ਮਰੀਅਮ ਨਵਾਜ਼ ਸ਼ਕਤੀਸ਼ਾਲੀ ਔਰਤਾਂ ‘ਚ ਸ਼ਾਮਲ

ਏਜੰਸੀ, 
ਨਿਊਯਾਰਕ, 18 ਦਸੰਬਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਵਿਸ਼ਵ ਦੀਆਂ 11 ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਔਰਤਾਂ ‘ਚ ਸ਼ਾਮਲ ਹੋ ਗਈ ਹੈ ਨਿਊਯਾਰਕ ਟਾਈਮਜ਼ ਵੱਲੋਂ ਜਾਰੀ ਸੂਚੀ ਅਨੁਸਾਰ ਮਰੀਅਮ ਪਾਕਿਸਤਾਨ ਦੀ ਸਭ ਤੋਂ ਬਹਾਦਰ ਤੇ ਸ਼ਕਤੀਸ਼ਾਲੀ ਔਰਤ ਹੈ ਸਮਾਚਾਰ ਪੱਤਰ ਮੁਤਾਬਿਕ ਮਰੀਅਮ ਹਾਲ ਹੀ ‘ਚ ਆਪਣੇ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਸੱਜਾ ਹੱਥ ਬਣਕੇ ਉੱਭਰੀ ਹੈ ਤੇ ਉਨ੍ਹਾਂ ਦੇ ਸਿਆਸੀ ਵਿਰਾਸਤ ਦੀ ਸਭ ਤੋਂ ਜ਼ਿਆਦਾ ਸਹੀ ਉੱਤਰਾਅਧਿਕਾਰੀ ਹੈ, ਹਾਲਾਂਕਿ ਭ੍ਰਿਸ਼ਟਾਚਾਰ ਅਤੇ ਅਦਾਲਤੀ ਮਾਮਲਿਆਂ ਨੂੰ ਉਨ੍ਹਾਂ ਦੀ ਹਰਮਨ-ਪਿਆਰਤਾ ਲਈ ਅੜਿੱਕਾ ਦੱਸਿਆ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।