‘ਦਾ ਲੀਜੈਂਡ ਆਫ ਮਾਈਕਲ ਮਿਸ਼ਰਾ’ ਫਿਲਮ ਦੀ ਸਕੀਰਨਿੰਗ ਦੋ ਮਹੀਨਿਆਂ ਲਈ ਮੁਲਤਵੀ

ਪੰਜਾਬ ਸਰਕਾਰ ਨੇ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਲਿਆ ਫੈਸਲਾ
ਚੰਡੀਗੜ੍ਹ,  (ਬਿਊਰੋ)। ਪੰਜਾਬ ਸਰਕਾਰ ਨੇ ਫਿਲਮ ‘ਦਾ ਲੀਜੈਂਡ ਆਫ ਮਾਈਕਲ ਮਿਸ਼ਰਾ’ ਦੀ ਸੂਬੇ ਵਿੱਚ ਸਕੀਰਨਿੰਗ ਦੋ ਮਹੀਨਿਆਂ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਅਤੇ ਇਸ ਮੁਲਤਵੀ ਸਮੇਂ ਦੌਰਾਨ ਇਸ ਫਿਲਮ ਨੂੰ ਸੂਬੇ ਵਿੱਚ ਗੈਰ-ਪ੍ਰਮਾਣਿਤ ਸਮਝਿਆ ਜਾਵੇਗਾ।
ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਅੱਜ ਇਥੇ ਦਿੱਤੀ ਜਾਣਕਾਰੀ ਅਨੁਸਾਰ ਇਹ ਫੈਸਲਾ ਵਾਲਮੀਕ ਭਾਈਚਾਰੇ ਵੱਲੋਂ ਇਸ ਫਿਲਮ ਵਿੱਚ ਭਗਵਾਨ ਵਾਲਮੀਕ ਜੀ ਬਾਰੇ ਦਿਖਾਏ ਗਏ ਇਤਰਾਜ਼ਯੋਗ ਦ੍ਰਿਸ਼ਾਂ ‘ਤੇ ਇਤਰਾਜ਼ ਕੀਤੇ ਜਾਣ ਬਾਅਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸੂਬੇ ਵਿੱਚ ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਨੂੰ ਬਣਾਏ ਰੱਖਣ ਦੇ ਮਕਸਦ ਨਾਲ ਲਿਆ ਗਿਆ ਹੈ ਕਿਉਂ ਜੋ ਇਸ ਫਿਲਮ ਦੀ ਸਕੀਰਨਿੰਗ ਨਾਲ ਲੋਕਾਂ ਵਿੱਚ ਵੱਡਾ ਰੋਹ ਪੈਦਾ ਹੋ ਸਕਦਾ ਸੀ।