ਮੁੰਬਈ-ਗੋਆ ਹਾਈਵੇ ਹਾਦਸਾ : ਚਾਰ ਲਾਸ਼ਾਂ ਮਿਲੀਆਂ, ਡੈਮਾਂ ਦਾ ਪਾਣੀ ਵਧਿਆ

ਮੁੰਬਈ। ਮੁੰਬਈ-ਗੋਆ ਹਾਈਵੇ ‘ਤੇ ਮੰਗਲਵਾਰ ਰਾਤ ਨੂੰ ਅੰਗਰੇਜ਼ਾਂ ਦੇ ਜ਼ਮਾਨੇ ਦਾ ਪੁਲ ਢਹਿ ਜਾਣ ਤੋਂ ਬਾਅਦ ਹੋਏ ਹਾਦਸੇ ‘ਚ ਚੌਥੀ ਲਾਸ਼ ਮਿਲ ਗਈ ਹੈ। ਪੁਲ ਟੁੱਟਣ ਦੀ ਵਜ੍ਹਾ ਨਾਲ ਦੋ ਬੱਸਾਂ ਅਤੇ ਕਈ ਗੱਡੀਆਂ ਸਾਵਿੱਤ੍ਰੀ ਨਦੀ ਚ ਰੁੜ੍ਹ ਗਈਆਂ ਸਨ ਇਸ ‘ਚ ਦਰਜਨਾਂ ਲੋਕ ਲਾਪਤਾ ਹੋ ਗਏ ਸਨ, ਜਿਨ੍ਹਾਂ ‘ਚੋਂ ਹੁਣ ਤੱਕ ਸਿਰਫ਼ ਚਾਰ ਲੋਕਾਂ ਦੀਆਂਲਾਸ਼ਾਂ ਮਿਲੀਆਂ ਹਨ, ਜਿਨ੍ਹਾਂ’ਚ ਇੱਕ ਬੱਸ ਡਰਾਈਵਰ ਤੇ ਇੱਕ ਮਹਿਲਾ ਦੀ ਲਾਸ਼ ਸ਼ਾਮਲ ਹੈ।