ਮੈਸੀ ਤੇ ਰੋਜ਼ੋ ਦਾ ਕਮਾਲ : ਅਰਜਨਟੀਨਾ ਨਾਕਆਊਟ ‘ਚ

St PETERSBERG, JUNE 27 (UNI)- Argentina captain LioneL Messi celebrating with teammates after his first goal against Nigeria during FIFA World Cup-2018 match at St Petersburg Stadium in Russia on Tuesday. UNI PHOTO-8U By Sesadri Sukumar

ਅਰਜਨਟੀਨਾ ਦਾ ਗੇੜ 16’ਚ ਸਾਬਕਾ ਚੈਂਪੀਅਨ ਫਰਾਂਸ ਨਾਲ ਮੁਕਾਬਲਾ

  • ਮੈਸੀ ਦਾ ਪਹਿਲਾ ਗੋਲ ਇਸ ਵਿਸ਼ਵ ਕੱਪ ਦਾ 100ਵਾਂ ਗੋਲ ਵੀ ਸੀ

ਸੇਂਟ ਪੀਟਰਸਬਰਗ (ਏਜੰਸੀ) । ਸੁਪਰ ਸਟਾਰ ਲਿਓਨਲ ਮੈਸੀ ਦੇ ਪਹਿਲੇ ਅੱਧ ਅਤੇ ਮਾਰਕਸ ਰੋਜ਼ੋ ਦੇ 86ਵੇਂ ਮਿੰਟ ਦੇ ਫ਼ੈਸਲਾਕੁੰਨ ਗੋਲ ਦੀ ਬਦੌਲਤ ਪਿਛਲੀ ਚੈਂਪੀਅਨ ਅਰਜਨਟੀਨਾ ਨੇ ‘ਸੁਪਰ ਈਗਲਜ਼’ ਨਾਈਜੀਰੀਆ ਦੀ ਸਖ਼ਤ ਚੁਣੌਤੀ ‘ਤੇ 2-1 ਨਾਲ ਕਾਬੂ ਪਾਉਂਦੇ ਹੋਏ ਗਰੁੱਪ ਡੀ ਤੋਂ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਗੇੜ ‘ਚ ਪ੍ਰਵੇਸ਼ ਕਰ ਲਿਆ ਹੈ, ਗਰੁੱਪ ਡੀ ਦੇ ਹੀ ਇੱਕ ਹੋਰ ਮੈਚ ‘ਚ ਕ੍ਰੋਏਸ਼ੀਆ ਨੇ ਨਵੇਂ ਆਇਰਲੈਂਡ ਨੂੰ 2-1 ਨਾਲ ਹਰਾ ਕੇ ਆਪਣੀ ਲਗਾਤਾਰ ਤੀਸਰੀ ਜਿੱਤ ਹਾਸਲ ਕੀਤੀ ਅਤੇ ਗਰੁੱਪ ਤੋਂ ਅੱਵਲ ਟੀਮ ਦੇ ਤੌਰ ‘ਤੇ ਅਗਲੇ ਗੇੜ ‘ਚ ਜਗ੍ਹਾ ਬਣਾਈ ਅਰਜਨਟੀਨਾ ਦੂਸਰੇ ਸਥਾਨ ‘ਤੇ ਰਿਹਾ ਜਦੋਂਕਿ ਨਾਈਜੀਰੀਆ ਤੀਸਰੇ ਸਥਾਨ ‘ਤੇ ਰਹਿ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ।

ਇੱਕ ਸਮੇਂ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਕੰਢੇ ਖੜ੍ਹੀ ਅਰਜਨਟੀਨਾ ‘ਚ ਉਸਦੇ ਸਟਾਰ ਫਾਰਵਰਡ ਅਤੇ ਗ੍ਰੇਟੇਸਟ ਆੱਫ ਆੱਲ ਟਾਈਮ (ਗੋਟ) ਕਹੇ ਜਾ ਰਹੇ ਲਿਓਨਲ ਮੈਸੀ ਨੇ ਜਾਨ ਪਾਈ ਅਤੇ 14ਵੇਂ ਮਿੰਟ ‘ਚ ਬਿਹਤਰੀਨ ਗੋਲ ਨਾਲ ਉਸਨੂੰ ਵਾਧਾ ਦਿਵਾ ਦਿੱਤਾ ਮੈਸੀ ਦਾ ਟੂਰਨਾਮੈਂਟ ‘ਚ ਇਹ ਪਹਿਲਾ ਗੋਲ ਸੀ ਹਾਲਾਂਕਿ ਪਹਿਲੇ ਅੱਧ ‘ਚ ਇੱਕ ਫ੍ਰੀ ਕਿੱਕ ‘ਤੇ ਮੈਸੀ ਦੀ ਸ਼ਾਟ ਗੋਲ ਪੋਸਟ ਨਾਲ ਟਕਰਾ ਗਈ ਸੀ ਅਰਜਨਟੀਨਾ ਨੇ ਮੈਚ ‘ਚ ਦਬਦਬਾ ਬਣਾਇਆ ਪਰ ਸੁਪਰ ਈਗਲਜ਼ ਨੇ ਵੀ ਡਟ ਕੇ ਉਸਦਾ ਮੁਕਾਬਲਾ ਕੀਤਾ ਦੂਸਰੇ ਅੱਧ ‘ਚ ਨਾਈਜੀਰੀਆ ਨੇ 51ਵੇਂ ਮਿੰਟ ‘ਚ ਪੈਨਲਟੀ ‘ਤੇ ਬਰਾਬਰੀ ਦਾ ਗੋਲ ਕਰਕੇ ਅਰਜਨਟੀਨਾ ਲਈ ਮੁਸ਼ਕਲ ਖੜੀ ਕਰ ਦਿੱਤੀ ਜੇਵਿਅਰ ਮੇਸਕੇਰੇਨੋ ਨੇ ਲਿਓਨ ਬਾਲੋਗਨ ਨੂੰ ਫਾਊਲ ਕੀਤਾ ਤੇ ਰੈਫਰੀ ਨੇ ਨਾਈਜੀਰੀਆ ਨੂੰ ਪੈਨਲਟੀ ਦੇ ਦਿੱਤੀ ਵਿਕਟਰ ਮੋਜ਼ੇਜ਼ ਨੇ ਪੈਨਲਟੀ ‘ਤੇ ਫਰਾਂਕੋ ਅਰਮਾਨੀ ਨੂੰ ਝਕਾਨੀ ਦੇ ਕੇ ਗੋਲ ਕੀਤਾ।

ਇਸ ਗੋਲ ਤੋਂ ਬਾਅਦ ਦੋ ਵਾਰ ਦੇ ਸਾਬਕਾ ਚੈਂਪੀਅਨ ਦੀਆਂ ਮੁਸ਼ਕਲਾਂ ਵਧ ਗਈਆਂ ਅਤੇ ਇਸ ਮੁਕਾਬਲੇ ਨੂੰ ਦੇਖ ਰਹੇ ਅਰਜਨਟੀਨਾ ਦੇ ਮਹਾਨ ਖਿਡਾਰੀ ਡਿਏਗੋ ਮਾਰਾਡੋਨਾ ਲਗਾਤਾਰ ਬੇਚੈਨ ਹੋਣ ਲੱਗੇ ਅਜਿਹੇ ‘ਚ ਮੋਜ਼ੋ ਅਰਜਨਟੀਨਾ ਲਈ ਦੇਵਤਾ ਬਣ ਗਿਆ ਗ੍ਰੇਬ੍ਰਿਅਲ ਮੇਰਕਾਡੋ ਨੇ 86ਵੇਂ ਮਿੰਟ ‘ਚ ਸੱਜੇ ਪਾਸਿਉੰ ਕ੍ਰਾਸ ਦਿੱਤਾ ਅਤੇ ਮੋਜ਼ੋ ਨੇ ਮੈਚ ਜੇਤੂ ਗੋਲ ਕਰ ਦਿੱਤਾ ਇਸ ਗੋਲ ਦੇ ਹੁੰਦੇ ਹੀ ਅਰਜਨਟੀਨਾ ਦਾ ਖ਼ੇਮਾ ਅਤੇ ਸਮਰਥਕ ਜਸ਼ਨ ‘ਚ ਡੁੱਬ ਗਏ।

ਅਰਜਨਟੀਨਾ ਅਤੇ ਮੈਸੀ ਦਾ ਵਿਸ਼ਵ ਕੱਪ ‘ਚ ਅੱਗੇ ਦਾ ਸਫ਼ਰ ਪੱਕਾ ਹੋ ਗਿਆ ਨਾਈਜੀਰੀਆ ਜੇਕਰ ਮੈਚ ਡਰਾਅ ਵੀ ਕਰਵਾ ਲੈਂਦਾ ਤਾਂ ਅਰਜਨਟਂੀਨਾ ਦੀ ਬਜਾਏ ਉਹ ਅਗਲੇ ਗੇੜ ‘ਚ ਪਹੁੰਚ ਜਾਂਦਾਮੈਸੀ ਦਾ ਪਹਿਲਾ ਗੋਲ ਇਸ ਵਿਸ਼ਵ ਕੱਪ ਦਾ 100ਵਾਂ ਗੋਲ ਵੀ ਸੀ ਮੈਸੀ ਮੈਨ ਆਫ ਦ ਮੈਚ ਵੀ ਰਿਹਾ ਅਰਜਨਟੀਨਾ ਲਗਾਤਾਰ ਚੌਥੇ ਵਿਸ਼ਵ ਕੱਪ ਦੇ ਨਾਕਆਊਟ ਗੇੜ ‘ਚ ਪਹੁੰਚ ਗਿਆ ਅਰਜਨਟੀਨਾ ਦਾ ਗੇੜ 16’ਚ ਸਾਬਕਾ ਚੈਂਪੀਅਨ ਫਰਾਂਸ ਨਾਲ ਮੁਕਾਬਲਾ ਹੋਵੇਗਾ ਜੋ ਇਸ ਵਿਸ਼ਵ ਕੱਪ ਦਾ ਇੱਕ ਡਰੀਮ ਮੈਚ ਹੋਵੇਗਾ ਕ੍ਰੋਏਸ਼ੀਆ ਦਾ ਗੇੜ 16 ਦਾ ਮੁਕਾਬਲਾ ਗਰੁੱਪ ਸੀ ਦੀ ਉਪ ਜੇਮੂ ਟੀਮ ਡੈਨਮਾਰਕ ਨਾਲ ਹੋਵੇਗਾ।