ਰਹੇ ਹਨ ਕਿ ਉਹ ਨਸ਼ੇ ਰੂਪੀ ਦੈਂਤ ਤੋਂ ਦੇਸ਼ ਦੇ ਨੌਜਵਾਨਾਂ ਨੂੰ ਬਚਾਉਣ ਲਈ ਅੱਗੇ ਆਉਣ, ਤਾਂ ਕਿ ਨੌਜਵਾਨ ਪੀੜ੍ਹੀ ਇਸ ’ਚੋਂ ਬਾਹਰ ਨਿਕਲ ਕੇ ਖੁਸ਼ਹਾਲ ਜੀਵਨ ਗੁਜ਼ਾਰ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ