Lucile Randon : ਦੁਨੀਆਂ ਦੀ ਸਭ ਤੋਂ ਵੱਡੀ ਉਮਰ ਦੀ ਔਰਤ ਦਾ ਦੇਹਾਂਤ

Lucile Randon

ਵਾਸਿੰਗਟਨ (ਏਜੰਸੀ)। ਫਰਾਂਸ ਦੀ ਨਨ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਉਮਰ ਦੀ ਔਰਤ ਲਿਊਸਿਲ ਰੈਂਡਨ (Lucile Randon) ਦਾ 118 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਹੈ। ਸੈਂਟੇ-ਕੈਥਰੀਨ-ਲੇਬਰ ਨਰਸਿੰਗ ਹੋਮ ਦੇ ਬੁਲਾਰੇ ਦਾ ਹਵਾਲਾ ਦਿੰਦੇ ਹੋਏ ਇਹ ਰਿਪੋਰਟ ਦਿੱਤੀ ਹੈ। ਇੱਕ ਬਿਆਨ ’ਚ ਮੰਗਲਵਾਰ ਨੂੰ ਬੁਲਾਰੇ ਡੇਵਿਡ ਟਾਵੇਲਾ ਦੇ ਹਵਾਲੇ ਤੋਂ ਕਿਹਾ ਗਿਆ ਕਿ ਬਹੁਤ ਦੱਖ ਹੈ ਪਰ ਇਹ ਉਸ ਦੀ ਆਪਣੇ ਪਿਆਰੇ ਭਰਾ ਨਾਲ ਜੁੜਨ ਦੀ ਇੱਛਾ ਸੀ। ਇਸ ਲਈ ਇਹ ਮੁਕਤੀ ਹੈ।

ਜਨਮ 1904 ’ਚ ਹੋਇਆ ਸੀ | Lucile Randon

ਰੈਂਡਨ ਜਿਸ ਨੂੰ ਸਿਸਟਰ ਆਂਦਰੇ ਵਜੋਂ ਵੀ ਜਾਣਿਆ ਜਾਂਦਾ ਹੈ, ਦਾ ਜਨਮ 1904 ਵਿੱਚ ਹੋਇਆ ਸੀ। ਜਾਪਾਨ ਦੇ 119 ਸਾਲਾ ਕੇਨ ਤਨਾਕਾ ਦੀ ਮੌਤ ਤੋਂ ਬਾਅਦ, ਗਿਨੀਜ ਵਰਲਡ ਰਿਕਾਰਡਜ ਨੇ ਅਪਰੈਲ 2022 ਵਿੱਚ ਰੈਂਡਨ ਨੂੰ ਦੁਨੀਆ ਦੇ ਸਭ ਤੋਂ ਬਜੁਰਗ ਜੀਵਤ ਵਿਅਕਤੀ ਵਜੋਂ ਮਾਨਤਾ ਦਿੱਤੀ। ਰੈਂਡਨ ਨੇ 26 ਸਾਲ ਦੀ ਉਮਰ ਵਿੱਚ ਕੈਥੋਲਿਕ ਧਰਮ ਅਪਣਾ ਲਿਆ ਅਤੇ ਬਾਅਦ ਵਿੱਚ 41 ਸਾਲ ਦੀ ਉਮਰ ਵਿੱਚ ਇੱਕ ਨਨ ਵਜੋਂ ਡਾਟਰਜ ਆਫ ਚੈਰਿਟੀ ਵਿੱਚ ਸਾਮਲ ਹੋ ਗਿਆ।

ਉਹ ਆਪਣੇ ਬੁਢਾਪੇ ਦੇ ਬਾਵਜ਼ੂਦ 2021 ਵਿੱਚ ਇੱਕ ਵਾਰ ਕੋਵਿਡ-19 ਤੋਂ ਬਚੇ ਸਨ। ਰਿਪੋਰਟਾਂ ਦੱਸਦੀਆਂ ਹਨ ਕਿ ਉਨ੍ਹਾਂ ਆਪਣੇ ਡੀਐਨਏ ਟੈਸਟ ਕਰਵਾਉਣ ਦੀਆਂ ਬੇਨਤੀਆਂ ਨੂੰ ਰੱਦ ਕਰ ਦਿੱਤਾ ਸੀ, ਇਹ ਦੱਸਦੇ ਹੋਏ ਕਿ ਉਨ੍ਹਾਂ ਦੀ ਲੰਬੀ ਉਮਰ ਦਾ ਰਾਜ ਸਿਰਫ ਰੱਬ ਹੀ ਜਾਣਦਾ ਹੈ। ਸਭ ਤੋਂ ਵੱਧ ਉਮਰ ਦੇ ਜੀਵਤ ਵਿਅਕਤੀ ਦਾ ਰਿਕਾਰਡ ਦੱਖਣੀ ਫਰਾਂਸ ਦੇ ਜੀਨ ਕੈਲਮੈਂਟ ਦੇ ਨਾਂਅ ਹੈ, ਜਿਸ ਦੀ 1997 ਵਿੱਚ 122 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ