ਆਈਐੱਸ ‘ਚ ਸ਼ਾਮਲ ਹੋਣ ਗਈ ਲੰਡਨ ਦੀ ਵਿਦਿਆਰਥਣ ਦੇ ਮਾਰੇ ਜਾਣ ਦਾ ਖ਼ਬਰ

ਲੰਡਨ। ਬ੍ਰਿਟੇਨ ‘ਚ ਬੀਤੇ ਵਰ੍ਹੇ ਫਰਵਰੀ ‘ਚ ਲੰਡਨ ਤੋਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ‘ਚ ਸ਼ਾਮਲ ਹੋਣ ਲਈ ਜਾਣ ਵਾਲੀਆਂ ਤਿੰਨ ਸਕੂਲੀ ਵਿਦਿਆਰਥਣਾਂ ‘ਚੋਂ ਇੱਕ ਦੀ ਮੌਤ ਹੋ ਗਈ ਹੈ। ਵਿਦਿਆਰਥਣ ਦੇ ਪਰਿਵਾਰਕ ਵਕੀਲ ਅਟਾਰਨੀ ਤਾਸਿਨਮੇ ਅਕੁੰਜੇ ਨੇ ਦੱਸਿਆ ਕਿ ਕਾਦਿਜਾ ਸੁਲਤਾਨਾ ਨਾਅ ਦੀ ਵਿਦਿਆਰਥਣ ਦੇ ਪਰਿਵਾਰ ਨੂੰ ਕੁਝ ਹਫ਼ਤੇ ਪਹਿਲਾਂ ਸੀਰੀਆ ਦੇ ਰੱਕਾ ਪ੍ਰਾਂਤ ‘ਚ ਉਸ ਦੀ ਮੌਤ ਬਾਰੇ ਪਤਾ ਲੱਗਿਆ। ਬੀਬੀਸੀ ਨੇ ਦੱਸਿਆ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੀਰੀਆ ‘ਚ ਹਵਾਈ ਹਮਲੇ ‘ਚ ਉਹ ਮਾਰੀ ਗਈ। ਵਾਰਤਾ