ਓਲੰਪਿਕ ‘ਚ ਖ਼ਰਾਬ ਪ੍ਰਦਰਸ਼ਨ ਲਈ ਆਈਓਏ ਜਿੰਮੇਵਾਰ : ਮਿਲਖਾ ਸਿੰਘ

ਨਵੀਂ ਦਿੱਲੀ। ਉਡਣਾ ਸਿੱਖ ਦੇ ਨਾਂਅ ਨਾਲ ਮਸ਼ਹੂਰ ਸਾਬਕਾ ਭਾਰਤੀ ਐਥਲੀਟ ਮਿਲਖਾ ਸਿੰਘ ਨੇ ਰੀਓ ਓਲੰਪਿਕ ‘ਚ ਭਾਰਤੀ ਖਿਡਾਰੀਆਂ ਦੇ ਖ਼ਰਾਬ ਪ੍ਰਦਰਸ਼ਨ ਲਈ ਭਾਰਤੀ ਓਲੰਪਿਕ ਸੰਘ (ਆਈਓਏ) ਨੂੰ ਜਿੰਮੇਵਾਰ ਠਹਿਰਾਇਆ ਹੈ। ਸਾਲ 1960 ਦੇ ਰੋਮ ਓਲੰਪਿਕ ‘ਚ ਮਾਮੂਲੀ ਅੰਤਰ ਨਾਲ ਕਾਂਸੀ ਤਮਗੇ ਤੋਂ ਉੱਕਣ ਵਾਲੇ ਸਾਬਕਾ ਭਾਰਤੀ ਐਥਲੀਟ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਪੱਧਰ ‘ਚ ਪਹਿਲਾਂ ਦੇ ਮੁਕਾਬਲੇ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ।