ਨਵੀਂ ਦਿੱਲੀ। ਦੇਸ਼ ਦੀ ਰਾਜਧਾਨੀ ‘ਚ ਅੱਜ ਸਵੇਰੇ ਇੱਕ ਵਾਰ ਫਿਰ ਅਜਿਹੀ ਘਟਨਾ ਵਾਪਰੀ ਜਿਸ ਨੂੰ ਵੇਖ ਕੇ ਇਨਸਾਨੀਅਤ ਸ਼ਰਮਸਾਰ ਹੋ ਜਾਵੇ। ਇੱਕ ਟੈਂਪੂ ਦੀ ਫੇਟ ਵੱਜਣ ਨਾਲ ਮਤਿਬੂਲ ਨਾਂਅ ਦਾ ਵਿਅਕਤੀ ਲਗਭਗ ਇੱਕ ਘੰਟੇ ਤੱਕ ਸੜਕ ‘ਤੇ ਪਿਆ ਤੜਫ਼ਦਾ ਰਿਹਾ। ਕੋਈ ਵੀ ਉਸ ਦੀ ਮੱਦਦ ਲਈ ਅੱਗੇ ਨਹੀ ਆਇਆ। ਸੀਸੀਟਵੀ ਫੁਟੇਜ ਤੋਂ ਪਤਾ ਲੱਗਿਆ ਕਿ ਇੱਕ ਵਿਅਕਤੀ ਉਸ ਕੋਲ ਰੁਖਿਆ ਵੀ ਪਰ ਮੱਦਦ ਨਹੀਂ ਕੀਤੀ। ਸਗੋਂ ਉਹ ਜ਼ਖਮੀ ਦਾ ਮੋਬਾਇਲ ਚੁੱਕ ਕੇ ਉਥੋਂ ਚਲਦਾ ਬਣਿਆ।
ਜ਼ਖ਼ਮੀ ਪੇਸ਼ ਤੋਂ ਈ ਰਿਕਸ਼ਾ ਡਰਾਈਵਰ ਸੀ। ਪੱਛਮੀ ਦਿੱਲੀ ਦੇ ਸੁਭਾਸ਼ ਨਗਰ ਇਲਾਕੇ ‘ਚ ਹੋਏ ਇਸ ਸੜਕ ਹਾਦਸੇ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਅਦ ‘ਚ ਪੁਲਿਸ ਉਥੇ ਪੁੱਜੀ ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਘਟਨਾ ਸਥਾਨ ‘ਤੇ ਨਾਲ ਵਾਲੀ ਦੁਕਾਨ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਇਹਸਾਰੀ ਘਟਨਾ ਕੈਦ ਹੋ ਈ।
ਇਸ ਹਾਦਸੇ ਤੋਂ ਬਾਅਦ ਇੱਕ ਵਾਰ ਫਿਰ ਰਾਜਧਾਨੀ ਦਾ ਅਣਮਨੁੱਖੀ ਚਿਹਰਾ ਸਾਹਮਣੇ ਆ ਗਿਆ ਹੈ।
ਜ਼ਿਕਰਯੋਗ ਹੈ ਕਿ ਮਤਿਬੂਲ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ। ਉਹ ਦੋ ਬੱਚਿਆਂ ਦਾ ਪਿਤਾ ਸੀ। ਉਹ ਈ ਰਿਕਸ਼ਾ ਚਲਾਉਣ ਤੋਂ ਇਨਾਵਾ ਰਾਤ ਨੂੰ ਗਾਰਡ ਦੀ ਨੌਕਰੀ ਵੀ ਕਰਦਾ ਸੀ। ਰਾਤ ਦੀ ਸਿਫ਼ਟ ਖ਼ਤਮ ਕਰਕੇ ਸਵੇਰੇ ਸਾਢੇ ਪੰਜ ਵਜੇ ਦੇ ਲਗਭਗ ਉਹ ਪਰਤ ਰਿਹਾ ਸੀ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਖਾਡੀ ਰੋਡ ‘ਤੇ ਇੱਕ ਤਿਪਾਹੀਆ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱੀਤ। ਟੱਕਰ ਤੋਂ ਬਾਅਦ ਉਹ ਇੱਕ ਖੰਭੇ ਨਾਲ ਟਕਰਾ ਕੇ ਉਥੇ ਹੀ ਡਿੱਗਿਆ ਪਿਆ ਸੀ।