ਮਹਾਂ ਪਰਉਪਕਾਰ ਮਹੀਨਾ : 4 ਸਤੰਬਰ ਨੂੰ ਬਰਨਾਵਾ ਆਸ਼ਰਮ ’ਚ ਹੋਵੇਗੀ ਨਾਮ ਚਰਚਾ

ਮਹਾਂ ਪਰਉਪਕਾਰ ਮਹੀਨਾ : 4 ਸਤੰਬਰ ਨੂੰ ਬਰਨਾਵਾ ਆਸ਼ਰਮ ’ਚ ਹੋਵੇਗੀ ਨਾਮ ਚਰਚਾ

ਬਰਨਾਲਾ (ਰਕਮ ਸਿੰਘ)। ਡੇਰਾ ਸੱਚਾ ਸੌਦਾ ਆਸ਼ਰਮ ਬਰਨਾਵਾ ਬਾਗਪਤ (ਉੱਤਰ ਪ੍ਰਦੇਸ਼) ਵਿਖੇ 4 ਸਤੰਬਰ 2022 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਪਵਿੱਤਰ ਗੁਰਗੱਦੀ ਨਸ਼ੀਨ ਮਹੀਨੇ (ਮਹਾਂਪਰਉਪਕਾਰ ਮਹੀਨੇ) ਦੀ ਖੁਸ਼ੀ ਵਿੱਚ ਨਾਮ ਚਰਚਾ ਬੜੀ ਧੂਮ-ਧਾਮ ਨਾਲ ਕੀਤੀ ਜਾਵੇਗੀ। ਜਿਕਰਯੋਗ ਹੈ ਕਿ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਗੁਰਗੱਦੀ ਸੌਂਪੀ ਸੀ। ਉਦੋਂ ਤੋਂ ਹੀ ਇਸ ਦਿਨ ਨੂੰ ‘ਮਹਾਂ ਪੁਰਉਪਕਾਰ’ ਦਿਵਸ ਵਜੋਂ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਦੇ ਨਾਲ ਮਨਾਉਂਦੀ ਹੈ।

ਉੱਤਰ ਪ੍ਰਦੇਸ਼ ਦੇ 45 ਮੈਂਬਰਾਂ ਦੇ ਜਿੰਮੇਵਾਰ ਮਹਿੰਦਰ ਇੰਸਾਂ ਨੇ ਦੱਸਿਆ ਕਿ ਆਸ਼ਰਮ ’ਚ ਨਾਮ ਚਰਚਾ ਦੀ ਤਿਆਰੀਆਂ ਨੂੰ ਲੈ ਕੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈ। ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਆਸ਼ਰਮ ’ਚ ਪਹੁੰਚ ਕੇ ਆਪਣੀ-ਆਪਣੀ ਡਿਊਟੀਆਂ ’ਤੇ ਜੁਟ ਗਏ ਹਨ। ਨੋਇਡਾ ਬਲਾਕ ਦੇ ਭੰਗੀਦਾਸ ਸਤੇਂਦਰ ਇੰਸਾਂ ਤੇ ਮਹੇਸ਼ ਇੰਸਾਂ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਸੇਵਾਦਾਰ ਰੰਗ ਬਿਰੰਗੀਆਂ ਝੰਡੀਆਂ, ਗੁਬਾਰਿਆਂ ਤੇ ਇਲੈਕਟ੍ਰਾਨਿਕ ਲੜੀਆਂ ਨਾਲ ਆਸ਼ਰਮ ਨੂੰ ਸਜਾਉਣ ’ਚ ਜੁਟੇ ਹਨ।

ਥਾਂ-ਥਾਂ ਲੱਗਣ ਲੱਗੇ ਵਧਾਈ ਸੰਦੇਸ਼ ਦੇ ਹੋਰਡਿੰਗ

ਸੇਵਾਦਾਰਾਂ ਵੱਲੋਂ ਪਵਿੱਤਰ ਮਹਾਂ ਪਰਉਪਕਾਰ ਦਿਵਸ ਦੀਆਂ ਵਧਾਈਆਂ ਲਈ ਪੂਜਨੀਕ ਗੁਰੂ ਜੀ ਦੇ ਆਕਰਸ਼ਕ ਸਰੂਪਾਂ ਦੇ ਹੋਰਡਿੰਗ ਥਾਂ-ਥਾਂ ਲਾਏ ਜਾ ਰਹੇ ਹਨ ਜੋ ਕਿ ਆਉਣ ਵਾਲੀ ਸਾਧ-ਸੰਗਤ ਦੇ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ 45 ਮੈਂਬਰਾਂ ਵੱਲੋਂ ਸਮੂਹ ਜ਼ਿਲ੍ਹਿਆਂ ਦੀ ਸਾਧ-ਸੰਗਤ ਦੀ ਵੱਖ-ਵੱਖ ਤਾਰੀਕਾਂ ਨੂੰ ਸੇਵਾ ਦੀ ਸਿਫਟ ਬਰਨਾਵਾ ਆਸ਼ਰਮ ’ਚ ਲਾਈ ਗਈ ਹੈ। ਸੈਂਕੜਿਆਂ ਦੀ ਗਿਣਤੀ ’ਚ ਸੇਵਾਦਾਰ ਭਾਈ-ਭੈਣ ਆ ਕੇ ਆਸ਼ਰਮ ਨੂੰ ਸੁੰਦਰ ਬਣਾਉਣ ’ਚ ਜੁਟੇ ਹਨ। ਸਫਾਈ ਸੰਮਤੀ ਦੇ ਸੇਵਾਦਾਰ ਭਾਈ-ਭੈਣਾਂ ਵੱਲੋਂ ਆਸ਼ਰਮ ’ਚ ਸਫਾਈ ਅਭਿਆਨ ਚਲਾ ਕੇ ਆਸ਼ਰਮ ਨੂੰ ਚਮਕਾਇਆ ਜਾ ਰਿਹਾ ਹੈ। ਲੰਗਰ ਸੰਮਤੀ ਦੇ ਸੇਵਾਦਾਰਾਂ ਵੱਲੋਂ ਸਾਧ-ਸੰਗਤ ਲਈ ਲੰਗਰ ਭੋਜਨ ਦੀ ਵਿਵਸਥਾ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ