ਸਰਸਾ, (ਸੱਚ ਕਹੂੰ ਨਿਊਜ਼)। ਸੇਵਾਦਾਰ ਗਰਵ ਦਿਵਸ ਕੌਮੀ ਖੇਡ ਮਕਾਬਲਿਆਂ ਦੀ ਸਮਾਪਤੀ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖਿਡਾਰੀਆਂ, ਟ੍ਰੇਨਰਾਂ ਤੇ ਵੱਖ-ਵੱਖ ਸੂਬਿਆਂ ਦੇ ਜਿੰਮੇਵਾਰਾਂ ਨੂੰ ਯਾਦਗਾਰੀ ਚਿੰਨ੍ਹ ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ। ਪੂਜਨੀਕ ਗੁਰੂ ਜੀ ਨੇ ਖਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਗੇਮ ਜ਼ਰੂਰ ਖੇਡਿਆ ਕਰਨ। ਆਪ ਜੀ ਨੇ ਆਪਣੇ ਬਚਨ ਬਾਰੇ ਜ਼ਿਕਰ ਕਰਦਿਆਂ ਫ਼ਰਮਾਇਆ ਕਿ ਆਪ ਜੀ 32 ਨੈਸ਼ਨਲ ਗੇਮਾਂ ਖੇਡਿਆ ਕਰਦੇ ਸਨ ਤੇ ਪੜ੍ਹਾਈ ‘ਚ ਵੀ ਟੌਪ ਰਹਿੰਦੇ ਸਨ।
ਐਤਵਾਰ ਵਾਲੇ ਦਿਨ ਜਿੱਥੇ ਦੂਜੇ ਬੱਚੇ ਛੁੱਟੀ ਕਰਦੇ ਹਨ ਆਪ ਜੀ ਦਿਨ ਭਰ ਵੱਖ-ਵੱਖ ਖੇਡਾਂ ਖੇਡਿਆ ਕਰਦੇ ਸੀ। ਆਪ ਜੀ ਨ ੇਫ਼ਰਮਾਇਆ ਕਿ ਪੜ੍ਹਾਈ ਦੇ ਨਾਲ-ਨਾਲ ਸੌ ਫੀਸਦੀ ਖੇਡ ਵੀ ਖੇਡੀ ਜਾ ਸਕਦੀ ਹੈ।
ਜੇਕਰ ਸੋਚ ਲਓ ਕਿ ਦੋ ਘੰਟੇ ਪੜ੍ਹਨਾ ਹੀ ਪੜ੍ਹਨਾ ਹੈ ਤਾਂ ਖਿਡਾਰੀਆਂ ਨੂੰ ਪ੍ਰੀਖਿਆ ਦੇ ਦਿਨਾਂ ‘ਚ ਕਿਤਾਬਾਂ ਤੋਂ ਮਿੱਟੀ ਨਹੀਂ ਝਾੜਨੀ ਪਵੇਗੀ।
ਆਪ ਜੀ ਨੇ ਫ਼ਰਮਾਇਆ ਕਿ ਗੇਮ ਖੇਡਣ ਨਾਲ ਸਿਹਤ ਤੇ ਪਰਿਵਾਰ ਵੀ ਚੰਗਾ ਰਹਿੰਦਾ ਹੈ ਅਤੇ ਆਮਦਨੀ ਵੀ ਹੋਵੇਗੀ। ਆਪ ਜੀ ਨ ੇਪਲੇਅਰ ਹੋਣਾ ਜ਼ਰੂਰੀ ਹੈ, ਵਰਤਮਾਨ ‘ਚ ਸਾਡੇ ਦੇਸ਼ ਦੇ ਖਿਡਾਰੀਆਂ ਦੀ ਬਹੁਤ ਜ਼ਰੂਰਤ ਹੈ। ਓਲੰਪਿਕ ‘ਚ ਵੇਖੋ ਕੀ ਹਾਲ ਹੈ। ਜੋ ਬੱਚੇ ਟੇਲੇਂਟਿਡ ਹਨ ਉਨ੍ਹਾਂ ਨੂੰ ਅੱਗੇ ਨਹੀਂ ਆਉਣ ਦੇ ਰਹੇ, ਕੁਝ ਕੋਚ ਖਿਡਾਰੀਆਂ ਨੂੰ ਨਸ਼ੇ ਤੇ ਸਟ੍ਰੀਰਾਈਡ ਦਿੰਦੇ ਹਨ, ਜੋ ਸਰੀਰ ਲਈ ਹਾਨੀਕਾਰਕ ਹਨ।