21 ਸੂਬਿਆਂ ਦੀਆਂ 102 ਸੀਟਾਂ ’ਤੇ ਹੋਈ ਵੋਟਿੰਗ (Lok Sabha Elections)
- 21 ਰਾਜਾਂ ਦੀਆਂ 102 ਸੀਟਾਂ ‘ਤੇ 63% ਵੋਟਿੰਗ ਹੋਈ
- ਮੱਧ ਪ੍ਰਦੇਸ਼ ’ਚ 63%, ਰਾਜਸਥਾਨ ’ਚ 52% ਵੋਟਿੰਗ
- ਮਣੀਪੁਰ ’ਚ ਵੋਟਿੰਗ ਦੌਰਾਨ ਬੂਥ ’ਤੇ ਹੋਈ ਗੋਲੀਬਾਰੀ
- 1625 ਉਮੀਦਵਾਰਾਂ ਦੀ ਕਿਸਮਤ ਈਵੀਐੱਮ ’ਚ ਕੈਦ
- ਹਿੰਸਾ ਨੂੰ ਦੇਖਦੇ ਹੋਏ 26 ਨੂੰ ਵੀ ਹੋਵੇਗੀ ਮਣੀਪੁਰ ’ਚ ਵੋਟਿੰਗ
(ਏਜੰਸੀ) ਨਵੀਂ ਦਿੱਲੀ। Lok Sabha Elections ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ’ਚ 21 ਸੂਬਿਆਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਸ਼ੁੱਕਰਵਾਰ ਨੂੰ ਵੋਟਿੰਗ ਹੋਈ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਈ। ਸੀਟਾਂ ਦੇ ਹਿਸਾਬ ਨਾਲ ਇਹ ਸਭ ਤੋਂ ਵੱਡਾ ਗੇੜ ਸੀ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਹਿੰਦੀ, ਤਾਮਿਲ, ਮਰਾਠੀ ਸਮੇਤ 5 ਭਾਸ਼ਾਵਾਂ ’ਚ ਟਵੀਟ ਕੀਤਾ ਸੀ। ਵੋਟਰ ਟਰਨ ਆਉੂਟ ਐਪ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਸਭ ਤੋਂ ਵੱਧ ਵੋਟਿੰਗ ਬੰਗਾਲ ’ਚ 77.57% ਹੋਈ। ਸਭ ਤੋਂ ਘੱਟ ਵੋਟਿੰਗ ਬਿਹਾਰ ’ਚ 46.32 ਫੀਸਦੀ ਹੋਈ 21 ਸੂਬਿਆਂ ’ਚ ਵੋਟਿੰਗ ਦਾ ਦੜਾ 62.8% ਰਿਹਾ ਉੱਥੇ ਹੀ ਵੋਟਿੰਗ ਦੌਰਾਨ ਮਣੀਪੁਰ ਦੇ ਬਿਸ਼ਣੂਪੁਰ ਦੇ ਬੂਥ ’ਤੇ ਗੋਲੀਬਾਰੀ, ਬੰਗਲਾ ਦੇ ਕੂਚਬਿਹਾਰ ’ਚ ਹਿੰਸਾ ਅਤੇ ਛੱਤੀਸਗੜ੍ਹ ਦੇ ਬਸੀਜਾਪੁਰ ’ਚ ਗ੍ਰੇਨੇਡ ਧਮਾਕਾ ਹੋਇਆ।
ਇਹ ਵੀ ਪੜ੍ਹੋ: ਰੇਹ ਸਪਰੇਅ ਵਾਤਾਵਰਣ ਉੱਤੇ ਬਣਾਈ ਲਘੂ ਫਿਲਮ ਲਈ ਭੇਡਪੁਰਾ ਦੇ ਮੁੰਡੇ ਨੂੰ ਮਿਲਿਆ ਐਵਾਰਡ
ਧਮਾਕੇ ’ਚ ਇੱਕ ਅਸਿਸਟੈਂਟ ਕਮਾਂਡੇਟ ਅਤੇ ਜਵਾਨ ਜ਼ਖ਼ਮੀ ਹੋ ਗਏ ਮਣੀਪੁਰ ਦੀਆਂ ਦੋ ਲੋਕ ਸਭਾ ਸੀਟਾਂ (ਮਣੀਪੁਰ ਇਨਰ ਅਤੇ ਮਣੀਪੁਰ ਆਊੁਟਰ) ’ਤੇ ਵੀ ਇਸੇ ਗੇੜ ’ਚ ਵੋਟਿੰਗ ਹੋਈ ਹੈ। ਹਿੰਸਾ ਨੂੰ ਦੇਖਦੇ ਹੋਏ ਆਉੂਟਰ ਸੀਟ ਦੇ ਕੁਝ ਹਿੱਸਿਆਂ ’ਚ 26 ਅਪਰੈਲ ਨੂੰ ਵੀ ਵੋਟਿੰਗ ਹੋਵੇਗੀ। 2019 ’ਚ ਇਨ੍ਹਾਂ 102 ਲੋਕ ਸਭਾ ਸੀਟਾਂ ’ਤੇ ਭਾਜਪਾ ਨੇ 40, ਡੀਐੱਮਕੇ ਨੇ 24, ਕਾਂਗਰਸ ਨੇ 15 ਸੀਟਾਂ ਜਿੱਤੀਆਂ ਸਨ। ਹੋਰਾਂ ਨੂੰ 23 ਸੀਟਾਂ ਮਿਲੀਆਂ ਸਨ ਇਸ ਗੇੜ ’ਚ ਜ਼ਿਆਦਾਤਰ ਸੀਟਾਂ ’ਤੇ ਮੁਕਾਬਲਾ ਇਨ੍ਹਾਂ ਤਿੰਨਾਂ ਪਾਰਟੀਆਂ ਵਿਚਾਲੇ ਹੈ।
ਪਹਿਲੇ ਗੇੜ ’ਚ 1625 ਉਮੀਦਵਾਰ ਚੋਣ ਮੈਦਾਨ ’ਚ (Lok Sabha Elections)
ਪਹਿਲੇ ਗੇੜ ’ਚ 1625 ਉਮੀਦਵਾਰ ਚੋਣ ਮੈਦਾਨ ’ਚ ਹਨ। ਇਨ੍ਹਾਂ ’ਚ 1491 ਪੁਰਸ਼, 134 ਔਰਤਾਂ ਉਮੀਦਵਾਰ ਹਨ 8 ਕੇਂਦਰੀ ਮੰਤਰੀ, ਇੱਕ ਸਾਬਕਾ ਮੁੱਖ ਮੰਤਰੀ ਅਤੇ ਇੱਕ ਸਾਬਕਾ ਰਾਜਪਾਲ ਵੀ ਇਸ ਵਾਰ ਚੋਣ ਮੈਦਾਨ ’ਚ ਹਨ। ਇਸ ਗੇੜ ਤੋਂ ਬਾਅਦ 26 ਅਪਰੈਲ ਨੂੰ ਦੂਜੇ ਗੇੜ ਦੀ ਵੋਟਿੰਗ ਹੋਵੇਗੀ ਕੁੱਲ 7 ਗੇੜਾਂ ’ਚ 543 ਸੀਟਾਂ ’ਤੇ 1 ਜੂਨ ਤੱਕ ਵੋਟਿੰਗ ਹੋਵੇਗੀ ਸਾਰੀਆਂ ਸੀਟਾਂ ਦੇ ਨਤੀਜੇ ਚਾਰ ਜੂਨ ਨੂੰ ਆਉਣਗੇ।